ਸਵੇਰੇ ਉੱਠਦੇ ਹੀ ਤੁਹਾਡੀ ਪਿੱਠ ਵਿਚ ਦਰਦ ਮਹਿਸੂਸ ਹੁੰਦਾ ਹੈ। ਇਸ ਲਈ ਬਿਹਤਰ ਹੈ ਜੇਕਰ ਤੁਸੀਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਆਪਣੀ ਸੌਣ ਦੀਆਂ ਆਦਤਾਂ ਨੂੰ ਬਦਲ ਲਓ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਕਈ ਵਾਰ ਰਾਤ ਨੂੰ ਗਲਤ ਤਰੀਕੇ ਨਾਲ ਸੌਣ ਅਤੇ ਖਰਾਬ ਪੋਸਚਰ ਕਾਰਨ ਕਮਰ ਦਰਦ ਜਾਂ ਅਕੜਾਅ ਦੀ ਸਮੱਸਿਆ ਹੋ ਜਾਂਦੀ ਹੈ। ਜੇਕਰ ਤੁਸੀਂ ਸੌਂਦੇ ਸਮੇਂ ਸਿਰਹਾਣਾ ਰੱਖਦੇ ਹੋ ਤਾਂ ਤੁਸੀਂ ਇਸ ਦੀ ਸਹੀ ਵਰਤੋਂ ਕਰ ਕੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਲੱਤਾਂ ਜਾਂ ਗੋਡਿਆਂ ਦੇ ਵਿਚਕਾਰ ਸਿਰਹਾਣਾ ਰੱਖ ਕੇ ਸੌਣ ਨਾਲ ਨਾ ਸਿਰਫ਼ ਚੰਗੀ ਨੀਂਦ ਆਉਂਦੀ ਹੈ, ਸਗੋਂ ਕਮਰ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਇਸ ਲਈ ਫਾਇਦੇਮੰਦ ਹੁੰਦਾ ਹੈ ਸਿਰਹਾਣਾ ਲਗਾਉਣਾ
ਜਦੋਂ ਲੱਤਾਂ ਵਿਚਕਾਰ ਸਿਰਹਾਣਾ ਰੱਖ ਕੇ ਸੌਂਦੇ ਹਾਂ, ਤਾਂ ਪੇਡੂ ਨਿਰਪੱਖ ਰਹਿੰਦਾ ਹੈ ਅਤੇ ਰੀੜ੍ਹ ਦੀ ਹੱਡੀ ਪੂਰੀ ਰਾਤ ਸਥਿਰ ਰਹਿੰਦੀ ਹੈ। ਇਸ ਕਾਰਨ ਟਿਸ਼ੂ ਵਿੱਚ ਕੋਈ ਤਣਾਅ ਨਹੀਂ ਹੁੰਦਾ ਅਤੇ ਹਰਨੀਏਟਿਡ ਡਿਸਕ ਜਾਂ ਸਾਇਟਿਕਾ ਕਾਰਨ ਹੋਣ ਵਾਲਾ ਦਰਦ ਘੱਟ ਜਾਂਦਾ ਹੈ। ਇਸ ਲਈ ਗੋਡਿਆਂ ਦੇ ਵਿਚਕਾਰ ਸਿਰਹਾਣਾ ਲਗਾਉਣਾ ਲਾਭਦਾਇਕ ਮੰਨਿਆ ਜਾਂਦਾ ਹੈ।
ਗੋਡਿਆਂ ਵਿਚਕਾਰ ਸਿਰਹਾਣਾ ਲਗਾਉਣ ਦੇ 5 ਜ਼ਬਰਦਸਤ ਫਾਇਦੇ
- ਜੇਕਰ ਤੁਸੀਂ ਬੈਕ ਪੇਨ ਜਾਂ ਹਿੱਪ ਪੇਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੱਜ ਤੋਂ ਹੀ ਗੋਡਿਆਂ ਦੇ ਵਿਚਕਾਰ ਸਿਰਹਾਣਾ ਰੱਖ ਕੇ ਸੌਣਾ ਸ਼ੁਰੂ ਕਰ ਦਿਓ। ਇਸ ਨਾਲ ਚੰਗੀ ਨੀਂਦ ਆਵੇਗੀ ਤੇ ਦਰਦ ਘੱਟ ਜਾਵੇਗਾ।
- ਜੇ ਪਿੱਠ ਦੇ ਹੇਠਲੇ ਹਿੱਸੇ ਤੇ ਕਮਰ ਵਿਚ ਦਰਦ ਹੁੰਦਾ ਹੈ ਤਾਂ ਇਹ ਸਾਇਟਿਕਾ ਕਾਰਨ ਹੁੰਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਗੋਡਿਆਂ ਵਿਚਕਾਰ ਸਿਰਹਾਣਾ ਰੱਖ ਕੇ ਸੌਂਵੋ।
- ਜੇਕਰ ਸਾਇਟਿਕਾ ਯਾਨੀ ਕਮਰ ਦੇ ਹੇਠਲੇ ਹਿੱਸੇ ‘ਚ ਦਰਦ ਜਾਂ ਚੂਲੇ ‘ਚ ਮਰੋੜ ਦੀ ਸਮੱਸਿਆ ਹੈ ਤਾਂ ਲੱਤਾਂ ਵਿਚਕਾਰ ਸਿਰਹਾਣਾ ਰੱਖ ਕੇ ਸੌਣ ਨਾਲ ਆਰਾਮ ਮਿਲਦਾ ਹੈ।
- ਗੋਡਿਆਂ ਦੇ ਵਿਚਕਾਰ ਸਿਰਹਾਣਾ ਰੱਖ ਕੇ ਸੌਣ ਨਾਲ ਰੀੜ੍ਹ ਦੀ ਅਲਾਈਨਮੈਂਟ ਵਿੱਚ ਕੋਈ ਸਮੱਸਿਆ ਜਾਂ ਦਰਦ ਨਹੀਂ ਹੁੰਦਾ।
- ਹਰਨੀਏਟਿਡ ਡਿਸਕ ਦੀ ਸਮੱਸਿਆ ਰੀੜ੍ਹ ਦੀ ਹੱਡੀ ਦੇ ਜ਼ਿਆਦਾ ਘੁੰਮਣ ਜਾਂ ਇਸ ‘ਤੇ ਦਬਾਅ ਕਾਰਨ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਰੀੜ੍ਹ ਦੀ ਹੱਡੀ ਦੇ ਘੁੰਮਣ ਨੂੰ ਘਟਾ ਕੇ ਇਸ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਲਈ ਲੱਤਾਂ ਦੇ ਵਿਚਕਾਰ ਸਿਰਹਾਣਾ ਲਗਾਉਣਾ ਫਾਇਦੇਮੰਦ ਹੁੰਦਾ ਹੈ।