32.63 F
New York, US
February 6, 2025
PreetNama
ਸਮਾਜ/Social

ਪੰਜਾਬ ‘ਚ ਵੱਡਾ ਹਾਦਸਾ : ਜਨਮਦਿਨ ਦੀ ਪਾਰਟੀ ਤੋਂ ਆ ਰਹੇ 4 ਦੋਸਤਾਂ ਦੀ ਕਾਰ ਨਹਿਰ ‘ਚ ਡਿੱਗੀ, ਦੋ ਅਜੇ ਵੀ ਲਾਪਤਾ

 ਦੇਰ ਰਾਤ ਜਨਮ ਦਿਨ ਪਾਰਟੀ ਤੋਂ ਆ ਰਹੇ ਦੋਸਤਾਂ ਦੀ ਕਾਰ ਇਲਾਕੇ ਦੇ ਪਿੰਡਾਂ ਡੱਲਾ ਦੀ ਨਹਿਰ ਵਿਚ ਜਾ ਡਿੱਗੀ। ਘਟਨਾ ਵਿਚ ਕਾਰ ਸਵਾਰ ਦੋ ਦੋਸਤਾਂ ਨੂੰ ਤਾਂ ਪਿੰਡ ਦੇ ਲੋਕਾਂ ਨੇ ਜੱਦੋ-ਜਹਿਦ ਕਰਦੇ ਹੋਏ ਸੁਰੱਖਿਅਤ ਬਾਹਰ ਕੱਢ ਲਿਆ ਜਦਕਿ ਦੋ ਦੋਸਤਾਂ ਦਾ ਕੁਝ ਪਤਾ ਨਹੀਂ ਲੱਗਾ।

ਜਾਣਕਾਰੀ ਅਨੁਸਾਰ ਪਿੰਡ ਲੱਖਾ ਵਾਸੀ ਦਿਲਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਦਾ ਜਨਮ ਦਿਨ ਸੀ। ਦਿਲਪ੍ਰੀਤ ਬੀਤੀ ਰਾਤ ਆਪਣੇ 3 ਦੋਸਤਾਂ ਨਾਲ ਜਨਮਦਿਨ ਪਾਰਟੀ ਲਈ ਪਿੰਡ ਡੱਲਾ ਦੇ ਇਕ ਰੈਸਟੋਰੈਂਟ ਗਿਆ, ਜਿਥੇ ਉਨ੍ਹਾਂ ਜਨਮਦਿਨ ਦੀ ਪਾਰਟੀ ਕੀਤੀ। ਪਾਰਟੀ ਤੋਂ ਬਾਅਦ ਚਾਰੇ ਦੋਸਤ ਆਪਣੀ ਜ਼ੈੱਨ ਕਾਰ ‘ਚ ਸਵਾਰ ਹੋ ਕੇ ਪਿੰਡ ਡੱਲਾ ਵੱਲ ਨੂੰ ਚਲੇ ਗਏ। ਉਨ੍ਹਾਂ ਦੀ ਕਾਰ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਕਾਰ ਨਹਿਰ ‘ਚ ਜਾ ਡਿੱਗੀ। ਹਾਦਸੇ ਦਾ ਪਤਾ ਲੱਗਦੇ ਹੀ ਪਿੰਡ ਦੇ ਲੋਕ ਵੱਡੀ ਗਿਣਤੀ ‘ਚ ਇਕੱਤਰ ਹੋ ਗਏ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਵੀ ਉਕਤ ਘਟਨਾ ਦੀ ਅਨਾਊਂਸਮੈਂਟ ਕਰਵਾਈ ਗਈ। ਪਿੰਡ ਵਾਸੀਆਂ ਨੇ ਜਦੋਜਹਿਦ ਕਰਦਿਆਂ ਦਿਲਪ੍ਰੀਤ ਸਮੇਤ ਉਸ ਦੇ ਇਕ ਦੋਸਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ ਦੇਰ ਰਾਤ ਤਕ ਕਈ ਕੋਸ਼ਿਸ਼ਾਂ ਦੇ ਬਾਵਜੂਦ ਦੋ ਹੋਰ ਦੋਸਤਾਂ ਦਾ ਕੁੱਝ ਪਤਾ ਨਾ ਲੱਗਾ।

Related posts

ਭਰਤੀ ਪ੍ਰੀਖਿਆਵਾਂ ’ਚ ਹਾਸਲ ਅੰਕ ਨਿਜੀ ਜਾਣਕਾਰੀ ਨਹੀਂ, ਇਨ੍ਹਾਂ ਨੂੰ ਜੱਗਜ਼ਾਹਰ ਕੀਤਾ ਜਾ ਸਕਦੈ: ਹਾਈ ਕੋਰਟ

On Punjab

ਪਰਿਵਾਰ ਦੇ ਸੱਤ ਮੈਂਬਰ ਨਦੀ ‘ਚ ਡੁੱਬੇ, ਪੰਜ ਦੀ ਮੌਤ

On Punjab

ਅਧਿਆਪਕਾਂ ਵੱਲੋਂ ਮੋਮਬੱਤੀ ਮਾਰਚ

On Punjab