39.04 F
New York, US
November 22, 2024
PreetNama
ਸਿਹਤ/Health

Tomatoes For Skin : ਸਕਿਨ ਦੀਆਂ ਇਹ 6 ਸਮੱਸਿਆਵਾਂ ਦੂਰ ਕਰ ਸਕਦੈ ਟਮਾਟਰ, ਜਾਣੋ ਇਸਦੇ ਹੈਰਾਨੀਜਨਕ ਫਾਇਦੇ

ਟਮਾਟਰ ਦੀ ਵਰਤੋਂ ਲਗਭਗ ਸਾਰੇ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ, ਜੋ ਨਾ ਸਿਰਫ਼ ਭੋਜਨ ਦਾ ਸਵਾਦ ਦੁੱਗਣਾ ਕਰ ਦਿੰਦੀ ਹੈ, ਸਗੋਂ ਸਰੀਰ ਨੂੰ ਕਈ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦੀ ਹੈ। ਹਾਲਾਂਕਿ, ਟਮਾਟਰ ਨਾ ਸਿਰਫ਼ ਭੋਜਨ ਵਿੱਚ ਕੰਮ ਕਰਦਾ ਹੈ ਬਲਕਿ ਚਮੜੀ ਨੂੰ ਵੀ ਲਾਭ ਪਹੁੰਚਾਉਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਟਮਾਟਰ ਤੁਹਾਡੀ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ।

1. ਡੈੱਡ ਸਕਿਨ ਤੋਂ ਛੁਟਕਾਰਾ ਮਿਲਦੈ

ਪ੍ਰਦੂਸ਼ਣ, ਧੂੜ, ਮਿੱਟੀ ਦੇ ਕਾਰਨ ਸਾਡੀ ਚਮੜੀ ਬਹੁਤ ਸਾਰੀ ਗੰਦਗੀ ਅਤੇ ਤੇਲ ਨੂੰ ਸੋਖ ਲੈਂਦੀ ਹੈ। ਇਸ ਕਾਰਨ ਚਮੜੀ ਅਨਇਵਨ ਹੋ ਜਾਂਦੀ ਹੈ ਅਤੇ ਪੋਰਸ ਵੀ ਬੰਦ ਹੋ ਜਾਂਦੇ ਹਨ। ਇਸ ਦੇ ਲਈ ਤੁਹਾਨੂੰ ਰੋਜ਼ਾਨਾ ਟਮਾਟਰ ਦੇ ਨਾਲ ਐਕਸਫੋਲੀਏਟ ਕਰਨਾ ਚਾਹੀਦਾ ਹੈ, ਜਿਸ ਨਾਲ ਤੁਸੀਂ ਡੈੱਡ ਸਕਿਨ ਤੋਂ ਛੁਟਕਾਰਾ ਪਾ ਸਕਦੇ ਹੋ।

2. ਸਨਬਰਨ ਤੋਂ ਛੁਟਕਾਰਾ ਪਾਉਣ ਲਈ ਫਾਇਦੇਮੰਦ

ਕਈ ਵਾਰ ਲੰਬੇ ਸਮੇਂ ਬਾਅਦ ਵੀ ਝੁਲਸਣ ਦੂਰ ਨਹੀਂ ਹੁੰਦੀ। ਜੇਕਰ ਧੁੱਪ ਕਾਰਨ ਤੁਹਾਡੀ ਚਮੜੀ ਲਾਲ, ਗਰਮ ਅਤੇ ਖਾਰਸ਼ ਹੋ ਗਈ ਹੈ ਤਾਂ ਤੁਹਾਨੂੰ ਟਮਾਟਰ ਦੀ ਵਰਤੋਂ ਕਰਨੀ ਚਾਹੀਦੀ ਹੈ। ਟਮਾਟਰ ਵਿੱਚ ਮੌਜੂਦ ਵਿਟਾਮਿਨ ਏ ਤੇ ਸੀ ਤੁਹਾਡੀ ਚਮੜੀ ਨੂੰ ਸਨਬਰਨ ਦੇ ਪ੍ਰਭਾਵਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰੇਗਾ।

3. ਸਕਿਨ ਹੁੰਦੀ ਹੈ ਗਲੋਅ

ਹਰ ਕੋਈ ਚਮਕਦਾਰ, ਜਵਾਨ ਚਮੜੀ ਦੀ ਇੱਛਾ ਰੱਖਦਾ ਹੈ, ਜਿਸ ਨੂੰ ਪ੍ਰਾਪਤ ਕਰਨਾ ਆਸਾਨ ਨਹੀਂ ਹੈ। ਟਮਾਟਰ ਨੂੰ ਚਿਹਰੇ ‘ਤੇ ਲਗਾਉਣ ਨਾਲ ਕੋਲੇਜਨ ਪੈਦਾ ਹੁੰਦਾ ਹੈ, ਜੋ ਚਮੜੀ ਨੂੰ ਚਮਕ ਦੇਣ ਦਾ ਕੰਮ ਕਰਦਾ ਹੈ। ਇਸ ਦੇ ਲਈ ਮੁਲਤਾਨੀ ਮਿੱਟੀ ‘ਚ ਟਮਾਟਰ ਦੇ ਰਸ ਨੂੰ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਚਿਹਰੇ ‘ਤੇ ਲਗਾਓ।

4. ਵਧਦੀ ਉਮਰ ਦੇ ਲੱਛਣਾਂ ਨੂੰ ਦੂਰ ਕਰਦਾ ਹੈ

ਕਈ ਕਾਰਨਾਂ ਕਰਕੇ ਚਮੜੀ ‘ਤੇ ਵਧਦੀ ਉਮਰ ਦੇ ਨਿਸ਼ਾਨ ਨਜ਼ਰ ਆਉਣ ਲੱਗ ਪੈਂਦੇ ਹਨ। ਇਸ ਵਿੱਚ ਬਰੀਕ ਲਾਈਨਾਂ, ਝੁਰੜੀਆਂ, ਕਾਲੇ ਘੇਰੇ ਅਤੇ ਧੱਬੇ ਸ਼ਾਮਲ ਹਨ। ਇਸ ਦੇ ਕਾਰਨ ਤੁਹਾਡੀ ਚਮੜੀ ਬੇਜਾਨ ਅਤੇ ਫਿੱਕੀ ਲੱਗਣ ਲੱਗਦੀ ਹੈ। ਅਜਿਹੇ ‘ਚ ਟਮਾਟਰ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਟਮਾਟਰ ਬੀ ਵਿਟਾਮਿਨ ਨਾਲ ਭਰਪੂਰ ਹੁੰਦੇ ਹਨ ਅਤੇ ਇਸ ਵਿੱਚ ਐਂਟੀ-ਏਜਿੰਗ ਗੁਣ ਵੀ ਹੁੰਦੇ ਹਨ। ਇਸ ਦੇ ਲਈ ਤੁਸੀਂ ਟਮਾਟਰ ਦਾ ਪੇਸਟ ਬਣਾ ਕੇ ਉਸ ‘ਚ ਸ਼ਹਿਦ ਮਿਲਾ ਕੇ ਚਿਹਰੇ ‘ਤੇ ਲਗਾ ਸਕਦੇ ਹੋ।

5. ਸਕਿਨ ਹਾਈਡ੍ਰੇਟ ਹੋਵੇਗੀ

ਟਮਾਟਰ ਚਮੜੀ ਤੋਂ ਤੇਲ ਕੱਢਣ ਦਾ ਕੰਮ ਕਰਦਾ ਹੈ ਪਰ ਇਹ ਚਮੜੀ ਦੇ ਕੁਦਰਤੀ ਤੇਲ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਇਸ ਲਈ ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਵੀ ਤੁਸੀਂ ਟਮਾਟਰ ਨੂੰ ਚਿਹਰੇ ‘ਤੇ ਲਗਾ ਸਕਦੇ ਹੋ। ਇਹ ਤੁਹਾਡੀ ਚਮੜੀ ਨੂੰ ਹਾਈਡ੍ਰੇਟ ਕਰੇਗਾ ਅਤੇ ਇਸ ਨੂੰ ਚਮਕਦਾਰ ਵੀ ਬਣਾਏਗਾ। ਇਸ ਦੇ ਲਈ ਟਮਾਟਰ ਦੇ ਰਸ ‘ਚ ਐਲੋਵੇਰਾ ਜੈੱਲ ਮਿਲਾ ਕੇ ਲਗਾਓ।

Related posts

High Blood Pressure: ਹਾਈਪਰਟੈਨਸ਼ਨ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਖਾਓ ਇਹ ਫਲ

On Punjab

ਚਿਕਨ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਕਹੋ ਇਹ ਚੀਜ਼ਾਂ

On Punjab

Brain Food: ਬੱਚੇ ਨੂੰ ‘ਤੇਜ਼ ਤੇ ਇੰਟੀਲੀਜੈਂਟ’ ਬਣਾਉਣ ਦਾ ਕੰਮ ਕਰਦੇ ਹਨ ਇਹ 6 ਤਰ੍ਹਾਂ ਦੇ ਬ੍ਰੇਨ ਫੂਡਜ਼

On Punjab