39.96 F
New York, US
December 13, 2024
PreetNama
ਸਮਾਜ/Social

ਕਿਉਂ ਸਾਨੂੰ ਤੜਫਾਈ ਜਾਨਾ

ਕਿਉਂ ਸਾਨੂੰ ਤੜਫਾਈ ਜਾਨਾ
ਕੁੱਝ ਤਾਂ ਸੋਚ ਵਿਚਾਰ ਵੇ ਸੱਜਣਾ
ਤੇਰੇ ਵਿੱਚ ਸਾਡੀ ਜਿੰਦੜੀ ਵਸਦੀ
ਜਿਉਂਦਿਆਂ ਨੂੰ ਨਾ ਮਾਰ ਵੇ ਸੱਜਣਾ
ਤੇਰੇ ਨਾਲ ਜਹਾਨ ਵੇ ਸਾਡਾ
ਇੰਝ ਨਾ ਦਿਲੋਂ ਵਿਸਾਰ ਵੇ ਸੱਜਣਾ
ਮੰਨਿਆ ਆਪਾਂ ਮਿਲ ਨਹੀ ਸਕਦੇ
ਇਸੇ ਵਹਿਮ ਨੂੰ ਪਾਲ ਵੇ ਸੱਜਣਾ
ਨੈਣਾ ਵਿਚਲੇ ਪੜ ਲੈ ਅੱਖਰ
ਦਰਦਾਂ ਦੇ ਭੰਡਾਰ ਵੇ ਸੱਜਣਾ
ਬਾਕੀ ਗੱਲ ਤੂੰ ਆਪ ਸਮਝ ਲੈ
ਇਹੀ ਦਿਲ ਦਾ ਸਾਰ ਵੇ ਸੱਜਣਾ

ਨਰਿੰਦਰ ਬਰਾੜ
9509500010

Related posts

ਕੋਰੋਨਾ ਵਾਇਰਸ: ਆਰਪੀਐਫ ਦੇ 9 ਜਵਾਨ ਕੋਰੋਨਾ ਪੀੜਤ, ਕੁੱਲ 28 ਸੈਨਿਕਾਂ ਦੀ ਕੀਤੀ ਗਈ ਸੀ ਜਾਂਚ

On Punjab

ਫਿਲਪੀਨਜ਼ ‘ਚ ਭਿਆਨਕ ਤੂਫ਼ਾਨ ‘ਗੋਨੀ’ ਦੀ ਦਸਤਕ

On Punjab

ਦੇਰ ਰਾਤ ਖਾਣਾ ਖਾਣ ਨਾਲ ਹੋ ਸਕਦੇ ਹਨ ਸਿਹਤ ਨੂੰ 6 ਨੁਕਸਾਨ, ਜਾਣੋ ਡਿਨਰ ਕਰਨ ਦਾ ਸਹੀ ਸਮਾਂ

On Punjab