19.08 F
New York, US
December 23, 2024
PreetNama
ਖਬਰਾਂ/News

ਲੀਗਲ ਲਿਟਰੇਸੀ ਕਲੱਬ ਸਸਸਸ ਸਾਂਦੇ ਹਾਸ਼ਮ ਵਲੋਂ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਗਿਆ ਜਾਗਰੂਕ

ਮਾਣਯੋਗ ਜਿਲ੍ਹਾ ਸੈਸ਼ਨ ਜੱਜ ਫਿਰੋਜਪੁਰ ਪਰਮਿੰਦਰਪਾਲ ਸਿੰਘ ਅਤੇ ਸੈਕਟਰੀ ਜਿਲ੍ਹਾ ਲੀਗਲ ਸਰਵਿਸ ਅਥਾਰਟੀ ਫਿਰੋਜਪੁਰ ਬਲਜਿੰਦਰ ਪਾਲ ਸਿੰਘ ਮਾਨ ,ਵੋਕੇਸ਼ਨਲ ਕੋ-ਆਰਡੀਨੇਟਰ ਲਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪ੍ਰਿੰਸੀਪਲ ਸ਼ਾਲੂ ਰਤਨ ਅਤੇ ਲੀਗਲ ਲਿਟਲੇਸੀ ਕਲੱਬ ਸਸਸਸ ਸਾਂਦੇ ਹਾਸ਼ਮ ਦੇ ਇੰਚਾਰਜ ਕਮਲ ਸ਼ਰਮਾ ਦੀ ਅਗਵਾਈ ਵਿੱਚ ਲੀਗਲ ਲਿਟਰੇਸੀ ਕਲੱਬ ਵਲੋਂ ਟ੍ਰੈਫਿਕ ਨਿਯਮਾਂ ਪ੍ਰਤੀ ਸਕੂਲ ਦੇ ਅਧਿਆਪਕ ਅਤੇ 450 ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਤੋਂ ਇਲਾਵਾ ਪੋਸਟਰ ਮੇਕਿੰਗ ਮੁਕਾਬਲਿਆਂ ਰਾਹੀਂ ਜਾਗਰੂਕ ਕੀਤਾ। ਕਮਲ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਕਿਉਂ ਅਤੇ ਕਿਵੇਂ ਭਾਰਤ ਵਿੱਚ ਮੌਤ ਦੇ ਸਭ ਤੋਂ ਵੱਡਾ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਨਾ ਹੀ ਹੈ। ਸੋ ਸਾਨੂੰ ਇਸ ਪ੍ਰਤੀ ਹੁਣ ਤੋਂ ਹੀ ਸੁਚੇਤ ਹੋਣਾ ਜਰੂਰੀ ਹੈ।

ਉਹਨਾਂ ਨੇ ਇਸ ਪ੍ਰਤੀ ਆਂਕੜੇ ਪੇਸ਼ ਕਰਕੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਨਾ ਲਈ ਪ੍ਰੇਰਿਤ ਕੀਤਾ, ਕਿਵੇਂ ਅਸੀਂ ਥੋੜ੍ਹੀ ਜਿਹੀ ਸਾਵਧਾਨੀ ਨਾਲ ਖੁਦ ਦੇ ਨਾਲ ਨਾਲ ਲੋਕਾਂ ਦੀ ਜਾਨ ਵੀ ਬਚਾਈ ਜਾ ਸਕਦੀ ਹੈ। ਵਿਦਿਆਰਥਨ ਜਸ਼ਨਪ੍ਰੀਤ ਕੌਰ, ਹਰਵਿੰਦਰ ਕੌਰ ਅਧਿਆਪਕ ਬੁੱਧ ਸਿੰਘ,ਬੇਅੰਤ ਸਿੰਘ, ਲੈਕ.ਦਵਿੰਦਰ ਨਾਥ ਅਤੇ ਸਤਵਿੰਦਰ ਸਿੰਘ ਨੇ ਕਾਰ ਬੈਲਟ ਅਤੇ ਹੈਲਮੇਟ ਵਰਤਣ ਤੇ ਜੋਰ ਦਿੱਤਾ ਤੇ ਕਿਹਾ ਕਿ ਵਿਗਿਆਨਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਵਾਹਨ ਤਿਆਰ ਕਰਨ ਜੋ ਟ੍ਰੈਫਿਕ ਨਿਯਮਾਂ ਦੀ ਵਰਤੋਂ ਤੋਂ ਬਿਨਾਂ ਸਟਾਰਟ ਹੀ ਨਾ ਹੋਣ। ਇਸ ਮੌਕੇ ਰਜਿੰਦਰ ਕੌਰ, ਉਪਿੰਦਰ ਸਿੰਘ, ਮੰਜੂ ਬਾਲਾ, ਸੁਨੀਤਾ ਸਲੂਜਾ, ਹਰਪ੍ਰੀਤ ਕੌਰ, ਅਨਾ ਪੁਰੀ, ਰੇਨੂ ਵਿਜ, ਗੀਤਾ ਸ਼ਰਮਾ, ਪਰਦੀਪ ਕੌਰ,ਤਰਵਿੰਦਰ ਕੌਰ, ਮੋਨਿਕਾ, ਇੰਦੂ ਬਾਲਾ, ਬਲਤੇਜ ਕੌਰ, ਜਸਵਿੰਦਰ ਕੌਰ, ਕਿਰਨ, ਸੋਨੀਆ, ਨੀਤੂ ਸੀਕਰੀ, ਪ੍ਰੀਆ ਨੀਤਾ ਆਦਿ ਹਾਜਰ ਸਨ।

Related posts

ਹੈਦਰਾਬਾਦ ਦੇ ਬੰਜਾਰਾ ਹਿਲਸ ‘ਚ Momos ਖਾਣ ਨਾਲ ਔਰਤ ਦੀ ਮੌਤ, 50 ਲੋਕ ਬੀਮਾਰ, ਦੋ ਗ੍ਰਿਫਤਾਰ ਰੇਸ਼ਮਾ ਬੇਗਮ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਨਿਜਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਵਿਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਮੋਮੋਜ ਤੋਂ ਇਲਾਵਾ ਮੇਓਨੀਜ਼ ਤੇ ਚਟਨੀ ਦੇ ਕਾਰਣ ਵੀ ਭੋਜਨ ਜ਼ਹਿਰੀਲਾ ਹੋ ਸਕਦਾ ਹੈ।

On Punjab

ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ, ਹਥਿਆਰ ਦੀ ਸਫ਼ਾਈ ਕਰਦਿਆਂ ਚੱਲੀ ਗੋਲ਼ੀ

On Punjab

ਹਰਿਆਣਵੀਂ ਮੁੰਡੇ ਦਾ ਫਰਾਂਸ ਦੀ ਗੋਰੀ ਤੇ ਆਇਆ ਦਿਲ, ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ

On Punjab