16.43 F
New York, US
January 21, 2025
PreetNama
ਖਬਰਾਂ/News

ਜ਼ਿਲ੍ਹੇ ਅੰਦਰ ਵੋਕੇਸ਼ਨਲ ਟਰੇਡਾਂ ਨਾਲ ਸਬੰਧਿਤ ਆਨ ਦਾ ਜਾਬ ਟ੍ਰੇਨਿੰਗ ਸ਼ੁਰੂ

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਾਰੇ ਪੰਜਾਬ ਵਿਚ ਗਿਆਰ੍ਹਵੀਂ ਦੇ ਵਿਦਿਆਰਥੀਆਂ ਦੀ ਜੋ  ਵੋਕੇਸ਼ਨਲ ਟਰੇਡ ਨਾਲ ਸਬੰਧਿਤ ਹਨ ਦੀ ਆਨ ਦਾ ਜਾਬ ਟ੍ਰੇਨਿੰਗ ਫਿਰੋਜ਼ਪੁਰ ਦੇ ਵੱਖ-ਵੱਖ ਸੈਂਟਰਾਂ ਵਿਖੇ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਸ੍ਰ.ਲਖਵਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਸ੍ਰ.ਲਖਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ‘ਚ ਬੱਚਿਆਂ ਨੂੰ ਵੋਕੇਸ਼ਨਲ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਉਹ ਕਿਰਤ ਕੌਸ਼ਲ ਵਿੱਚ ਸਿੱਖਿਅਤ ਹੋ ਕੇ ਭਵਿੱਖ ‘ਚ ਕੰਮ ਕਰ ਸਕਣ ਇਸ ਲਈ ਸਕੂਲਾਂ ‘ਚ ਵੋਕੇਸ਼ਨਲ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਇਹ ਟ੍ਰੇਨਿੰਗ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਟਰੇਨਿੰਗ ਮਿਤੀ 9 ਜਨਵਰੀ ਤੋ 31 ਜਨਵਰੀ 2019 ਤੱਕ ਜ਼ਿਲ੍ਹੇ ਦੇ ਵੱਖ-ਵੱਖ ਵੋਕੇਸ਼ਨਲ ਟਰੇਡਾਂ ਨਾਲ ਸਬੰਧਿਤ ਸੈਂਟਰਾਂ ਦਿੱਤੀ ਜਾਵੇਗੀ।
ਵੱਖ-ਵੱਖ ਵੋਕੇਸ਼ਨਲ ਟਰੇਡਾਂ ਅਕਾਊਂਟੈਂਸੀ ਤੇ ਆਡਿਟਿੰਗ, ਬੈਂਕਿੰਗ, ਟਰੈਵਲ ਤੇ ਟੂਰਿਜ਼ਮ, ਬੀਮਾ ਖੇਤਰ, ਪਰਚੇਜਿੰਗ ਤੇ ਸਟੋਰਕੀਪਿੰਗ, ਬੁਨਿਆਦੀ ਆਰਥਿਕ ਸੇਵਾਵਾਂ, ਰੂਰਲ ਮਾਰਕੀਟਿੰਗ, ਮਾਰਕੀਟਿੰਗ ਤੇ ਸੇਲਜ਼ਮੈਨਸ਼ਿਪ, ਆਫ਼ਿਸ ਮੈਨੇਜਮੈਂਟ, ਆਫ਼ਿਸ ਸੈਕਰੇਟਰੀਸ਼ਿੱਪ, ਜਨਰਲ ਰਿਸੈੱਪਸ਼ਨਿਸਟ ,ਫੂਡ ਪਰਿਜਰਵੇਸ਼ਨ, ਕਮਰਸ਼ੀਅਲ ਗਾਰਮੈਂਟ ਡਿਜ਼ਾਈਨਿੰਗ, ਟੈਕਸਟਾਇਲ  ਡਿਜ਼ਾਈਨਿੰਗ, ਟੈਕਸਟਾਇਲ ਕਰਾਫਟਿੰਗ, ਵੀਵਿੰਗ, ਨਿਟਿੰਗ ਟੈਕਨਾਲੋਜੀ , ਇੰਜੀਨੀਅਰਿੰਗ ਡਰਾਇੰਗ ਤੇ ਡਰਾਫਟਿੰਗ, ਮਕੈਨੀਕਲ ਸਰਵਿਸਿੰਗ, ਇਲੈਕਟ੍ਰੀਕਲ ਸਰਵਿਸਿੰਗ, ਰੇਡੀਓ ਤੇ ਟੀਵੀ ਰਿਪੇਅਰ, ਬਿਜਲੀ ਉਪਕਰਨਾਂ ਦੀ ਰਿਪੇਅਰ ਆਦਿ ਟਰੇਡਾਂ ਹਨ।
ਉਨ੍ਹਾਂ ਕਿਹਾ ਵੋਕੇਸ਼ਨਲ ਟਰੇਨਿੰਗ ਨਾਲ ਸਬੰਧਿਤ ਵਿਦਿਆਰਥੀ ਆਪਣੀ ਟਰੇਡ ਤਹਿਤ ਕੰਮਕਾਰ ਤੇ ਕਾਰਜ ਪ੍ਰਣਾਲੀ ਸਬੰਧੀ ਪੂਰੀ ਜਾਣਕਾਰੀ ਲੈ ਸਕਦਾ ਹੈ। ਉਨ੍ਹਾਂ ਇਸ ਦੌਰਾਨ ਵੱਖ-ਵੱਖ ਟਰੇਨਿੰਗ ਸੈਂਟਰਾਂ ਦਾ ਦੌਰਾ ਕੀਤਾ ਅਤੇ ਟਰੇਨਿੰਗ ਪ੍ਰਕਿਰਿਆ ਤੇ ਸੰਤੁਸ਼ਟੀ ਦਰਸਾਈ। ਉਨ੍ਹਾਂ ਵੋਕੇਸ਼ਨਲ ਬਾਰੇ ਦੱਸਦੇ ਹੋਏ ਕਿਹਾ ਕਿ ਕਿੱਤਾ ਮੁਖੀ ਕੋਰਸਾਂ ਵਿਚ ਆਪਣਾ ਕੈਰੀਅਰ ਬਣਾਉਣ ਲਈ ਵੋਕੇਸ਼ਨਲ ਟਰੇਡਾਂ ਵੱਡੀ ਭੂਮਿਕਾ ਨਿਭਾ ਰਹੀਆਂ ਹਨ।

Related posts

ਸਰਕਾਰੀ ਕੰਨਿਆ ਸਕੂਲ ਬਾਘਾ ਪੁਰਾਣਾ ਵਿਖੇ ਵਿਦਿਆਰਥਣਾਂ ਅਤੇ ਸਕੂਲ ਸਟਾਫ਼ ਦੀ ਚੜ੍ਹਦੀਕਲਾ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ

Pritpal Kaur

ਬਿਕਰਮ ਮਜੀਠੀਆ ਨੂੰ ਦਿੱਤਾ ‘ਆਪ’ ਬੁਲਾਰਿਆਂ ਨੇ ਮੋੜਵਾਂ ਜਵਾਬ, ਗੈਂਗਸਟਰਾਂ ਬਾਰੇ ਵੀ ਕਹੀ ਵੱਡੀ ਗੱਲ

On Punjab

ਸਿੰਗਾਪੁਰ ਤੋਂ ਦਿੱਲੀ ਆਉਣ ਵਾਲੀ ਫਲਾਈਟ ‘ਚ ਵੱਡੀ ਗ਼ਲਤੀ, ਬ੍ਰੇਕ ਲਾਉਣੀ ਭੁੱਲਿਆ ਪਾਇਲਟ; ਮਚਿਆ ਹੜਕੰਪ

On Punjab