47.34 F
New York, US
November 21, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਤਾਜਪੋਸ਼ੀ ’ਚ ਮਹਾਰਾਣੀ ਕੈਮਿਲਾ ਨਹੀਂ ਪਹਿਨੇਗੀ ਕੋਹਿਨੂਰ ਵਾਲਾ ਤਾਜ, ਅਗਲੇ ਮਹੀਨੇ ਹੋਵੇਗੀ ਬ੍ਰਿਟਿਸ਼ ਕਿੰਗ ਚਾਰਲਸ ਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ

ਅਗਲੇ ਮਹੀਨੇ ਕਿੰਗ ਚਾਰਲਸ ਤੀਜੇ ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਦੌਰਾਨ ਮਹਾਰਾਣੀ ਕੋਹਿਨੂਰ ਹੀਰੇ ਵਾਲਾ ਤਾਜ ਨਹੀਂ ਪਹਿਨੇਗੀ। ਬਸਤੀਵਾਦੀ ਯੁੱਗ ਵਿਚ ਪ੍ਰਾਪਤ ਕੋਹਿਨੂਰ ਦੀ ਭਾਰਤ ਵੱਲੋਂ ਵਾਪਸੀ ਦੀ ਮੰਗ ਦੇ ਕਾਰਨ ਵਿਵਾਦ ਦੀ ਸਥਿਤੀ ਤੋਂ ਬਚਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਬਕਿੰਘਮ ਪੈਲੇਸ ਦੀ ਸ਼ਾਹੀ ਮਾਹਰ ਅਤੇ ‘ਦਿ ਡੇਲੀ ਟੈਲੀਗ੍ਰਾਫ’ ਦੀ ਕੈਮਿਲਾ ਟਾਮਨੀ ਨੇ ਦਿੱਤੀ।

ਇਕ ਇੰਟਰਵਿਊ ਵਿਚ ਕੈਮਿਲਾ ਟਾਮਨੀ ਨੇ ਕਿਹਾ ਕਿ ਮਹਾਰਾਣੀ ਕੈਮਿਲਾ ਨੇ ਤਾਜਪੋਸ਼ੀ ਦੌਰਾਨ ਕਵੀਨ ਮੈਰੀ ਦੇ ਤਾਜ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਵਿਵਾਦ ਦੀ ਸਥਿਤੀ ਤੋਂ ਬਚਣ ਲਈ ਇਹ ਕੀਤਾ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿਚ ਬਕਿੰਘਮ ਪੈਲੇਸ ਤੋਂ ਜਾਣਕਾਰੀ ਮਿਲੀ ਸੀ ਕਿ ਕਵੀਨ ਮੈਰੀ ਦੇ ਕ੍ਰਾਊਨ ਵਿਚ ਮਾਮੂਲੀ ਬਦਲਾਅ ਕੀਤੇ ਜਾ ਰਹੇ ਹਨ। ਤਾਜ ਵਿਚ ਕਲਿਨਨ ਤੀਜੇ, ਚੌਥੇ ਤੇ ਪੰਚਮ ਹੀਰੇ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਕਈ ਸਾਲਾਂ ਤੋਂ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਨਿੱਜੀ ਗਹਿਣਿਆਂ ਦੇ ਸੰਗ੍ਰਹਿ ਦਾ ਹਿੱਸਾ ਸਨ। ਦੱਸਿਆ ਗਿਆ ਸੀ ਕਿ ਕਵੀਨ ਮੈਰੀ ਦੇ ਤਾਜ ਦਾ ਡਿਜ਼ਾਈਨ 1902 ਦੀ ਰਾਣੀ ਅਲੈਗਜ਼ੈਂਡਰਾ ਦੇ ਕ੍ਰਾਊਨ ਤੋਂ ਪ੍ਰੇਰਿਤ ਹੈ।

ਜ਼ਿਕਰਯੋਗ ਹੈ ਕਿ ਬਿ੍ਰਟਿਸ਼ ਸ਼ਾਸਨ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਖ਼ਜ਼ਾਨੇ ਵਿਚੋਂ ਕੋਹਿਨੂਰ ਹੀਰੇ ਨੂੰ ਹਥਿਆਇਆ ਗਿਆ ਸੀ। 1857 ਦੀ ਕ੍ਰਾਂਤੀ ਤੋਂ ਬਾਅਦ ਕੋਹਿਨੂਰ ਵਾਲਾ ਤਾਜ ਮਹਾਰਾਣੀ ਵਿਕਟੋਰੀਆ ਨੂੰ ਪਹਿਨਾਇਆ ਗਿਆ ਸੀ। ਇਸ ਤੋਂ ਬਾਅਦ ਤੋਂ ਹੀ ਤਾਜਪੋਸ਼ੀ ਦੌਰਾਨ ਕੋਹਿਨੂਰ ਵਾਲੇ ਤਾਜ ਦੀ ਅਹਿਮ ਭੂਮਿਕਾ ਰਹੀ ਹੈ।

Related posts

ਰਾਸ਼ਟਰਵਾਦ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ: ਧਨਖੜ ਉਪ ਰਾਸ਼ਟਰਪਤੀ ਨੇ ਗੋਰਖਪੁਰ ਵਿੱਚ ਸੈਨਿਕ ਸਕੂਲ ਦਾ ਕੀਤਾ ਉਦਘਾਟਨ

On Punjab

PGI ‘ਚ ਹਰੇਕ ਮਰੀਜ਼ ਦਾ ਰਿਕਾਰਡ ਹੋਵੇਗਾ ਆਨਲਾਈਨ, ਜਾਣੋਂ ਕਿੰਦਾ

Pritpal Kaur

ਮਹਿਲਾ ਡਾਕਟਰ ਦੀ ਮਿਲੀ ਸੜੀ ਲਾਸ਼, ਬਲਾਤਕਾਰ ਤੇ ਕਤਲ ਦਾ ਖ਼ਦਸ਼ਾ

On Punjab