14.72 F
New York, US
December 23, 2024
PreetNama
ਖਾਸ-ਖਬਰਾਂ/Important News

Sad News: ਨਹੀਂ ਰਹੇ ਕੈਲੀਫੋਰਨੀਆ ਦੇ ਧਨਾਢ ਸਿੱਖ ਆਗੂ ਦੀਦਾਰ ਸਿੰਘ ਬੈਂਸ, ਪੀਚ ਕਿੰਗ ਦੇ ਨਾਂ ਨਾਲ ਸੀ ਮਸ਼ਹੂਰ

 ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੇ ਨਾਮਵਰ ਸਿੱਖ ਆਗੂ ਦੀਦਾਰ ਸਿੰਘ ਬੈਂਸ ਦੀ ਮੌਤ ਹੋ ਗਈ ਹੈ।ਉਹ ਸਿੱਖ ਧਾਰਮਿਕ ਕੰਮਾਂ ਖਾਸ ਕਰਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਸਨ। ਉਹ ਪਿਛਲੇ ਕਈ ਦਹਾਕਿਆਂ ਤੋਂ ਯੂਬਾ ਸ਼ਹਿਰ ਵਿੱਚ ਰਹਿ ਰਹੇ ਸਨ ਅਤੇ ਨਗਰ ਕੀਰਤਨਾਂ ਦੇ ਸਮਾਗਮਾਂ ਦੇ ਨਾਲ-ਨਾਲ ਟਿਏਰਾ ਬੁਏਨਾ ਗੁਰਦੁਆਰਾ ਸਾਹਿਬ ਦੇ ਕੰਮਾਂ ਵਿੱਚ ਵੀ ਸਰਗਰਮ ਸਨ।

ਦੀਦਾਰ ਸਿੰਘ ਬੈਂਸ ਦਾ ਜਨਮ 1938 ਵਿੱਚ ਪਿੰਡ ਛੋਟੇ ਨੰਗਲ ਨਜ਼ਦੀਕ ਮਾਹਿਲਪੁਰ ਵਿਖੇ ਸ. ਗੁਰਪਾਲ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਦਾਦਾ ਜੀ 1928 ਵਿੱਚ ਅਮਰੀਕਾ ਗਏ ਸੀ ਤੇ ਦੀਦਾਰ ਸਿੰਘ ਦੇ ਜਨਮ ਤੋਂ ਬਾਅਦ ਉਨ੍ਹਾਂ ਦੇ ਪਿਤਾ ਵੀ ਅਮਰੀਕਾ ਵੱਸ ਗਏ। ਸਰਦਾਰ ਬੈਂਸ ਨੇ ਮੁੱਢਲੀ ਪੜ੍ਹਾਈ ਖਾਲਸਾ ਹਾਈ ਸਕੂਲ ਮਾਹਿਲਪੁਰ ਤੋਂ ਕੀਤੀ। ਵੀਹ ਸਾਲ ਦੀ ਉਮਰ (1958) ਵਿੱਚ ਬੈਂਸ ਵੀ ਅਮਰੀਕਾ ਚਲੇ ਗਏ ਅਤੇ ਉਥੇ ਤਕਰੀਬਨ ਚਾਰ ਸਾਲ ਦੂਜਿਆਂ ਦੇ ਖੇਤਾਂ ਵਿੱਚ ਮਜ਼ਦੂਰੀ ਕੀਤੀ।ਦੀਦਾਰ ਸਿੰਘ ਬੈਂਸ ਨੂੰ ਕੈਲੀਫੋਰਨੀਆ ਦੇ ਪੀਚ ਕਿੰਗ ਵਜੋਂ ਜਾਣਿਆ ਜਾਂਦਾ ਸੀ ਅਤੇ ਉੱਤਰੀ ਅਮਰੀਕਾ ਦੇ ਸਭ ਤੋਂ ਅਮੀਰ ਸਿੱਖ ਕਿਸਾਨਾਂ ਵਿੱਚੋਂ ਇਕ ਸਨ।

ਉਹ ਆਪਣੀ ਜੇਬ ਵਿਚ ਸਿਰਫ 8 ਡਾਲਰ ਲੈ ਕੇ ਅਮਰੀਕਾ ਆਏ ਸੀ। ਅਮਰੀਕਾ ਆਉਣ ਤੋਂ ਬਾਅਦ, ਉਨ੍ਹਾਂ ਕੈਲੀਫੋਰਨੀਆ ਵਿੱਚ ਖੇਤੀ ਲਈ ਜ਼ਮੀਨ ਦੇਖੀ। ਬਹੁਤ ਸੰਘਰਸ਼ ਕਰਨ ਤੋਂ ਬਾਅਦ, ਉਹ ਉੱਤਰੀ ਕੈਲੀਫੋਰਨੀਆ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇਕ ਬਣ ਗਏ।

1983 ਤੋਂ ਪਹਿਲਾਂ ਉਹ ਉੱਤਰੀ ਅਮਰੀਕਾ ਅਕਾਲੀ ਦਲ ਦੇ ਮੁਖੀ ਸਨ। ਅੰਮ੍ਰਿਤਸਰ ਵਿੱਚ ਬਲਿਊ ਸਟਾਰ ਆਪਰੇਸ਼ਨ ਤੋਂ ਬਾਅਦ ਉਹ ਵਿਸ਼ਵ ਸਿੱਖ ਸੰਸਥਾ ਦੇ ਪ੍ਰਧਾਨ ਬਣੇ। 1985 ਵਿੱਚ, ਉਹ ਵਿਸ਼ਵ ਕਬੱਡੀ ਫੈਡਰੇਸ਼ਨ ਦੇ ਸੰਸਥਾਪਕ ਚੇਅਰਮੈਨ ਬਣੇ। ਉਹ ਵਰਲਡ ਸਿੱਖ ਕੌਂਸਲ ਦੇ ਮੈਂਬਰ ਵੀ ਰਹੇ।

ਸਰਦਾਰ ਦੀਦਾਰ ਸਿੰਘ ਬੈਂਸ (83) ਦੇ ਅਕਾਲ ਚਲਾਣੇ ਨਾਲ ਸਿੱਖ ਤੇ ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

ਪਰਮਾਤਮਾ ਅਜਿਹੇ ਸਤਿਕਾਰਯੋਗ ਤੇ ਦਾਨੀ ਪੁਰਸ਼ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ।

Related posts

ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪਾਕਿਸਤਾਨ ਦਾ ਯੂ-ਟਰਨ, ਸ਼ਰਧਾਲੂਆਂ ਲਈ ਬਦਲਿਆਂ ਇਹ ਨਿਯਮ

On Punjab

ਆਖਰ 20 ਦਿਨ ਰੂਪੋਸ਼ ਰਹਿਣ ਮਗਰੋਂ ਤਾਨਾਸ਼ਾਹ ਕਿਮ-ਜੋਂਗ ਨੇ ਮਾਰੀ ਬੜਕ, ਚੀਨ ਨੂੰ ਕਿਹਾ ਤਕੜਾ ਹੋ…

On Punjab

ਨਕਲੀ ਆਈਜੀ ਬਣ ਲੋਕਾਂ ਨੂੰ ਠੱਗਣ ਵਾਲਾ ਕਾਬੂ

On Punjab