ਸ਼ਨੀਵਾਰ ਰਾਤ ਤੁਰਕੀ-ਈਰਾਨ ਸਰਹੱਦ ਦੇ ਨੇੜੇ ਉੱਤਰ-ਪੱਛਮੀ ਈਰਾਨ ਦੇ ਪੱਛਮੀ ਅਜ਼ਰਬਾਈਜਾਨ ਸੂਬੇ ਦੇ ਖੋਏ ਸ਼ਹਿਰ ਨੂੰ 5.9 ਤੀਬਰਤਾ ਦੇ ਭੂਚਾਲ ਨੇ ਹਿਲਾ ਦਿੱਤਾ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਭੂਚਾਲ ਕਾਰਨ ਈਰਾਨ ਦੀ ਇੱਕ ਸੂਬਾਈ ਰਾਜਧਾਨੀ ਵਿੱਚ ਕਈ ਘਰਾਂ ਨੂੰ ਨੁਕਸਾਨ ਪੁੱਜਾ ਹੈ। ਈਰਾਨੀ ਮੀਡੀਆ ਅਤੇ ਯੂਰਪੀਅਨ ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (EMSC) ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਈਰਾਨ ਦੀ IRNA ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਕਿਸੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।
ਸੱਤ ਲੋਕਾਂ ਦੀ ਮੌਤ, 440 ਜ਼ਖਮੀ
ਰਾਇਟਰਜ਼ ਨੇ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਅਜ਼ਰਬਾਈਜਾਨ ਸੂਬੇ ਦੇ ਖੋਏ ਸ਼ਹਿਰ ‘ਚ ਭੂਚਾਲ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 440 ਲੋਕ ਜ਼ਖਮੀ ਹੋ ਗਏ।
ਪੱਛਮੀ ਅਜ਼ਰਬਾਈਜਾਨ ਸੂਬੇ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
ਫਾਰਸ ਨਿਊਜ਼ ਏਜੰਸੀ ਨੇ ਦੱਸਿਆ ਕਿ ਭੂਚਾਲ ਨੇ ਖੋਏ ਸ਼ਹਿਰ ਦੀਆਂ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਈਐਮਐਸਸੀ ਨੇ ਦੱਸਿਆ ਕਿ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.6 ਮਾਪੀ ਗਈ ਅਤੇ ਇਸ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਹਾਲਾਂਕਿ, ਈਰਾਨੀ ਮੀਡੀਆ ਨੇ ਦੱਸਿਆ ਕਿ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.9 ਸੀ।ਈਰਾਨੀ ਮੀਡੀਆ ਨੇ ਈਰਾਨੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਬਚਾਅ ਟੀਮਾਂ ਨੂੰ ਭੂਚਾਲ ਪ੍ਰਭਾਵਿਤ ਇਲਾਕਿਆਂ ‘ਚ ਭੇਜਿਆ ਗਿਆ ਹੈ, ਜਦਕਿ ਹਸਪਤਾਲਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ।