ਅਮਰੀਕਾ ਦੀ ਰਾਸ਼ਟਰੀ ਸਿਹਤ ਏਜੰਸੀ ਵਿਚ ਭਾਰਤੀ ਮੂਲ ਦੇ ਨੀਰਵ ਡੀ. ਸ਼ਾਹ ਦੂਜੇ ਨੰਬਰ ਦੇ ਸਿਖਰ ਅਧਿਕਾਰੀ ਹੋਣਗੇ। ਉਨ੍ਹਾਂ ਨੂੰ ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਵਿਚ ਫਸਟ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਮਹਾਮਾਰੀ ਮਾਹਰ ਨੀਰਵ ਸ਼ਾਹ ਵਰਤਮਾਨ ਵਿਚ ਮੇਨ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਇਰੈਕਟਰ ਹਨ, ਉਹ ਮਾਰਚ ਵਿਚ ਯੂਐੱਸ ਸੀਡੀਸੀ ਦੇ ਡਾਇਰੈਕਟਰ ਰੋਸ਼ੇਲ ਵਾਲੈਂਸਕੀ ਦੇ ਅਧੀਨ ਆਪਣੀ ਨਵੀਂ ਭੂਮਿਕਾ ਸੰਭਾਲਣਗੇ। ਉਨ੍ਹਾਂ ਦੀ ਨਿਯੁਕਤੀ ਯੂਐੱਸ ਸੀਡੀਸੀ ਡਾਇਰੈਕਟਰ ਵੱਲੋਂ ਪਿਛਲੇ ਵਰ੍ਹੇ ਅਗਸਤ ਵਿਚ ਐਲਾਨੇ ਵਿਆਪਕ ਬਦਲਾਅ ਤਹਿਤ ਕੀਤੀ ਗਈ ਹੈ।