PreetNama
ਸਮਾਜ/Social

ਹੁਣ ਉਹ ਚੁੱਪ ਰਹਿੰਦਾ

ਹੁਣ ਉਹ ਚੁੱਪ ਰਹਿੰਦਾ ਹੈ
ਕਦੇ ਵੀ
ਬੋਲਦਾ ਨਹੀਂ ਹੈ।
ਉਸ ਦੇ ਹੱਥ ਉੱਤੋਂ
ਸੁੱਕੀ ਰੋਟੀ
ਚੁੱਕ ਲਈ ਗਈ ਹੈ
ਪਰ
ਉਹ ਬੋਲਦਾ ਨਹੀਂ ਹੈ।
ਉਸ ਦੇ ਸਾਰੇ ਰਾਹ
ਸ਼ਰੀਕਾਂ ਨੇ ਮੱਲ ਲਏ ਹਨ,
ਉਸ ਦੀ ਬੱਚੇ ਹੱਥੋਂ
ਕਿਤਾਬ ਖੋਹ ਲਈ ਗਈ ਹੈ
ਪਰ
ਉਹ ਬੋਲਦਾ ਨਹੀਂ ਹੈ।
ਕੈਂਸਰ ਪੀੜਤ ਮਾਂ ਨੂੰ
ਹਸਪਤਾਲ ਲੈ ਕੇ ਜਾਂਦਾ ਹੈ
ਕਾਲੇ ਪੀਲੀਏ ਦਾ ਇਲਾਜ਼
ਕਰਵਾਉਂਦੇ ਗੁਆਂਢੀ ਨਾਲ
ਹਮਦਰਦੀ ਰੱਖਦਾ ਹੈ,
ਆਪਣੇ ਭਰਾ ਦੀ ਹੋਈ
ਬੇਇੱਜ਼ਤੀ ‘ਤੇ
ਹੌਕਾ ਭਰਦਾ ਹੈ
ਪਰ
ਬੋਲਦਾ ਨਹੀਂ ਹੈ।
ਉਸ ਅੰਦਰਲਾ ਜਵਾਲਾਮੁਖੀ
ਭਖਦੇ ਲਾਵੇ ਤੋਂ
ਠੰਢੇ ਸੀਤ ਮੈਗਮੇ
ਵਿੱਚ ਬਦਲ ਚੁੱਕਾ ਹੈ।
ਇਸ ਲਈ ਉਹ
ਬੋਲਦਾ ਨਹੀਂ ਹੈ।
ਕਿਉਂਕਿ
ਉਹ
ਦੇਸ਼ ਦਾ
ਅਮਨ ਪਸੰਦ
ਸ਼ਹਿਰੀ ਬਣ ਚੁੱਕਾ ਹੈ।

ਕ੍ਰਿਸ਼ਨ ਪ੍ਰਤਾਪ।

Related posts

ਐੱਫਏਟੀਐੱਫ ਦੇ ਡਰੋਂ ਪਾਕਿ ਨੇ ਹਾਫਿਜ਼ ਸਈਦ ‘ਤੇ ਕੱਸਿਆ ਸ਼ਿਕੰਜਾ, ਮੁੰਬਈ ਹਮਲੇ ਦੇ ਮਾਸਟਰ ਮਾਈਂਡ ਦੇ ਪੰਜ ਗੁਰਗਿਆਂ ਨੂੰ 9 ਸਾਲ ਦੀ ਕੈਦ

On Punjab

ਸਾਵਧਾਨ, ਬੰਦ ਹੋ ਸਕਦੈ 2000 ਰੁਪਏ ਦਾ ਨੋਟ

On Punjab

ਕੋਰੋਨਾ ਵਾਇਰਸ ਨੂੰ ਲੈਕੇ ਵਿਸ਼ਵ ਸਿਹਤ ਸੰਗਠਨ ਦੀ ਵੱਡੀ ਚੇਤਾਵਨੀ, ਤੁਸੀਂ ਵੀ ਰਹੋ ਸਾਵਧਾਨ

On Punjab