63.68 F
New York, US
September 8, 2024
PreetNama
ਫਿਲਮ-ਸੰਸਾਰ/Filmy

Nitesh Pandey Funeral : ਬੇਜਾਨ ਪਏ ਪਿਤਾ ਨੂੰ ਚੁੰਮਦਾ ਰਿਹਾ ਬੇਟਾ, ਨਿਤੇਸ਼ ਦੀ ਦੇਹ ਦੇਖ ਮਾਂ ਤੇ ਪਤਨੀ ਨੇ ਗਵਾਈ ਸੁੱਧ-ਬੁੱਧ

ਪਿਛਲੇ ਕੁਝ ਦਿਨਾਂ ਤੋਂ ਟੀਵੀ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਬੁਰੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਆਦਿਤਿਆ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਵੈਭਵੀ ਉਪਾਧਿਆਏ ਦੀ ਮੌਤ ਦੀ ਬੁਰੀ ਖਬਰ ਆਈ। ਇਨ੍ਹਾਂ ਝਟਕਿਆਂ ਤੋਂ ਬਾਅਦ ਅਨੁਪਮਾ ਅਦਾਕਾਰ ਨਿਤੇਸ਼ ਪੰਡ ਦੇ ਜਾਣ ਦੀ ਖ਼ਬਰ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ।

ਨਿਤੇਸ਼ ਪਾਂਡੇ ਦੇ ਅਚਾਨਕ ਦੇਹਾਂਤ ਦੀ ਖਬਰ ਨਾਲ ਪੂਰੀ ਟੀਵੀ ਇੰਡਸਟਰੀ ਸਦਮੇ ਵਿੱਚ ਹੈ। ਅਦਾਕਾਰ ਦਾ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਮੁੰਬਈ ਸਥਿਤ ਘਰ ਲਿਆਂਦਾ ਗਿਆ। ਜਿੱਥੇ ਨਿਤੇਸ਼ ਨੂੰ ਅਲਵਿਦਾ ਕਹਿਣ ਲਈ ਕਈ ਟੀਵੀ ਸੈਲੇਬਸ ਪਹੁੰਚੇ।

ਰੋਂਦੀ-ਵਿਲਕਦੀ ਪਹੁੰਚੀ ਰੁਪਾਲੀ

ਨਿਤੇਸ਼ ਪਾਂਡੇ ਦਾ 24 ਮਈ ਦੀ ਰਾਤ ਨੂੰ ਸਸਕਾਰ ਕੀਤਾ ਗਿਆ। ਇਸ ਦੌਰਾਨ ਅਭਿਨੇਤਾ ਦੇ ਕਰੀਬੀ ਦੋਸਤ ਅਤੇ ਟੀਵੀ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੀਆਂ। ਨਿਤੇਸ਼ ਪਾਂਡੇ ਦੀ ਦੋਸਤ ਤੇ ਅਨੁਪਮਾ ਕੋ-ਸਟਾਰ ਰੂਪਾਲੀ ਗਾਂਗੁਲੀ ਵੀ ਰੋਂਦੇ ਹੋਏ ਉਨ੍ਹਾਂ ਦੇ ਘਰ ਪਹੁੰਚੀ।

ਟੀਵੀ ਜਗਤ ਨੇ ਦਿੱਤੀ ਅੰਤਿਮ ਵਿਦਾਈ

ਇਨ੍ਹਾਂ ਤੋਂ ਇਲਾਵਾ ਆਰ ਮਾਧਵਨ, ਦਿਸ਼ਾ ਪਰਮਾਰ, ਭੂਮੀ ਪੇਡਨੇਕਰ, ਰਾਜਕੁਮਾਰ ਰਾਓ, ਨਕੁਲ ਮਹਿਤਾ, ਸਿਧਾਰਥ ਨਿਗਮ, ਅਭਿਸ਼ੇਕ ਨਿਗਮ, ਕ੍ਰਿਤਿਕਾ ਕਾਮਰਾ, ਰੇਣੁਕਾ ਸ਼ਹਾਣੇ, ਅਸ਼ਲੇਸ਼ਾ ਸਾਵੰਤ ਸਮੇਤ ਕਈ ਸਿਤਾਰੇ ਇਸ ਦੁੱਖ ਦੀ ਘੜੀ ਵਿੱਚ ਨਿਤੇਸ਼ ਪਾਂਡੇ ਦੇ ਪਰਿਵਾਰ ਨੂੰ ਮਿਲਣ ਪਹੁੰਚੇ।

ਬੇਜਾਨ ਪਏ ਪਿਤਾ ਨੂੰ ਚੁੰਮਦਾ ਰਿਹਾ ਪੁੱਤਰ

ਇੱਕ ਹੋਰ ਵੀਡੀਓ ਵਿਚ ਨਿਤੇਸ਼ ਪਾਂਡੇ ਦਾ ਬੇਟਾ ਆਪਣੇ ਪਿਤਾ ਦੀ ਲਾਸ਼ ਨੂੰ ਵਾਰ-ਵਾਰ ਚੁੰਮਦਾ ਨਜ਼ਰ ਆਇਆ। ਦੂਜੇ ਪਾਸੇ ਬੇਸੁੱਧ ਮਾਂ ਬੇਜਾਨ ਪਏ ਪੁੱਤਰ ਨੂੰ ਵਾਪਸ ਆਉਣ ਲਈ ਕਹਿੰਦੀ ਰਹੀ। ਨਿਤੇਸ਼ ਦੇ ਦੇਹਾਂਤ ‘ਤੇ ਉਨ੍ਹਾਂ ਦੇ ਘਰ ‘ਚ ਪਿਆ ਚੀਕ-ਚਿਹਾੜਾ ਦੇਖ ਕੇ ਕਿਸੇ ਦਾ ਵੀ ਦਿਲ ਰੋਣ ਲੱਗ ਪੈਂਦਾ।

ਕਿੱਥੇ ਹੋਇਆ ਨਿਤੇਸ਼ ਦਾ ਦੇਹਾਂਤ ?

ਬੁੱਧਵਾਰ ਨੂੰ ਨਿਤੇਸ਼ ਪਾਂਡੇ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ। ਜਾਣਕਾਰੀ ਅਨੁਸਾਰ ਅਦਾਕਾਰ ਦੀ ਮੌਤ ਨਾਸਿਕ ਦੇ ਇਕ ਹੋਟਲ ਵਿਚ ਹੋਈ। ਜਿੱਥੇ ਉਹ ਅਕਸਰ ਜਾਇਆ ਕਰਦੇ ਸਨ ਤੇ ਲੇਖਣੀ ਨਾਲ ਸਬੰਧਤ ਆਪਣਾ ਕੰਮ ਕਰਦਾ ਸੀ। ਨਿਤੇਸ਼ ਦੀ ਮੌਤ ਦੀ ਖਬਰ ਦੀ ਪੁਸ਼ਟੀ ਸਭ ਤੋਂ ਪਹਿਲਾਂ ਨਿਰਮਾਤਾ ਅਤੇ ਉਸ ਦੇ ਜੀਜਾ ਸਿਧਾਰਥ ਨਾਗਰ ਨੇ ਕੀਤੀ।

Related posts

ਮਾਂ ਚਾਹੁੰਦੀ ਸੀ ਮੈਂ ਹਮੇਸ਼ਾ ਹੱਸਦਾ ਗਾਉਂਦਾ ਰਵਾਂ’ – ਸ਼ੈਰੀ ਮਾਨ

On Punjab

ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਪ੍ਰਿਯੰਕਾ-ਨਿਕ ਦੇ ਪਰਿਵਾਰ ਵਿੱਚ ਆਇਆ ਨੰਨ੍ਹਾ ਮਹਿਮਾਨ

On Punjab

ਸੁਸ਼ਾਂਤ ਸਿੰਘ ਰਾਜਪੂਤ ਦੀ ਫਾਈਨਲ ਪੋਸਟਮਾਰਟਮ ਰਿਪੋਰਟ ਨੇ ਕੀਤਾ ਖੁਲਾਸਾ, ਸਾਹਮਣੇ ਆਈ ਮੌਤ ਦੀ ਅਸਲੀ ਵਜ੍ਹਾ

On Punjab