ਅੱਜ ਕੱਲ੍ਹ ਲੋਕਾਂ ‘ਚ ਕਮਰ ਦਰਦ ਦੀ ਸਮੱਸਿਆ ਆਮ ਹੋ ਗਈ ਹੈ। ਸਰੀਰ ਵਿੱਚ ਵਿਟਾਮਿਨ ਦੀ ਕਮੀ ਦੇ ਕਾਰਨ ਕਮਰ ਦਰਦ ਦੀ ਸਮੱਸਿਆ ਹੁੰਦੀ ਹੈ। ਕਈ ਵਾਰ ਲਗਾਤਾਰ ਬੈਠੇ ਰਹਿਣ ਨਾਲ ਕਮਰ ਦਰਦ ਹੋਣ ਦੀ ਸੰਭਾਵਨਾ ਰਹਿੰਦੀ ਹੈ। ਦਰਅਸਲ, ਬੈਠਣ ਵੇਲੇ ਬਾਡੀ ਪੋਸਚਰ ਠੀਕ ਨਾ ਹੋਣ ਕਾਰਨ ਵੀ ਕਮਰ ਦਰਦ ਦੀ ਸਮੱਸਿਆ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਪਿੱਠ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
– ਕਮਰ ਦਰਦ ਹੋਣ ‘ਤੇ ਹਲਦੀ ਤੇ ਸ਼ਹਿਦ ਮਿਲਾ ਕੇ ਗਰਮ ਦੁੱਧ ਪੀਓ। ਇਸ ਨੂੰ ਪੀਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
– ਜਦੋਂ ਵੀ ਤੁਹਾਨੂੰ ਲਗਾਤਾਰ ਬੈਠਣਾ ਪਵੇ, ਆਪਣੀ ਕਮਰ ਦੇ ਕੋਲ ਗਰਮ ਪਾਣੀ ਦਾ ਇਕ ਬੈਗ ਰੱਖ ਸਕਦੇ ਹੋ। ਇਸ ਤਰ੍ਹਾਂ ਤੁਸੀਂ ਪਿੱਠ ਦੇ ਦਰਦ ਤੋਂ ਬਚ ਸਕਦੇ ਹੋ।
– ਆਪਣੀ ਖੁਰਾਕ ‘ਚ ਕੈਲਸ਼ੀਅਮ ਤੇ ਵਿਟਾਮਿਨ-ਡੀ ਨਾਲ ਭਰਪੂਰ ਭੋਜਨ ਦਾ ਸੇਵਨ ਕਰਨਾ ਯਕੀਨੀ ਬਣਾਓ। ਜੇਕਰ ਤੁਹਾਡੇ ਸਰੀਰ ਵਿੱਚ ਇਨ੍ਹਾਂ ਪੌਸ਼ਟਿਕ ਤੱਤਾਂ ਦੀ ਕਮੀ ਹੈ ਤਾਂ ਤੁਹਾਡੀ ਪਿੱਠ ਦਰਦ ਦਾ ਜੋਖ਼ਮ ਵੱਧ ਸਕਦਾ ਹੈ।
ਕਮਰ ਦਰਦ ਤੋਂ ਰਾਹਤ ਪਾਉਣ ਲਈ ਅਦਰਕ ਦਾ ਸੇਵਨ ਕਰ ਸਕਦੇ ਹੋ। ਤੁਸੀਂ ਅਦਰਕ ਚਬਾ ਕੇ ਖਾ ਸਕਦੇ ਹੋ ਜਾਂ ਉਸ ਦੀ ਚਾਹ ਪੀ ਸਕਦੇ ਹੋ।
– ਸਰ੍ਹੋਂ ਦੇ ਤੇਲ ਵਿਚ ਲਸਣ ਅਜਵਾਇਣ ਪਾ ਕੇ ਗਰਮ ਕਰੋ। ਇਸ ਨੂੰ ਕਮਰ ‘ਤੇ ਮਾਲਿਸ਼ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
– ਕਸਰਤ ਕਰਨ ਨਾਲ ਦਰਦ ਦੀ ਸਮੱਸਿਆ ਘੱਟ ਜਾਂਦੀ ਹੈ। ਨਿਯਮਿਤ ਤੌਰ ‘ਤੇ ਕਸਰਤ ਕਰੋ। ਤੁਸੀਂ ਫਿੱਟ ਰਹੋਗੇ ਤੇ ਕਮਰ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
– ਸਿਗਰਟ ਪੀਣ ਨਾਲ ਕਮਰ ਦਰਦ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਕਾਰਨ ਸਰੀਰ ‘ਚ ਹੋਰ ਬਿਮਾਰੀਆਂ ਦਾ ਵੀ ਖਤਰਾ ਰਹਿੰਦਾ ਹੈ। ਇਸ ਸਥਿਤੀ ਵਿੱਚ, ਤੁਹਾਨੂੰ ਸਿਗਰਟ ਪੀਣ ਤੋਂ ਬਚਣਾ ਚਾਹੀਦਾ ਹੈ.
ਭਾਰ ਵਧਣ ਨਾਲ ਵੀ ਕਮਰ ਦਰਦ ਦੀ ਸਮੱਸਿਆ ਹੁੰਦੀ ਹੈ। ਅਜਿਹੇ ‘ਚ ਤੁਹਾਨੂੰ ਭਾਰ ਨੂੰ ਮੇਂਟੇਨ ਰੱਖਣਾ ਚਾਹੀਦਾ ਹੈ। ਆਪਣੀ ਖੁਰਾਕ ‘ਤੇ ਕੰਟਰੋਲ ਕਰੋ ਤੇ ਐਕਸਰਸਾਈਜ਼ ਕਰੋ। ਇਸ ਨਾਲ ਤੁਹਾਡਾ ਭਾਰ ਘੱਟ ਸਕਦਾ ਹੈ। ਤੁਸੀਂ ਆਪਣੀ ਡਾਈਟ ‘ਚ ਹੈਲਦੀ ਫੂਡ ਸ਼ਾਮਲ ਕਰ ਸਕਦੇ ਹੋ।
Disclaimer : ਲੇਖ ਵਿੱਚ ਦਿੱਤੇ ਗਏ ਸੁਝਾਅ ਤੇ ਟਿਪਸ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਤੁਹਾਡੇ ਕੋਈ ਸਵਾਲ ਜਾਂ ਪਰੇਸ਼ਾਨੀ ਹੈ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।