47.37 F
New York, US
November 21, 2024
PreetNama
ਖੇਡ-ਜਗਤ/Sports News

ਜਿਮਨਾਸਟਿਕ ਖਿਡਾਰਨਾਂ ਨੇ ਰਾਜ ਪੱਧਰੀ ਮੁਕਾਬਲਿਆਂ ਚ ਜਿੱਤੇ 47 ਮੈਡਲ, ਕੌਮਾਂਤਰੀ ਕੋਚ ਨੀਤੂ ਬਾਲਾ ਦੀਆਂ ਲਾਡਲੀਆਂ ਨੇ ਦਿਖਾਇਆ ਦਮ-ਖਮ

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਡ ਵਿਭਾਗ ਦੇ ਵੱਲੋਂ ਕਰਵਾਈਆਂ ਗਈਆਂ “ਖੇਡਾਂ ਵਤਨ ਪੰਜਾਬ ਦੀਆਂ 2022” ਬਹੁ ਖੇਡ ਪ੍ਰਤੀਯੋਗਤਾਵਾ ਦੇ ਸਿਲਸਿਲੇ ਤਹਿਤ ਜ਼ਿਲ੍ਹਾ ਖੇਡ ਦਫਤਰ ਦੇ ਵੱਲੋਂ ਕੌਮਾਂਤਰੀ ਜਿਮਨਾਸਟਿਕ ਕੋਚ ਨੀਤੂ ਬਾਲਾ ਦੀ ਅਗੁਵਾਈ ਦੇ ਵਿੱਚ ਸ਼ਮੂਲੀਅਤ ਕਰਨ ਗਈਆਂ ਵੱਖ ਵੱਖ ਉਮਰ ਵਰਗ ਦੀਆਂ ਖਿਡਾਰਨਾਂ ਨੇ ਆਪਣੀ ਖੇਡ ਸ਼ੈਲੀ ਦਾ ਸ਼ਾਨਦਾਰ ਤੇ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲਾਂ ਅਤੇ ਟ੍ਰਾਫੀਆਂ ਤੇ ਕਬਜ਼ਾ ਕੀਤਾ ਹੈ। ਕੌਮਾਂਤਰੀ ਜਿਮਨਾਸਟਿਕ ਕੋਚ ਨੀਤੂ ਬਾਲਾ ਦੇ ਅਨੁਸਾਰ ਸਮੁੱਚੀਆਂ 16 ਖਿਡਾਰਨਾਂ ਨੇ 28 ਗੋਲਡ, 12 ਸਿਲਵਰ ਤੇ 7 ਬਰਾਊਂਜ ਕੁੱਲ (47) ਮੈਡਲ ਜਿੱਤ ਕੇ ਗੁਰੂ ਨਗਰੀ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ 14, 17, 21 ਤੇ 21 ਤੋਂ 40 ਸਾਲ ਉਮਰ ਵਰਗ ਦੀਆਂ ਟੀਮ ਪ੍ਰਤੀਯੋਗਤਾਵਾਂ ਦੇ ਵਿੱਚ ਉਨ੍ਹਾਂ ਦੀਆਂ ਖਿਡਾਰਨਾ ਮੋਹਰੀ ਰਹੀਆਂ ਹਨ।

ਅੰਡਰ 14 ਸਾਲ ਉਮਰ ਵਰਗ ਦੇ ਵਿੱਚ ਹਰਮਨਜੀਤ ਕੌਰ ਨੇ 3 ਗੋਲਡ ਮੈਡਲ ਜਦੋਂ ਕਿ ਹੂਪ ਤੇ ਟੀਮ ਦੇ ਵਿੱਚ ਉਹ ਪਹਿਲੇ ਸਥਾਨ ਤੇ ਰਹਿੰਦੇ ਹੋਏ ਬੈਸਟ ਜਿਮਨਾਸਟ ਐਲਾਨੀ ਗਈ ਹੈ। ਇਸੇ ਤਰ੍ਹਾਂ ਉਸ ਨੇ ਬਾਲ ਪ੍ਰਤੀਯੋਗਤਾ ਵਿੱਚ ਬਰਾਊਂਜ ਮੈਡਲ, ਗਿਤਾਂਸ਼ੀ ਕੌਸ਼ਿਕ ਨੇ ਟੀਮ, ਕਲੱਬਜ਼ ਤੇ ਰੀਬਨ ਪ੍ਰਤੀਯੋਗਤਾ ਵਿੱਚ 3 ਗੋਲਡ, 1 ਸਿਲਵਰ ਜਦੋਂ ਕਿ ਆਲ ਰਾਊਂਡ ਸੈਕਿੰਡ ਬੈਸਟ ਜਿਮਨਾਸਟ ਦਾ ਖਿਤਾਬ ਹਾਂਸਲ ਕੀਤਾ ਹੈ, ਚਰਨਪ੍ਰੀਤ ਕੌਰ ਨੇ ਟੀਮ ਪ੍ਰਤੀਯੋਗਤਾ ਦੇ ਵਿੱਚ 1 ਗੋਲਡ ਅਤੇ ਬਾਲ ਤੇ ਰੀਬਨ ਦੇ ਵਿੱਚ ਸਿਲਵਰ, ਖੁਸ਼ਪ੍ਰੀਤ ਕੌਰ ਨੇ ਟੀਮ ਪ੍ਰਤੀਯੋਗਤਾ ਦੇ ਵਿੱਚ 1 ਗੋਲਡ ਤੇ ਹੂਪ ਵਿੱਚ 1 ਸਿਲਵਰ ਮੈਡਲ ਹਾਂਸਲ ਕੀਤਾ। ਅੰਡਰ 17 ਸਾਲ ਉਮਰ ਵਰਗ ਦੇ ਵਿੱਚ ਗੁਰਸੀਰਤ ਕੌਰ ਨੇ ਟੀਮ ਹੂਪ ਤੇ ਕਲੱਬਜ਼ ਪ੍ਰਤੀਯੋਗਤਾ ਦੇ ਵਿੱਚ 4 ਗੋਲਡ ਮੈਡਲ ਤੇ ਆਲ ਰਾਊਂਡ ਮੋਹਰੀ ਰਹਿੰਦੇ ਹੋਏ ਬੈਸਟ ਜਿਮਨਾਸਟ ਬਣੀ। ਇਸੇ ਤਰ੍ਹਾਂ ਬਾਲ ਤੇ ਰੀਬਨ ਦੇ ਵਿੱਚ ਸਿਲਵਰ ਮੈਡਲ, ਪ੍ਰਲੀਨ ਕੌਰ ਨੇ ਟੀਮ ਪ੍ਰਤੀਯੋਗਤਾ ਦੇ ਵਿੱਚ 1 ਗੋਲਡ ਤੇ ਕਲੱਬਜ਼ ਦੇ ਵਿੱਚ ਬਰਾਊਂਜ, ਦਮਨਜੀਤ ਕੌਰ ਨੇ ਟੀਮ ਪ੍ਰਤੀਯੋਗਤਾ ਦੇ ਵਿੱਚ ਇੱਕ ਗੋਲਡ ਤੇ ਹੂਪ ਵਿੱਚ ਸਿਲਵਰ, ਅਨੁਮੀਤ ਕੌਰ ਨੇ ਟੀਮ ਪ੍ਰਤੀਯੋਗਤਾ ਵਿੱਚ 1 ਗੋਲਡ ਮੈਡਲ ਹਾਂਸਲ ਕੀਤਾ।

ਅੰਡਰ 21 ਸਾਲ ਉਮਰ ਵਰਗ ਪ੍ਰਤੀਯੋਗਤਾ ਵਿੱਚ ਪ੍ਰੀਤੀ ਨੇ ਟੀਮ ਹੂਪ ਬਾਲ ਦੇ ਕਲੱਬਜ਼ ਪ੍ਰਤੀਯੋਗਤਾ ਵਿੱਚ 5 ਗੋਲਡ ਮੈਡਲ ਅਤੇ ਆਲ ਰਾਊਂਡ ਮੋਹਰੀ ਰਹਿੰਦੇ ਹੋਏ ਬੈਸਟ ਜਿਮਨਾਸਟ ਦਾ ਮਾਣ ਅਤੇ ਰੀਬਨ ਵਿੱਚ ਸਿਲਵਰ ਮੈਡਲ, ਅਮਾਨਤ ਸ਼ਰਮਾ ਨੇ ਟੀਮ ਪ੍ਰਤੀਯੋਗਤਾ ਵਿੱਚ 1 ਗੋਲਡ, 1 ਬਰਾਊਂਜ ਤੇ ਆਲ ਰਾਊਂਡ ਤੀਸਰੀ ਬੈਸਟ ਜਿਮਨਾਸਟ ਦਾ ਸਨਮਾਨ, ਨੰਦਿਤਾ ਸ਼ਰਮਾ ਨੇ ਟੀਮ ਪ੍ਰਤੀਯੋਗਤਾ ਵਿੱਚ 1ਗੋਲਡ ਤੇ ਕਲੱਬਜ਼ ਵਿੱਚ ਬਰਾਊਂਜ, ਪੰਨਿਆ ਨੇ ਟੀਮ ਪ੍ਰਤੀਯੋਗਤਾ ਵਿੱਚ 1 ਗੋਲਡ ਤੇ ਬਾਲ ਪ੍ਰਤੀਯੋਗਤਾ ਵਿੱਚ 1 ਬਰਾਉਂੂਜ਼ ਮੈਡਲ ਹਾਂਸਲ ਕੀਤਾ।

ਅੰਡਰ 40 ਸਾਲ ਉਮਰ ਵਰਗ ਦੀ ਟੀਮ ਤੇ ਰੀਬਨ ਪ੍ਰਤੀਯੋਗਤਾ ਵਿੱਚ ਸੋਨੀਆ ਨੇਗੀ ਨੇ 2 ਗੋਲਡ, ਬਾਲ ਤੇ ਕਲੱਬਜ਼ ਵਿੱਚ 3 ਸਿਲਵਰ ਮੈਡਲ ਤੇ ਆਲ ਰਾਊਂਡ ਸੈਕਿੰਡ ਬੈਸਟ ਜਿਮਨਾਸਟ, ਹੂਪ ਵਿੱਚ 1 ਬਰਾਊਂਜ, ਸਪਨਾ ਨੇ ਟੀਮ ਪ੍ਰਤੀਯੋਗਤਾ ਦੇ ਵਿੱਚ 1 ਗੋਲਡ ਤੇ ਬਾਲ ਵਿੱਚ ਬਰਾਊਂਜ ਮੈਡਲ, ਅੰਕਿਤਾ ਸੱਚਦੇਵਾ ਨੇ ਟੀਮ ਪ੍ਰਤੀਯੋਗਤਾ ਦੇ ਵਿੱਚ 1 ਗੋਲਡ, ਸਿਮਰਨਜੀਤ ਕੌਰ ਨੇ ਟੀਮ ਪ੍ਰਤੀਯੋਗਤਾ ਦੇ ਵਿੱਚ 1 ਗੋਲਡ ਮੈਡਲ ਹਾਂਸਲ ਕੀਤਾ। ਵਾਪਸ ਪੁੱਜੀਆਂ ਜਿਮਨਾਸਟਿਕ ਖਿਡਾਰਨਾਂ ਤੇ ਕੌਮਾਂਤਰੀ ਜਿਮਨਾਸਟਿਕ ਕੋਚ ਨੀਤੂ ਬਾਲਾ ਦਾ ਜ਼ਿਲ੍ਹਾ ਖੇਡ ਅਫਸਰ ਜ਼ਸਮੀਤ ਕੌਰ ਤੇ ਦਫਤਰੀ ਦਲ ਬਲ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

Related posts

IOW Championship : ਇੰਡੀਅਨ ਓਪਨ ‘ਚ ਸੰਦੀਪ ਕੁਮਾਰ ਤੇ ਰਵੀਨਾ ਬਣੇ ਜੇਤੂ

On Punjab

ਮੈਸੀ ਨੇ ਕੀਤਾ ਖੇਡ ਇਤਿਹਾਸ ਦਾ ਸਭ ਤੋਂ ਵੱਡਾ ਕਰਾਰ

On Punjab

ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਹਰਾ 2-0 ਨਾਲ ਕੀਤਾ ਕਲੀਨ ਸਵੀਪ

On Punjab