17.92 F
New York, US
December 22, 2024
PreetNama
ਖਾਸ-ਖਬਰਾਂ/Important News

America: ਨਿਊਜਰਸੀ ਜਾ ਰਹੇ ਜਹਾਜ਼ ‘ਚ ਸੱਪ ਮਿਲਣ ਤੋਂ ਬਾਅਦ ਮਚੀ ਤਰਥੱਲੀ, ਯਾਤਰੀਆਂ ਨੇ ਪਾਇਆ ਰੌਲਾ

ਅਮਰੀਕਾ ‘ਚ ਟੇਕਿੰਗ ਆਫ ਕਰ ਰਹੇ ਜਹਾਜ਼ ‘ਚ ਉਸ ਸਮੇਂ ਤਰਥੱਲੀ ਮਚ ਗਈ ਜਦੋਂ ਫਲਾਈਟ ‘ਚ ਸਵਾਰ ਯਾਤਰੀਆਂ ਨੇ ਸੱਪ ਦੇਖਿਆ। ਜਹਾਜ਼ ‘ਚ ਸਵਾਰ ਯਾਤਰੀਆਂ ਨੇ ਅਚਾਨਕ ਫਰਸ਼ ‘ਤੇ ਇਕ ਵੱਡੇ ਸੱਪ ਨੂੰ ਰੇਂਗਦੇ ਦੇਖਿਆ, ਜਿਸ ਤੋਂ ਬਾਅਦ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਸੋਮਵਾਰ ਨੂੰ, ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ 2038 ਫਲੋਰਿਡਾ ਟੈਂਪਾ ਸਿਟੀ ਤੋਂ ਨਿਊ ਜਰਸੀ ਜਾ ਰਹੀ ਸੀ ਜਦੋਂ ਯਾਤਰੀਆਂ ਨੇ ਇੱਕ ਸੱਪ ਦੇਖਿਆ। ਸੱਪ ਨੂੰ ਦੇਖ ਕੇ ਯਾਤਰੀਆਂ ਨੇ ਤੁਰੰਤ ਚਾਲਕ ਦਲ ਨੂੰ ਸੂਚਿਤ ਕੀਤਾ। ਇਸ ਘਟਨਾ ਨਾਲ ਸਾਰੇ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ ਨੰਬਰ 2038 ‘ਚ ਦੇਖਿਆ ਗਿਆ ਸੱਪ

ਜਹਾਜ਼ ਦੇ ਪਾਇਲਟ ਨੇ ਤੁਰੰਤ ਜਹਾਜ਼ ਨੂੰ ਨੇਵਾਰਕ ਲਿਬਰਟੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਾਰਿਆ ਅਤੇ ਸੱਪ ਨੂੰ ਫੜਨ ਲਈ ਮਾਹਿਰਾਂ ਨੂੰ ਬੁਲਾਇਆ। ਨਿਊਯਾਰਕ ਅਤੇ ਨਿਊਜਰਸੀ ਦੀ ਪੋਰਟ ਅਥਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਵਾਈ ਅੱਡੇ ਦੇ ਜੰਗਲੀ ਜੀਵ ਸੰਚਾਲਨ ਸਟਾਫ ਅਤੇ ਪੋਰਟ ਅਥਾਰਟੀ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਯੂਨਾਈਟਿਡ ਏਅਰਲਾਈਨਜ਼ ਫਲਾਈਟ 2038 ਤਕ ਪਹੁੰਚ ਕੀਤੀ ਅਤੇ ਤੁਰੰਤ ਗਾਰਟਰ ਸੱਪ ਨੂੰ ਫੜ ਲਿਆ। ਬਾਅਦ ਵਿਚ ਉਸ ਨੂੰ ਜੰਗਲ ਵਿਚ ਛੱਡ ਦਿੱਤਾ ਗਿਆ।

ਜਹਾਜ਼ ‘ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ

ਵਾਸ਼ਿੰਗਟਨ ਟਾਈਮਜ਼ ਨੇ ਸਥਾਨਕ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬਿਜ਼ਨਸ ਕਲਾਸ ‘ਚ ਉਡਾਣ ਭਰ ਰਹੇ ਯਾਤਰੀਆਂ ਨੇ ਲੈਂਡਿੰਗ ਦੌਰਾਨ ਸੱਪ ਨੂੰ ਦੇਖਿਆ ਅਤੇ ਉਸੇ ਸਮੇਂ ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਨਿਊਯਾਰਕ ਪੋਸਟ ਨੇ ਸਿੰਪਲ ਫਲਾਇੰਗ ਦੇ ਹਵਾਲੇ ਨਾਲ ਕਿਹਾ ਕਿ ਸੱਪ ਨੂੰ ਹਟਾਏ ਜਾਣ ਤੋਂ ਬਾਅਦ, ਯਾਤਰੀਆਂ ਨੂੰ ਉਨ੍ਹਾਂ ਦੇ ਸਮਾਨ ਨਾਲ ਉਤਾਰਿਆ ਗਿਆ ਅਤੇ ਜਹਾਜ਼ ਦੀ ਦੁਬਾਰਾ ਤਲਾਸ਼ੀ ਲਈ ਗਈ।

ਫਲੋਰੀਡਾ ਕਾਉਂਟੀ ਵਿੱਚ ਪਾਇਆ ਜਾਂਦਾ ਹੈ ਗਾਰਟਰ ਸੱਪ

ਵਾਸ਼ਿੰਗਟਨ ਟਾਈਮਜ਼ ਨੇ ਫਲੋਰੀਡਾ ਮਿਊਜ਼ੀਅਮ ਆਫ ਨੈਚੁਰਲ ਹਿਸਟਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗਾਰਟਰ ਸੱਪ ਫਲੋਰੀਡਾ ਕਾਉਂਟੀ ਵਿਚ ਪਾਇਆ ਜਾਂਦਾ ਹੈ। ਇਹ ਜ਼ਹਿਰੀਲਾ ਨਹੀਂ ਹੈ। ਇਹ ਸੱਪ ਆਮ ਤੌਰ ‘ਤੇ 18 ਤੋਂ 26 ਇੰਚ ਲੰਬਾ ਹੁੰਦਾ ਹੈ। ਜੇਕਰ ਤੁਸੀਂ ਇਸ ਸੱਪ ਨਾਲ ਛੇੜਛਾੜ ਕਰੋਗੇ ਤਾਂ ਹੀ ਇਹ ਸੱਪ ਇਨਸਾਨ ਨੂੰ ਡੰਗੇਗਾ।

Related posts

ਕੋਰੋਨਾ ਵਾਇਰਸ ਨੇ ਮਚਾਈ ਤਬਾਹੀ, 24 ਘੰਟਿਆਂ ‘ਚ ਦੋ ਲੱਖ ਨਵੇਂ ਮਾਮਲੇ

On Punjab

ਇਜ਼ਰਾਈਲ ‘ਤੇ ਦੇਰ ਰਾਤ ਹਮਲਾ, ਅੱਤਵਾਦੀਆਂ ਨੇ ਦਾਗੇ 200 ਰਾਕੇਟ

On Punjab

ਅੰਮ੍ਰਿਤਸਰ ਦੇ ਦੋ ਅਵਾਰਾ ਕੁੱਤਿਆਂ ਨੂੰ ਜਾਰੀ ਹੋਵੇਗਾ ਪਾਸਪੋਰਟ, ਕੈਨੇਡਾ ਭੇਜਣ ਦੀ ਤਿਆਰੀ ਮੁਕੰਮਲ

On Punjab