PreetNama
ਖਾਸ-ਖਬਰਾਂ/Important News

ਮੈਲਬਰਨ ‘ਚ ਹਾਕੀ ਕੱਪ 23 ਤੋਂ 25 ਸਤੰਬਰ ਤੱਕ, ਉਲੰਪੀਅਨ ਪਰਗਟ ਸਿੰਘ ਬਤੌਰ ਮੁੱਖ ਮਹਿਮਾਨ ਟੂਰਨਾਮੈਂਟ ‘ਚ ਕਰਨਗੇ ਸ਼ਿਰਕਤ

ਇੱਥੋਂ ਦੇ ਮੈਲਬੋਰਨ ਸਪੋਰਟਸ ਸੈਂਟਰ ਪਾਰਕਵਿਲੇ ਦੇ ਐਸਟਰੋਟਰਫ ਮੈਦਾਨ ਤੇ ਪਹਿਲਾ ਮੈਲਬੋਰਨ ਹਾਕੀ ਕੱਪ 23 ਤੋਂ 25 ਸਤੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਹਾੱਕੀ ਕੱਪ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 8 ਟੀਮਾਂ ਭਾਗ ਲੈਣਗੀਆਂ ਅਤੇ ਇਨ੍ਹਾਂ ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਜਾਵੇਗਾ ਅਤੇ ਪੂਲਾਂ ਵਿੱਚ ਪਹਿਲੇ ਦੋ ਸਥਾਨਾਂ ਤੇ ਰਹਿਣ ਵਾਲੀਆਂ ਟੀਮਾਂ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰਨਗੀਆਂ। ਇਹ ਟੂਰਨਾਮੈਂਟ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫਆਈਐਚ) ਦੇ ਨਿਯਮਾਂ ਅਨੁਸਾਰ ਅਤੇ ਅੰਤਰਰਾਸ਼ਟਰੀ ਅੰਪਾਇਰਾਂ ਦੀ ਦੇਖ ਰੇਖ ਵਿੱਚ ਖੇਡਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਨਕਦ ਇਨਾਮ ਅਤੇ ਜੇਤੂ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਉਲੰਪੀਅਨ ਪਰਗਟ ਸਿੰਘ (ਸਾਬਕਾ ਸਿੱਖਿਆ ਅਤੇ ਖੇਡ ਮੰਤਰੀ ਪੰਜਾਬ ਅਤੇ ਮੌਜੂਦਾ ਵਿਧਾਇਕ ਜਲੰਧਰ ਕੈਂਟ) ਹੋਣਗੇ। ਉਨ੍ਹਾਂ ਤੋਂ ਇਲਾਵਾ ਭਾਰਤੀ ਹਾਕੀ ਨਾਲ ਜੁੜੀਆਂ ਅਹਿਮ ਸ਼ਖਸ਼ੀਅਤਾਂ ਵੀ ਇਸ ਟੂਰਨਾਮੈਂਟ ਦੀ ਸ਼ਾਮਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਮੈਲਬੋਰਨ ਹਾਕੀ ਕੱਪ ਦਾ ਲੋਗੋ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਟੂਰਨਾਮੈਂਟ ਦੇ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ।

Related posts

ਸਰਕਾਰੀ ਹਸਪਤਾਲ ‘ਚ ਵੱਡੀ ਲਾਪਰਵਾਹੀ : ਚੂਹੇ ਦੇ ਕੱਟਣ ਨਾਲ ਕੈਂਸਰ ਪੀੜਤ 10 ਸਾਲਾ ਬੱਚੇ ਦੀ ਹੋਈ ਮੌਤ

On Punjab

ਟਰੰਪ ਨੇ ਕੀਤਾ ਸਾਫ਼, ਕਿਹਾ-ਮੈਂ ਜਾਂ ਵ੍ਹਾਈਟ ਹਾਊਸ ਦੇ ਮੁਲਾਜ਼ਮ COVID ਵੈਕਸੀਨ ਪ੍ਰਾਪਤ ਕਰਨ ਵਾਲੇ ਦੀ ਪਹਿਲੀ ਲਿਸਟ ‘ਚ ਨਹੀਂ

On Punjab

ਪਾਕਿਸਤਾਨ ਤੋਂ ਅਸਲਾ ਭਾਰਤ ਲਿਆਉਂਦਾ ਰਿਹਾ ਹੈ ਨਾਰਾਇਣ ਸਿੰਘ ਚੌੜਾ, ਵੱਖ-ਵੱਖ ਥਾਣਿਆਂ ‘ਚ ਦਰਜਨ ਦੇ ਕਰੀਬ ਕੇਸ ਦਰਜ

On Punjab