PreetNama
ਖੇਡ-ਜਗਤ/Sports News

Women’s Hockey World Cup : ਭਾਰਤੀ ਮਹਿਲਾ ਹਾਕੀ ਟੀਮ ਨੇ ਚੀਨ ਨਾਲ ਵੀ ਖੇਡਿਆ ਡਰਾਅ

ਮੌਕਿਆਂ ਦਾ ਫ਼ਾਇਦਾ ਲੈਣ ਵਿਚ ਨਾਕਾਮ ਰਹੀ ਭਾਰਤੀ ਮਹਿਲਾ ਹਾਕੀ ਟੀਮ ਨੇ ਵਿਸ਼ਵ ਕੱਪ ਦੇ ਪੂਲ ਬੀ ਵਿਚ ਲਗਾਤਾਰ ਦੂਜਾ ਡਰਾਅ ਖੇਡਿਆ ਤੇ ਚੀਨ ਖ਼ਿਲਾਫ਼ ਮੰਗਲਵਾਰ ਨੂੰ ਮੁਕਾਬਲਾ 1-1 ਨਾਲ ਬਰਾਬਰ ਰਿਹਾ।

ਇਸ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ਨਾਲ ਵੀ 2-2 ਨਾਲ ਡਰਾਅ ਖੇਡਿਆ ਸੀ। ਹੁਣ ਆਖ਼ਰੀ ਮੈਚ ਵਿਚ ਭਾਰਤ ਵੀਰਵਾਰ ਨੂੰ ਨਿਊਜ਼ੀਲੈਂਡ ਦਾ ਮੁਕਾਬਲਾ ਕਰੇਗਾ। ਭਾਰਤੀ ਮਹਿਲਾ ਟੀਮ ਖ਼ਿਲਾਫ਼ ਚੀਨ ਦੀ ਝੇਂਗ ਜਿਆਲੀ ਨੇ 26ਵੇਂ ਮਿੰਟ ਵਿਚ ਗੋਲ ਕੀਤਾ। ਭਾਰਤ ਲਈ ਬਰਾਬਰੀ ਦਾ ਗੋਲ 45ਵੇਂ ਮਿੰਟ ਵਿਚ ਵੰਦਨਾ ਕਟਾਰੀਆ ਨੇ ਕੀਤਾ। ਪਹਿਲੇ ਦੋ ਕੁਆਰਟਰ ਵਿਚ ਗੇਂਦ ‘ਤੇ ਕੰਟਰੋਲ ਵਿਚ ਭਾਰਤ ਦਾ ਪਲੜਾ ਭਾਰੀ ਰਿਹਾ ਤੇ ਉਸ ਨੇ ਕਈ ਮੌਕੇ ਵੀ ਬਣਾਏ ਜੋ ਗੋਲ ਵਿਚ ਨਹੀਂ ਬਦਲ ਸਕੇ। ਦੂਜੇ ਪਾਸੇ ਚੀਨੀ ਖਿਡਾਰਨਾਂ ਨੇ ਜਵਾਬੀ ਹਮਲੇ ਕਰ ਕੇ ਭਾਤਰੀ ਡਿਫੈਂਸ ਨੂੰ ਪਰੇਸ਼ਾਨ ਕੀਤਾ। ਦੂਜੇ ਅੱਧ ਵਿਚ ਭਾਰਤ ਨੂੰ 42ਵੇਂ ਮਿੰਟ ਵਿਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਗੋਲ ਨਹੀਂ ਹੋ ਸਕਿਆ।

Related posts

Ananda Marga is an international organization working in more than 150 countries around the world

On Punjab

PAK ਕ੍ਰਿਕਟਰ ਆਸਿਫ਼ ਅਲੀ ਦੀ ਦੋ ਸਾਲਾ ਧੀ ਦੀ ਕੈਂਸਰ ਨਾਲ ਮੌਤ

On Punjab

ਰਾਸ਼ਟਰੀ ਖੇਡਾਂ ‘ਚ ਹਿੱਸਾ ਲੈਣਗੇ ਮੁਰਲੀ ਤੇ ਸਾਬਲੇ, ਗੁਜਰਾਤ ‘ਚ 29 ਸਤੰਬਰ ਤੋਂ ਸ਼ੁਰੂ ਹੋਣਗੇ ਮੁਕਾਬਲੇ

On Punjab