42.91 F
New York, US
November 25, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

Russia Ukraine War: ‘1 ਦਿਨ ‘ਚ ਖਤਮ ਦੇਵਾਂਗਾ ਰੂਸ-ਯੂਕਰੇਨ ਜੰਗ’, ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਵੱਡਾ ਦਾਅਵਾ- ਜੇ ਮੈਂ ਸੱਤਾ ‘ਚ ਆਇਆ ਤਾਂ ਨਹੀਂ ਹੋਵੇਗਾ ਤੀਜਾ ਵਿਸ਼ਵ ਯੁੱਧ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਕਿਹਾ, ਜੇ ਉਹ ਸੱਤਾ ‘ਚ ਹੁੰਦੇ ਤਾਂ ਰੂਸ-ਯੂਕਰੇਨ ਜੰਗ ਨਾ (Russia Ukraine War) ਹੁੰਦੀ। ਟਰੰਪ ਨੇ ਕਿਹਾ ਕਿ ਜੇ ਉਹ ਦੁਬਾਰਾ ਸੱਤਾ ‘ਚ ਆਉਂਦੇ ਹਨ ਤਾਂ ਉਹ ਇਕ ਦਿਨ ‘ਚ ਰੂਸ-ਯੂਕਰੇਨ ਜੰਗ (Russia Ukraine War) ਨੂੰ ਰੋਕ ਦੇਣਗੇ। ਉਨ੍ਹਾਂ ਇਹ ਵੀ ਕਿਹਾ, ਜੰਗ ਖ਼ਤਮ ਕਰਕੇ ਉਹ ਤੀਸਰੇ ਵਿਸ਼ਵ ਯੁੱਧ ਨੂੰ ਹੋਣ ਤੋਂ ਰੋਕ ਸਕਦਾ ਹੈ।

ਡੋਨਾਲਡ ਟਰੰਪ ਦਾ ਰੂਸ-ਯੂਕਰੇਨ ਜੰਗ ‘ਤੇ ਵੱਡਾ ਦਾਅਵਾ

ਦੱਸ ਦੇਈਏ ਕਿ ਅਮਰੀਕਾ ਵਿੱਚ ਅਗਲੇ ਸਾਲ ਰਾਸ਼ਟਰਪਤੀ ਦੀ ਚੋਣ ਹੋਣੀ ਹੈ। ਡੋਨਾਲਡ ਟਰੰਪ ਦੀ ਅਗਵਾਈ ਵਾਲੀ ਰਿਪਬਲਿਕਨ ਪਾਰਟੀ ਚੋਣਾਂ ਵਿਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹੈ। ਟਰੰਪ ਨੇ ਰਿਪਬਲਿਕਨ ਪਾਰਟੀ ਦੀ ਵੱਲੋਂ ਅਮਰੀਕੀ ਰਾਸ਼ਟਰਪਤੀ ਚੋਣ ਲਈ ਆਪਣੀ ਉਮੀਦਵਾਰੀ ਫਿਰ ਪੇਸ਼ ਕੀਤੀ ਹੈ। ਉਹ ਥਾਂ-ਥਾਂ ਜਾ ਕੇ ਆਪਣਾ ਏਜੰਡਾ ਦੱਸ ਰਿਹਾ ਹੈ। ਅਜਿਹੇ ਹੀ ਇੱਕ ਪ੍ਰੋਗਰਾਮ ਦੌਰਾਨ ਟਰੰਪ ਨੇ ਰੂਸ ਅਤੇ ਯੂਕਰੇਨ ਦੀ ਜੰਗ ‘ਤੇ ਬਿਆਨ ਦਿੱਤਾ ਹੈ।

‘ਜੇ ਮੈਂ ਸੱਤਾ ‘ਚ ਆ ਗਿਆ ਤਾਂ ਤੀਜਾ ਵਿਸ਼ਵ ਯੁੱਧ ਵੀ ਨਹੀਂ ਹੋਵੇਗਾ’

 

ਟਰੰਪ ਨੇ ਰਿਪਬਲਿਕਨ ਪਾਰਟੀ ਦੇ ਇੱਕ ਪ੍ਰੋਗਰਾਮ ਵਿੱਚ ਕਿਹਾ, “ਮੈਂ ਇੱਕ ਦਿਨ ਵਿੱਚ ਰੂਸ ਅਤੇ ਯੂਕਰੇਨ ਦੀ ਜੰਗ ਨੂੰ ਰੋਕ ਸਕਦਾ ਹਾਂ। ਜੇ ਮੇਰੀ ਸਰਕਾਰ ਆਉਂਦੀ ਹੈ ਤਾਂ ਤੀਜਾ ਵਿਸ਼ਵ ਯੁੱਧ ਵੀ ਨਹੀਂ ਹੋਵੇਗਾ।” ਟਰੰਪ ਪਹਿਲਾਂ ਹੀ ਰੂਸ ਅਤੇ ਯੂਕਰੇਨ ਦੇ ਮੁੱਦੇ ‘ਤੇ ਬੋਲ ਚੁੱਕੇ ਹਨ। ਇਕ ਬਿਆਨ ‘ਚ ਉਨ੍ਹਾਂ ਕਿਹਾ ਕਿ ਜੇ ਉਹ ਉੱਥੇ ਹੁੰਦੇ ਤਾਂ ਰੂਸ ਯੂਕਰੇਨ ‘ਤੇ ਹਮਲਾ ਨਹੀਂ ਕਰ ਸਕਦਾ ਸੀ। ਉਨ੍ਹਾਂ ਕਿਹਾ ਕਿ ਸਾਡੇ ਸਮੇਂ ਵਿਚ ਸ਼ਾਂਤੀ ਬਣਾਈ ਰੱਖਣ ਦੇ ਕਈ ਯਤਨ ਸਫਲ ਹੋਏ ਸਨ।

…ਟਰੰਪ ਨੂੰ ਵੀ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ 

ਟਰੰਪ ‘ਤੇ ਵੀ ਮੁਸੀਬਤਾਂ ਦੇ ਬੱਦਲ ਮੰਡਰਾ ਰਹੇ ਹਨ। ਯੂਐਸ ਕੈਪੀਟਲ ਰਾਇਟ ਕੇਸ ਵਿੱਚ ਉਸਦੇ ਖਿਲਾਫ਼ ਪੇਚ ਕੱਸਿਆ ਜਾ ਸਕਦਾ ਹੈ। ਪੁਲਿਸ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਸਕਦੀ ਹੈ। ਵੀਰਵਾਰ (2 ਮਾਰਚ) ਨੂੰ ਹੀ, ਯੂਐਸ ਨਿਆਂ ਵਿਭਾਗ ਨੇ ਇੱਕ ਅਦਾਲਤ ਨੂੰ ਟਰੰਪ ਦੇ ਇਸ ਦਾਅਵੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਕਿ ਉਹ 6 ਜਨਵਰੀ, 2021 ਨੂੰ ਯੂਐਸ ਕੈਪੀਟਲ ਵਿੱਚ ਹਿੰਸਾ ਦੇ ਮਾਮਲੇ ਵਿੱਚ ਮੁਕੱਦਮੇ ਤੋਂ ਮੁਕਤ ਹੈ।

Related posts

ਜ਼ਿੰਦਗੀ ਦੀ ਲੜਾਈ ਆਖ਼ਰ ਹਾਰ ਹੀ ਗਿਆ ਫ਼ਤਹਿਵੀਰ..!

On Punjab

ਮਹਾਤਮਾ ਗਾਂਧੀ ਦੀ ਪੜਪੋਤੀ ਨੇ ਕਾਰੋਬਾਰੀ ਨੂੰ ਲਾਇਆ ਚੂਨਾ, ਹੋਈ 7 ਸਾਲ ਦੀ ਜੇਲ੍ਹ

On Punjab

ਕਿੰਨਾ ਖ਼ਤਰਨਾਕ ਹੈ ਐੱਨ. ਐੱਸ. ਏ. ਧਾਰਾ ਦਾ ਕਾਨੂੰਨ

On Punjab