16.54 F
New York, US
December 22, 2024
PreetNama
ਖਬਰਾਂ/News

SAC ਦੇ ਡਾਇਰੈਕਟਰ ਨੇ ਦੱਸੀ Chandrayaan-3 ਦੀ ਪੂਰੀ ਕਹਾਣੀ, 4 ਸਾਲ ਦੀ ਮਿਹਨਤ ਨਾਲ ਇਸ ਤਰ੍ਹਾਂ ਹੋਇਆ ਤਿਆਰ

ਚੰਦਰਯਾਨ-3 ਦੇ ਲਾਂਚ ਦਾ ਦਿਨ ਤੈਅ ਹੋ ਗਿਆ ਹੈ ਤੇ ਜੇ ਸਭ ਕੁਝ ਠੀਕ ਰਿਹਾ ਤਾਂ 14 ਜੁਲਾਈ 2023 ਨੂੰ Chandrayaan-3 ਚੰਦਰਮਾ ਲਈ ਰਵਾਨਾ ਹੋ ਜਾਵੇਗਾ। ਸਾਲ 2019 ਵਿਚ ਚੰਦਰਯਾਨ-2 ਦੀ ਕਰੈਸ਼ ਲੈਂਡਿੰਗ ਤੋਂ ਬਾਅਦ ਇਸਰੋ ਦੀ ਟੀਮ Chandrayaan-3 ਮਿਸ਼ਨ ਲਈ ਰੁੱਝੀ ਹੋਈ ਸੀ। ਚੰਦਰਯਾਨ-2 ਦੀ ਅੰਸ਼ਿਕ ਅਸਫਲਤਾ ਤੋਂ ਸਿੱਖਦਿਆਂ ਚੰਦਰਯਾਨ-3 ਵਿਚ ਲਗਭਗ 21 ਬਦਲਾਅ ਕੀਤੇ ਗਏ ਹਨ, ਜਿਸ ਵਿਚ ਐਲਗੋਰਿਦਮਿਕ ਪ੍ਰੋਸੈਸਿੰਗ, ਸੈਂਸਰ ਅਤੇ ਹਾਰਡਵੇਅਰ ਆਦਿ ਸ਼ਾਮਿਲ ਹਨ।

Chandrayaan-3 ਨਾਲ ਸਬੰਧਤ ਜ਼ਿਆਦਾਤਰ ਕੰਮ ਅਹਿਮਦਾਬਾਦ ਸਥਿਤ ਸਪੇਸ ਐਪਲੀਕੇਸ਼ਨ ਸੈਂਟਰ (ਯਾਨੀ SAC-ਸਪੇਸ ਐਪਲੀਕੇਸ਼ਨ ਸੈਂਟਰ) ‘ਤੇ ਕੀਤਾ ਗਿਆ ਹੈ। ਚੰਦਰਯਾਨ 3 ਬਾਰੇ ਨੀਲੇਸ਼ ਐੱਮ ਦੇਸਾਈ (ਡਾਇਰੈਕਟਰ SAC, ਅਹਿਮਦਾਬਾਦ) ਨੇ ਗੁਜਰਾਤੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਚੰਦਰਯਾਨ-3 ਨੂੰ ਤਿਆਰ ਕਰਨ ਦੀ ਪੂਰੀ ਕਹਾਣੀ ਦੱਸੀ –

ਸਵਾਲ: ਚੰਦਰਯਾਨ-2 ‘ਚ ਇਤਿਹਾਸ ਬਣਾਉਣ ‘ਚ ਅਸਫਲ ਰਹੇ, ਤਾਂ ਹੁਣ ਚੰਦਰਯਾਨ-3 ‘ਚ ਕੀ ਬਦਲਾਅ ਕੀਤੇ ਗਏ ਹਨ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ?

ਉੱਤਰ: ਸਾਲ 2019 ਵਿਚ ਚੰਦਰਯਾਨ-2 ਦੀ ਕਰੈਸ਼ ਲੈਂਡਿੰਗ ਤੋਂ ਤੁਰੰਤ ਬਾਅਦ ਇਸਰੋ ਨੇ ਚੰਦਰਯਾਨ 3 ‘ਤੇ ਕੰਮ ਕਰਨਾ ਸ਼ੁਰੂ ਕੀਤਾ। ਚੰਦਰਯਾਨ-2 ਵਿਚ ਆਈ ਕਮੀ ਤੋਂ ਬਾਅਦ ਇਸਰੋ ਨੇ ਚੰਦਰਯਾਨ-3 ਲਈ ਉਪਗ੍ਰਹਿ ਦੇ ਪ੍ਰੋਸੈਸਿੰਗ ਐਲਗੋਰਿਦਮ ਵਿਚ ਸੁਧਾਰ ਕੀਤਾ ਹੈ, ਜਿਸ ਨਾਲ ਚੰਦਰਯਾਨ-3 ਦੀ ਕਾਰਗੁਜ਼ਾਰੀ ਵਿਚ ਸੁਧਾਰ ਹੋਵੇਗਾ। ਇਸ ਵਾਰ LDV (ਲੇਜ਼ਰ ਡੌਪਲਰ ਵੇਲੋਸੀਮੀਟਰ) ਨਾਮਕ ਸੈਂਸਰ ਗਤੀ ਨੂੰ 3 ਦਿਸ਼ਾਵਾਂ ਵਿਚ ਮਾਪੇਗਾ, ਜਿਸ ਨਾਲ ਸਟੀਕ ਐਕਿਊਰੇਸੀ ਮਿਲੇਗੀ, ਜਿਸ ਨਾਲ ਲੇਜ਼ਰ ਅਲਟੀਮੀਟਰ, ਰਡਾਰ ਅਲਟੀਮੀਟਰ ਵਿਚ ਸੁਧਾਰ ਲਿਆਂਦਾ ਹੈ ਤੇ ਕੈਮਰੇ ਦੇ ਰੈਜ਼ੋਲਿਊਸ਼ਨ ਵਿਚ ਵੀ ਸੁਧਾਰ ਕੀਤਾ ਗਿਆ ਹੈ, ਉੱਤੇ ਹੀ ਹਾਰਡਵੇਅਰ, ਸਾਫਟਵੇਅਰ, ਪ੍ਰੋਸੈਸਿੰਗ ਐਲਗੋਰਿਦਮ ਅਤੇ ਸੈਂਸਰ ਵੀ ਬਦਲੇ ਗਏ ਹਨ। ਇਸ ਤੋਂ ਇਲਾਵਾ ਟੈਸਟ ਵਿਚ ਆਈਆਂ ਤਰੁੱਟੀਆਂ ਨੂੰ ਵੀ ਦੂਰ ਕੀਤਾ ਗਿਆ ਹੈ।

Also Read

Central Ordinance Supreme Court seeks response from Center on ordinance directs LG to be a party
Central Ordinance : ਸੁਪਰੀਮ ਕੋਰਟ ਨੇ ਆਰਡੀਨੈਂਸ ‘ਤੇ ਕੇਂਦਰ ਤੋਂ ਮੰਗਿਆ ਜਵਾਬ, LG ਨੂੰ ਧਿਰ ਬਣਨ ਦੇ ਦਿੱਤੇ

ਚੰਦਰਯਾਨ-2 ਵਿਚ 5 ਪ੍ਰੋਪਲਸ਼ਨ ਇੰਜਣ ਸਨ ਅਤੇ ਹਰ ਇੱ ਦੀ 900 ਪੀਪੀਐੱਸ ਦੀ ਪਾਵਰ ਪੈਦਾ ਕਰਨ ਦੀ ਸਮਰੱਥਾ ਸੀ ਪਰ ਹੁਣ ਚੰਦਰਯਾਨ-3 ਵਿਚ 4 ਇੰਜਣ ਹਨ ਅਤੇ ਹਰੇਕ ਵਿਚ 500 ਪੀਪੀਐੱਸ ਦੀ ਪਾਵਰ ਪੈਦਾ ਕਰਨ ਦੀ ਸਮਰੱਥਾ ਹੈ। ਟੈਂਕ ਦੀ ਸਮਰੱਥਾ ਵੀ 390 ਕਿਲੋਗ੍ਰਾਮ ਤੋਂ ਵਧਾ ਕੇ 470 ਕਿਲੋਗ੍ਰਾਮ ਕਰ ਦਿੱਤੀ ਗਈ ਹੈ।

ਟੈਂਕ ਵਿਚ ਤਰਲ ਹਾਈਡ੍ਰੋਜਨ ਬਾਲਣ ਅਤੇ ਤਰਲ ਆਕਸੀਜਨ ਹੋਵੇਗੀ। ਚੰਦਰਯਾਨ-3 ਦਾ ਪ੍ਰਯੋਗਸ਼ਾਲਾ ਅਤੇ ਏਕੀਕ੍ਰਿਤ ਖੇਤਰ ਵਿਚ ਪ੍ਰੀਖਣ ਕੀਤਾ ਗਿਆ ਹੈ। ਫੀਲਡ ਟਰਾਇਲਾਂ ਵਿਚ ਚੰਦਰਮਾ ‘ਤੇ ਉਤਰਨ ਦਾ ਦ੍ਰਿਸ਼ ਤਿਆਰ ਕੀਤਾ ਗਿਆ ਅਤੇ ਚੰਦਰਯਾਨ-3 ਨੂੰ 70-100 ਮੀਟਰ ਉੱਚੀ ਕ੍ਰੇਨ ਨਾਲ ਹੇਠਾਂ ਉਤਾਰ ਕੇ ਅਹਿਮਦਾਬਾਦ, ਬੈਂਗਲੁਰੂ ਅਤੇ ਸ਼੍ਰੀਹਰਿਕੋਟਾ ‘ਚ ਪ੍ਰੀਖਣ ਕੀਤਾ ਗਿਆ। ਇਸ ਦੇ ਨਾਲ ਹੀ ਲੈਂਡਰ ਨੂੰ ਵੱਖ-ਵੱਖ ਵਾਤਾਵਰਨਾਂ ਵਿਚ ਚੰਦਰਮਾ ਵਰਗੀ ਥਾਂ ਬਣਾ ਕੇ ਟੈਸਟ ਕੀਤਾ ਗਿਆ। ਜੇ ਇਹ ਲੈਂਡਰ ਚੰਦਰਮਾ ਦੀ ਸਤ੍ਹਾ ‘ਤੇ 3m/s ਦੀ ਰਫ਼ਤਾਰ ਨਾਲ ਟਕਰਾਉਂਦਾ ਹੈ ਤਾਂ ਵੀ ਇਹ ਸੁਰੱਖਿਅਤ ਰਹੇਗਾ ਤੇ ਖੜ੍ਹਾ ਰਹੇਗਾ।

ਸਵਾਲ: Chandrayaan-3 ਅਭਿਆਨ ਵਿਚ ਅਹਿਮਦਾਬਾਦ ਦੇ ਵਿਗਿਆਨੀਆਂ ਦਾ ਕੀ ਯੋਗਦਾਨ ਹੈ?

ਉੱਤਰ: ਚੰਦਰਯਾਨ ਮਿਸ਼ਨ ਵਿਚ ਸਪੇਸ ਐਪਲੀਕੇਸ਼ਨ ਸੈਂਟਰ (ਐਸਏਸੀ) ਅਹਿਮਦਾਬਾਦ ਦੇ ਵਿਗਿਆਨੀਆਂ ਦੁਆਰਾ 4 ਸਾਲਾਂ ਦੀ ਸਖ਼ਤ ਮਿਹਨਤ ਸ਼ਾਮਿਲ ਹੈ। ਇਸ ਵਿਚ ਲਗਭਗ 350 ISRO ਅਤੇ 70 SAC ਇੰਜੀਨੀਅਰਾਂ ਤੋਂ ਇਲਾਵਾ 1000 ਤੋਂ ਵੱਧ ਲੋਕਾਂ ਦਾ ਸਿੱਧਾ ਅਤੇ ਅਸਿੱਧਾ ਯੋਗਦਾਨ ਹੈ। ਲੈਂਡਰ ‘ਤੇ 4LI ਕੈਮਰੇ ਅਤੇ ਰੋਵਰ ‘ਤੇ RI ਕੈਮਰੇ ਅਹਿਮਦਾਬਾਦ ‘ਚ ਬਣਾਏ ਗਏ ਹਨ। ਆਰਆਈ ਕੈਮਰਾ ਲੈਂਡਰ ਨੂੰ ਦੇਖਦਾ ਰਹੇਗਾ ਅਤੇ ਵੱਖ-ਵੱਖ ਕੋਣਾਂ ਤੋਂ ਤਸਵੀਰਾਂ ਕਲਿੱਕ ਕਰੇਗਾ। ਇਸ ਦੇ ਨਾਲ ਹੀ ਰੋਵਰ ਦੇ ਪਹੀਏ ‘ਚ ਇਸਰੋ ਦਾ ਲੋਗੋ ਲਗਾਇਆ ਗਿਆ ਹੈ, ਜਿਸ ਦੀ ਛਾਪ ਚੰਦਰਮਾ ਦੀ ਸਤ੍ਹਾ ‘ਤੇ ਹੋਵੇਗੀ ਅਤੇ ਫੋਟੋ ਇਸਰੋ ਨੂੰ ਭੇਜੀ ਜਾਵੇਗੀ। KaRa ਰਾਡਾਰ ਅਲਟੀਮੀਟਰ, ਹੈਜ਼ਰਡ ਡਿਟੈਕਸ਼ਨ ਐਂਡ ਅਵਾਇਡੈਂਸ (HDA) ਸਿਸਟਮ ਅਤੇ LHDAC ਕੈਮਰਾ ਲੈਂਡਰ ‘ਤੇ ਵੀ SAC ਅਹਿਮਦਾਬਾਦ ਵਿਖੇ ਬਣਾਇਆ ਗਿਆ ਹੈ। ਇਹ ਸਾਰੇ ਸੈਂਸਰ ਉਦੋਂ ਹੀ ਕੰਮ ਕਰਨਾ ਸ਼ੁਰੂ ਕਰਨਗੇ ਜਦੋਂ ਲੈਂਡਰ ਲੈਂਡਿੰਗ ਸਾਈਟ ਤੋਂ 8 ਕਿਲੋਮੀਟਰ ਦੂਰ ਹੋਵੇਗਾ ਅਤੇ ਲੈਂਡਰ ਚੰਦਰਮਾ ਦੀ ਸਤ੍ਹਾ ‘ਤੇ ਪਹੁੰਚਣ ਤਕ ਵਰਤਿਆ ਜਾ ਸਕਦਾ ਹੈ।

ਸਵਾਲ: ਜਿੱਥੇ ਸਾਫਟ ਲੈਂਡਿੰਗ ਹੋਵੇਗੀ, ਉਸ ਜਗ੍ਹਾ ਨੂੰ ਕਿਵੇਂ ਚੁਣਿਆ ਗਿਆ?

ਉੱਤਰ: ਚੰਦਰਮਾ ‘ਤੇ ਜ਼ਿਆਦਾਤਰ ਦੇਸ਼ਾਂ ਨੇ ਆਪਣੇ ਪੁਲਾੜ ਯਾਨ ਨੂੰ ਭੂਮੱਧ ਰੇਖਾ ‘ਤੇ ਉਤਾਰਿਆ ਹੈ ਕਿਉਂਕਿ ਉੱਥੇ ਚੰਦਰਮਾ ਦੀ ਸਤ੍ਹਾ ਸਮਤਲ ਹੈ ਪਰ ਹੁਣ ਭਾਰਤ ਵਿਚ ਇਸਰੋ ਨੇ ਚੰਦਰਮਾ ‘ਤੇ ਸਭ ਤੋਂ ਖਤਰਨਾਕ ਸਥਾਨ ਦੱਖਣੀ ਧਰੁਵ ‘ਤੇ ਸੁਰੱਖਿਅਤ ਲੈਂਡਿੰਗ ਖੇਤਰ ਦੀ ਖੋਜ ਕੀਤੀ ਹੈ। ਲੈਂਡਰ ਚੰਦਰਮਾ ਦੇ ਦੱਖਣੀ ਧਰੁਵ ‘ਤੇ 70 ਡਿਗਰੀ ਅਕਸ਼ਾਂਸ਼ ‘ਤੇ ਉਤਰੇਗਾ, ਜਿੱਥੇ ਅੱਜ ਤੱਕ ਕੋਈ ਦੇਸ਼ ਨਹੀਂ ਉਤਰਿਆ ਹੈ। ਇਸ ਤੋਂ ਪਹਿਲਾਂ ਚੀਨ ਨੇ ਆਪਣੇ ਲੈਂਡਰ ਨੂੰ 45 ਡਿਗਰੀ ਅਕਸ਼ਾਂਸ਼ ‘ਤੇ ਉਤਾਰਿਆ ਸੀ। ਦੂਜੇ ਪਾਸੇ ਜੇ ਲੈਂਡਰ ਦੁਆਰਾ ਤੈਅ ਕੀਤੀ ਗਈ ਪਹਿਲੀ ਸਾਈਟ ਢੁਕਵੀਂ ਨਹੀਂ ਪਾਈ ਜਾਂਦੀ ਹੈ, ਤਾਂ ਇਹ ਉਸ ਤੋਂ 60 ਮੀਟਰ ਦੂਰ ਕਿਸੇ ਹੋਰ ਸਾਈਟ ‘ਤੇ ਉਤਰੇਗਾ। ਜੇ ਸਾਡਾ ਲੈਂਡਰ ਇਨ੍ਹਾਂ ਦੋਵਾਂ ਥਾਵਾਂ ‘ਤੇ ਨਹੀਂ ਉਤਰਦਾ ਹੈ, ਤਾਂ ਇਹ ਆਟੋਨੋਮਸ ਲੈਂਡਿੰਗ ਕਰੇਗਾ। ਲੈਂਡਰ 12 ਡਿਗਰੀ ਤਕ ਦੀ ਉਚਾਈ ‘ਤੇ ਉਤਰਨ ਤੋਂ ਬਾਅਦ ਵੀ ਸਿੱਧਾ ਹੀ ਰਹੇਗਾ।

ਸਵਾਲ: ਚੰਦਰਯਾਨ-3 ਮੁਹਿੰਮ ਵਿਚ ਭਾਰਤ ਦੀਆਂ ਵੱਡੀਆਂ ਤੇ ਨਾਮੀ ਕੰਪਨੀਆਂ ਦਾ ਯੋਗਦਾਨ ਤੇ ਸਮਰਥਨ ਕੀ ਹੈ?

ਉੱਤਰ : HAL, L&T ਅਤੇ ਗੋਦਰੇਜ ਵਰਗੀਆਂ ਪ੍ਰਾਈਵੇਟ ਏਜੰਸੀਆਂ ਨੇ ਲਾਂਚ ਵ੍ਹੀਕਲ ਦੇ ਨਿਰਮਾਣ ਵਿਚ ਮਦਦ ਕੀਤੀ ਹੈ। ਰਾਕੇਟ ਸਪੇਅਰ ਪਾਰਟਸ ਅਤੇ ਸੈਟੇਲਾਈਟ ਲਈ ਬੈਂਗਲੁਰੂ ਦੀਆਂ ਕੰਪਨੀਆਂ ਅਤੇ ਪੇਲੋਡ ਲਈ ਅਹਿਮਦਾਬਾਦ ਦੀਆਂ ਕੰਪਨੀਆਂ ਵੱਲੋਂ ਸਹਿਯੋਗ ਦਿੱਤਾ ਗਿਆ ਹੈ।

ਸਵਾਲ: ਚੰਦਰਮਾ ‘ਤੇ In-Situ ਪ੍ਰਯੋਗ ਕੀ ਹੈ ਤੇ ਇਹ ਕਿਵੇਂ ਉਪਯੋਗੀ ਹੋਵੇਗਾ?

ਉੱਤਰ: ਚੰਦਰਮਾ ਦੀ ਸਤ੍ਹਾ ‘ਤੇ ਰੋਵਰ ਦੁਆਰਾ ਕੀਤੇ ਗਏ ਪ੍ਰਯੋਗਾਂ ਨੂੰ In-Situ ਪ੍ਰਯੋਗ ਕਿਹਾ ਜਾਂਦਾ ਹੈ। ਚੰਦਰਮਾ ‘ਤੇ ਲੈਂਡਰ ਦੇ ਉਤਰਨ ਤੋਂ ਲਗਭਗ 4 ਘੰਟੇ ਬਾਅਦ ਰੋਵਰ ਚੱਲੇਗਾ ਅਤੇ ਚੰਦਰਮਾ ਦੀ ਸਤ੍ਹਾ ‘ਤੇ ਪ੍ਰਯੋਗ ਕਰੇਗਾ, ਜਿੱਥੇ ਰੋਵਰ ਜਾਵੇਗਾ। ਜਿਸ ਵਿੱਚ ਚੰਦਰਮਾ ਦੇ ਵਾਯੂਮੰਡਲ ਦੇ ਅਭਿਆਸ, ਮਿੱਟੀ ਦੀ ਬਣਤਰ, ਮਿੱਟੀ ਦੇ ਰਸਾਇਣ ਅਤੇ ਖਣਿਜਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ, ਜਿਸ ਤੋਂ ਬਾਅਦ ਰੋਵਰ ਇਸ ਡੇਟਾ ਨੂੰ ਲੈਂਡਰ ਨੂੰ ਭੇਜ ਦੇਵੇਗਾ। ਇਸ ਤੋਂ ਬਾਅਦ ਲੈਂਡਰ ਤੋਂ ਡੇਟਾ ਭਾਰਤ ਵਿਚ ਇਸਰੋ, ਆਸਟ੍ਰੇਲੀਆ, ਅਮਰੀਕੀ ਅਤੇ ਯੂਰਪੀਅਨ ਪੁਲਾੜ ਏਜੰਸੀਆਂ ਦੇ ਡੀਪ ਸਪੇਸ ਨੈੱਟਵਰਕ ਦੁਆਰਾ ਪ੍ਰਾਪਤ ਕੀਤਾ ਜਾਵੇਗਾ ਅਤੇ ਲੈਂਡਰ ਤੋਂ ਆਉਣ ਵਾਲਾ ਸਾਰਾ ਡੇਟਾ ਭਾਰਤ ਦੇ ਬੈਂਗਲੁਰੂ ਵਿਚ ਬਿਆਲਾਲੂ ਵਿਖੇ ਇਕੱਤਰ ਕੀਤਾ ਜਾਵੇਗਾ।

ਸਵਾਲ: NGC ਕੀ ਹੈ ਤੇ ਚੰਦਰਮਾ ‘ਤੇ ਉਤਰਨ ਤੋਂ ਬਾਅਦ ਲੈਂਡਰ ਦੀ ਮੋਨੀਟਰਿੰਗ ਕਿਵੇਂ ਕੀਤੀ ਜਾਵੇਗੀ?

ਉੱਤਰ: NGC ਦਾ ਅਰਥ ਨੈਵੀਗੇਸ਼ਨ ਗਾਈਡੈਂਸ ਅਤੇ ਕੰਟਰੋਲ ਹੈ। ਇਸ ਵਿਚ ਸਾਰੇ ਸੈਂਸਰ ਅਤੇ ਐਲਗੋਰਿਦਮ ਕੰਮ ਕਰਦੇ ਹਨ। NGC ਹਰ ਚੱਲਦੀ ਪ੍ਰਣਾਲੀ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਇੱਥੋਂ ਤੱਕ ਕਿ ਰਾਕੇਟ ਦੀ ਵੀ ਆਪਣੀ NGC ਹੁੰਦੀ ਹੈ। NGC ਦੁਆਰਾ ਕਿਸੇ ਵੀ ਵਾਹਨ ਨੂੰ ਸਹੀ ਢੰਗ ਨਾਲ ਚਲਾਇਆ ਜਾਂਦਾ ਹੈ। ਚੰਦਰਮਾ ‘ਤੇ ਉਤਰਨ ਤੋਂ ਬਾਅਦ ਲੈਂਡਰ ਦੇ 4 ਸੈਂਸਰ (ਪੇਲੋਡ) ਕਾਰਜਸ਼ੀਲ ਹੋਣਗੇ ਅਤੇ ਲੈਂਡਰ ਦੇ ਡੇਟਾ ਅਤੇ ਸਥਿਤੀ ਦੀ ਨਿਗਰਾਨੀ ਕਰਨਗੇ ਅਤੇ ਇਹ ਸਾਰੀ ਜਾਣਕਾਰੀ ਭਾਰਤ ਦੇ ਬਿਆਲਾਲੂ ਵਿਖੇ ਡੀਪ ਸਪੇਸ ਨੈੱਟਵਰਕ ਰਾਹੀਂ ਉਪਲੱਬਧ ਹੋਵੇਗੀ। ਇਸ ਦੇ ਨਾਲ ਹੀ ਧਰਤੀ ‘ਤੇ ਰੋਵਰ ਦੀ ਵਰਤੋਂ ਦਾ ਡਾਟਾ ਵੀ ਮਿਲੇਗਾ।

Related posts

ਨੈੱਟਫ਼ਲਿਕਸ ਲੜੀ ‘ਆਈਸੀ-814 ਦ ਕੰਧਾਰ’ ਹਾਈਜੈਕ ’ਤੇ ਰੋਕ ਲਾਉਣ ਦੀ ਅਪੀਲ ਵਾਪਸ ਲਈ

On Punjab

ਝੋਨੇ ਦੇ ਨਵੇਂ ਬੀਜ ਦੀ ਖੋਜ, ਫਸਲ ਪੱਕਣ ‘ਚ ਲੱਗੇਗਾ ਘੱਟ ਸਮਾਂ, ਪ੍ਰਦੂਸ਼ਣ ਦੀ ਸਮੱਸਿਆ ਹੋਵੇਗੀ ਹੱਲ

On Punjab

ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਐਮ ਐਲ.ਏ ਹਰਜੋਤ ਕਮਲ ਦੇ ਘਰ ਦਾ ਘਿਰਾਓ

Pritpal Kaur