ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੰਬਰ 2020 ਵਿੱਚ ਪਹਿਲੀ ਅੰਤਰਰਾਸ਼ਟਰੀ ਕਾਵਿ ਮਿਲਣੀ ਹੋਈ ਸੀ ਜੋ ਕਿ ਬੇਹੱਦ ਕਾਮਯਾਬ ਹੋ ਨਿਬੜੀ ਸੀ। ਹੁਣ ਇਸ ਕਾਵਿ ਮਿਲਣੀ ਨੂੰ ਕਰਦਿਆਂ ਦੋ ਸਾਲ ਹੋ ਗਏ ਹਨ। ਨਵੰਬਰ ਮਹੀਨੇ ਕਾਵਿ ਮਿਲਣੀ ਦੀ ਵਰ੍ਹੇ ਗੰਢ ਮਨਾਈ ਜਾਂਦੀ ਹੈ। 13 ਜਨਵਰੀ ਐਤਵਾਰ ਨੂੰ ਹੋਣ ਵਾਲੀ ਕਾਵਿ ਮਿਲਣੀ ਸੰਬੰਧੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਬੰਧਕਾਂ ਦੀ ਇਕ ਮੀਟਿੰਗ ਰਮਿੰਦਰ ਵਾਲੀਆ ਦੇ ਗ੍ਰਹਿ ਵਿਖੇ ਹੋਈ , ਜਿਸ ਵਿੱਚ ਇਸ ਨੂੰ ਮਨਾਉਣ ਸੰਬੰਧੀ ਪ੍ਰਬੰਧਕਾਂ ਰਮਿੰਦਰ ਵਾਲੀਆ ਫ਼ਾਊਂਡਰ, ਸੁਰਜੀਤ ਕੌਰ ਸਰਪ੍ਰਸਤ, ਪਿਆਰਾ ਸਿੰਘ ਕੁੱਦੋਵਾਲ ਚੀਫ਼ ਐਡਵਾਈਜ਼ਰ, ਰਿੰਟੂ ਭਾਟੀਆ ਪ੍ਰਧਾਨ, ਹਰਪਾਲ ਸਿੰਘ ਭਾਟੀਆ, ਹਰਦਿਆਲ ਸਿੰਘ ਝੀਤਾ ਕਾਰਜਕਾਰਨੀ ਮੈਂਬਰ ਤੇ ਇੰਜੀਨੀਅਰ ਜਗਦੀਪ ਸਿੰਘ ਮਾਂਗਟ ਹਾਜ਼ਰ ਸਨ। ਕਾਵਿ ਮਿਲਣੀ ਦੀ ਵਰ੍ਹੇ ਗੰਢ ਮਨਾਉਣ ਸੰਬੰਧੀ ਵਿਚਾਰਾਂ ਹੋਈਆਂ ਤੇ ਸਭ ਨੇ ਯੋਗ ਸੁਝਾਅ ਵੀ ਦਿੱਤੇ। ਇਹ ਵੀ ਫੈਸਲਾ ਲਿਆ ਗਿਆ ਕਿ ਹੁਣ ਤਕ ਜਿੰਨੇ ਵੀ ਪ੍ਰੋਗਰਾਮ ਹੋ ਚੁੱਕੇ ਹਨ ਤੇ ਜਿੰਨੇ ਵੀ ਪਾਰਟੀਸਿਪੈਂਟਸ ਸ਼ਿਰਕਤ ਕਰ ਚੁੱਕੇ ਹਨ, ਉਨ੍ਹਾਂ ਸਭ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤੇ ਜਲਦੀ ਹੀ ਸਭ ਨੂੰ ਇਹ ਸਰਟੀਫਿਕੇਟ ਸੈਂਡ ਕਰ ਦਿੱਤੇ ਜਾਣਗੇ। ਜਗਦੀਪ ਸਿੰਘ ਮਾਂਗਟ ਜੋ ਕਿ ਸਮਾਜ ਸੇਵੀ ਵੀ ਨੇ ਤੇ ਹੁਣ ਤਕ 50 ਤੋਂ ਜ਼ਿਆਦਾ ਟਾਈਮ ਬਲੱਡ ਡੋਨੇਟ ਕਰ ਚੁੱਕੇ ਹਨ, ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਡਾਕਟਰ ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਾਏ ਜਾਂਦੇ ਹਨ, ਇਸ ਮੌਕੇ ਤੇ ਸਭ ਨਾਲ ਉਨ੍ਹਾਂ ਨੇ ਫ਼ੇਸ ਟਾਈਮ ਗੱਲ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਯੋਗ ਸੁਝਾਅ ਵੀ ਦਿੱਤੇ। ਡਾ ਅਮਰ ਜਿਉਤੀ ਮਾਂਗਟ ਵੀ ਕਾਰਜਕਾਰਨੀ ਮੈਂਬਰ ਤੇ ਜਗਦੀਪ ਮਾਂਗਟ ਜੀ ਦੇ ਮਿਸਿਜ਼ ਨੇ ਫ਼ੇਸ ਟਾਈਮ ਗੱਲ ਵੀ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ। ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਥੋੜ੍ਹਾ ਗੀਤ ਸੰਗੀਤ ਵੀ ਹੋਇਆ ਜਿਸ ਵਿੱਚ ਸੁਰਜੀਤ ਕੌਰ ਨੇ ਆਪਣੀਆਂ ਰਚਨਾਵਾਂ ਨੂੰ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ। ਹਰਦਿਆਲ ਸਿੰਘ ਝੀਤਾ ਨੇ ਵੀ ਆਪਣੀ ਰਚਨਾ ਪੇਸ਼ ਕੀਤੀ। ਰਿੰਟੂ ਭਾਟੀਆ, ਹਰਪਾਲ ਭਾਟੀਆ ਤੇ ਪਿਆਰਾ ਸਿੰਘ ਕੁੱਦੋਵਾਲ ਨੇ ਗੀਤ, ਗ਼ਜ਼ਲ ਨੂੰ ਆਪਣੀ ਸੁਰੀਲੀ ਅਵਾਜ਼ ਵਿੱਚ ਪੇਸ਼ ਕਰਕੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਉਪਰੰਤ ਰਾਤਰੀ ਭੋਜਨ ਦਾ ਮਿਲ ਕੇ ਸਭ ਨੇ ਆਨੰਦ ਮਾਣਿਆ, ਮੁੜ ਮਿਲਣ ਦਾ ਵਾਅਦਾ ਕਰਕੇ ਸਭ ਨੇ ਵਿਦਾ ਲਈ। ਬਹੁਤ ਕਾਮਯਾਬ ਰਹੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਅਹੁਦੇਦਾਰਾਂ ਦੀ ਇਹ ਮੀਟਿੰਗ।