ਅਗਨੀਵੀਰਾਂ ਦੇ ਪਹਿਲੇ ਬੈਚ ਦੀ ਪਾਸਿੰਗ ਆਊਟ ਪਰੇਡ 28 ਮਾਰਚ 23 ਨੂੰ ਆਈਐਨਐਸ ਚਿਲਕਾ ਵਿਖੇ ਹੋਵੇਗੀ। ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਭਲਕੇ ਆਈਐਨਐਸ ਚਿਲਕਾ ਵਿਖੇ ਹੋਣ ਵਾਲੀ ਅਗਨੀਵੀਰਾਂ ਦੇ ਪਹਿਲੇ ਬੈਚ ਦੀ ਪਾਸਿੰਗ ਆਊਟ ਪਰੇਡ ਵਿੱਚ ਮੁੱਖ ਮਹਿਮਾਨ ਅਤੇ ਸਮੀਖਿਆ ਅਧਿਕਾਰੀ ਹੋਣਗੇ।
ਰੇਡ 273 ਔਰਤਾਂ ਸਮੇਤ ਲਗਪਗ 2600 ਅਗਨੀਵੀਰਾਂ ਦੀ ਸਿਖਲਾਈ ਦੇ ਸਫਲਤਾਪੂਰਵਕ ਸੰਪੂਰਨ ਹੋਣ ਦੀ ਨਿਸ਼ਾਨਦੇਹੀ ਕਰੇਗੀ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ 14 ਜੂਨ 2022 ਨੂੰ ਰੱਖਿਆ ਮੰਤਰੀ ਅਤੇ ਤਿੰਨੋਂ ਸੈਨਾ ਮੁਖੀਆਂ ਨੇ ਅਗਨੀਪਥ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਪੈਨ-ਇੰਡੀਆ ਮੈਰਿਟ-ਅਧਾਰਤ ਅਗਨੀਪਥ ਭਰਤੀ ਯੋਜਨਾ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਸੀ।