21.65 F
New York, US
December 24, 2024
PreetNama
ਖਾਸ-ਖਬਰਾਂ/Important News

ਕੀ ਅਮਰੀਕੀ ਕੇਂਦਰੀ ਖੁਫੀਆ ਏਜੰਸੀ ਲੈ ਰਹੀ ਸੀ ਚੀਨ ਨਾਲ ਜੁੜੀ ਅਹਿਮ ਜਾਣਕਾਰੀ, ਚੀਨ ਤੇ ਅਮਰੀਕਾ ਚ ਫਿਰ ਤੋਂ ਬਵਾਲ

ਚੀਨ ਨੇ ਬੀਤੇ ਸ਼ੁੱਕਰਵਾਰ ਨੂੰ ਅਮਰੀਕਾ ‘ਤੇ ਜਸੂਸੀ ਕਰਨ ਦਾ ਦੋਸ਼ ਲਗਾਇਆ ਹੈ। ਚੀਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਜ਼ੇਂਗ ਨਾਂ ਦੇ 52 ਸਾਲਾ ਵਿਅਕਤੀ ਨੂੰ ਫੜਿਆ ਹੈ, ਜੋ ਅਮਰੀਕੀ ਕੇਂਦਰੀ ਖੁਫੀਆ ਏਜੰਸੀ (ਸੀਆਈਏ) ਨੂੰ ਚੀਨ ਦੀ ਫੌਜ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਦੇ ਰਿਹਾ ਸੀ।

ਕਿਹਾ ਜਾ ਰਿਹਾ ਹੈ ਕਿ ਇਸ ਦੇ ਬਦਲੇ ਜ਼ੇਂਗ ਨੂੰ ਮੋਟੇ ਪੈਸੇ ਦਿੱਤੇ ਜਾ ਰਹੇ ਸਨ। ਸੀਆਈਏ ਨੇ ਜ਼ੇਂਗ ਨੂੰ ਅਮਰੀਕੀ ਨਾਗਰਿਕਤਾ ਦਿਵਾਉਣ ਦਾ ਵੀ ਲਾਲਚ ਦਿੱਤਾ ਸੀ। ਚੀਨ ਦੀ ਸਟੇਟ ਸਕਿਓਰਿਟੀ ਮੁਤਾਬਕ ਸੀਆਈਏ ਨੇ ਜ਼ੇਂਗ ਨੂੰ ਇਟਲੀ ਤੋਂ ਹਾਇਰ ਕੀਤਾ ਸੀ ਉਸਨੇ ਜਸੂਸੀ ਲਈ ਸੀਆਈਏ ਨਾਲ ਸਮਝੌਤਾ ਕੀਤਾ ਸੀ।

ਮਿਲੀ ਜਾਣਕਾਰੀ ਅਨੁਸਾਰ ਜ਼ੇਂਗ ਰੋਮ ਵਿਚ ਪੜ੍ਹਾਈ ਕਰਨ ਲਈ ਗਿਆ ਸੀ। ਜਿੱਥੇ ਉਸ ਨਾਲ ਸੀਆਈਏ ਏਜੰਟ ਨੇ ਸੰਪਰਕ ਕੀਤਾ। ਇਹ ਇਟਲੀ ਵਿਚ ਅਮਰੀਕੀ ਐਮਬੈਂਸੀ ਦਾ ਅਧਿਕਾਰੀ ਦੱਸਿਆ ਜਾ ਰਿਹਾ ਹੈ। ਜ਼ੇਂਗ ਨੂੰ ਚੀਨ ਦੀ ਖੁਫੀਆ ਜਾਣਕਾਰੀ ਦੇਣ ਲਈ ਰਾਜ਼ੀ ਕਰ ਲਿਆ। ਇਸ ਅਧਿਕਾਰੀ ਦਾ ਨਾਂ ਸੇਠ ਦੱਸਿਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਰੋਮ ਵਿੱਚ ਰਹਿੰਦੇ ਹੋਏ, ਜ਼ੇਂਗ ਪੂਰੀ ਤਰ੍ਹਾਂ ਸੇਠ ‘ਤੇ ਨਿਰਭਰ ਹੋ ਗਿਆ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਉਸਨੇ ਜੇਂਗ ਨੂੰ ਪੱਛਮੀ ਦੇਸ਼ਾਂ ਦੇ ਵਿਚਾਰਾਂ ਨਾਲ ਉਲਝਾਉਣਾ ਸ਼ੁਰੂ ਕਰ ਦਿੱਤਾ। ਜਦੋਂ ਦੋਵਾਂ ਦੀ ਦੋਸਤੀ ਡੂੰਘੀ ਹੋਈ ਤਾਂ ਸੇਠ ਨੇ ਜ਼ੇਂਗ ਨੂੰ ਦੱਸਿਆ ਕਿ ਉਹ ਸੀ.ਆਈ.ਏ. ਅਧਿਕਾਰੀ ਹੈ। ਜੇਂਗ ਦੇ ਕੇਸ ਨੂੰ ਰਾਜ ਦੇ ਸਰਕਾਰੀ ਵਕੀਲ ਨੂੰ ਭੇਜਿਆ ਗਿਆ ਹੈ।

ਦੱਸਣਯੋਗ ਹੈ ਕਿ ਚੀਨ ਨੇ ਅਮਰੀਕਾ ‘ਤੇ ਜਸੂਸੀ ਦਾ ਇਲਜ਼ਾਮ ਇਸ ਲਈ ਲਗਾਇਆ ਹੈ ਕਿ ਪਿਛਲੇ ਹਫਤੇ ਹੀ 2 ਅਮਰੀਕੀ ਜਲ ਸੈਨਾ ਦੇ ਅਫਸਰ ਚੀਨ ਲਈ ਕੰਮ ਕਰਦੇ ਹੋਏ ਗ੍ਰਿਫਤਾਰ ਕੀਤੇ ਗਏ ਸਨ। ਉਹਨਾਂ ਨੇ ਚੀਨ ਨੂੰ ਅਮਰੀਕਾ ਦੀ ਫੌਜ ਨਾਲ ਜੁੜੀ ਜਾਣਕਾਰੀ ਦਿੱਤੀ ਸੀ। ਇਕ ਅਧਿਕਾਰੀ ਦਾ ਨਾਂ ਵੇਨਹੇਂਗ ਝਾਓ ਹੈ, ਜਿਸ ਨੇ ਕਰੀਬ 12.5 ਲੱਖ ਰੁਪਏ ‘ਚ ਅਮਰੀਕੀ ਫੌਜ ਨਾਲ ਜੁੜੀਆਂ ਕਈ ਸੰਵੇਦਨਸ਼ੀਲ ਤਸਵੀਰਾਂ ਅਤੇ ਵੀਡੀਓਜ਼ ਵੇਚੀਆਂ ਸਨ। ਇਸ ਦੇ ਨਾਲ ਹੀ ਇਕ ਹੋਰ ਅਧਿਕਾਰੀ ਦਾ ਨਾਂ ਜਿਨਚਾਓ ਵੇਈ ਹੈ, ਜਿਸ ਨੇ ਕਈ ਹਜ਼ਾਰ ਡਾਲਰ ਦੇ ਬਦਲੇ ਰਾਸ਼ਟਰੀ ਰੱਖਿਆ ਨਾਲ ਜੁੜੀ ਜਾਣਕਾਰੀ ਲੀਕ ਕਰਨ ਦੀ ਸਾਜ਼ਿਸ਼ ਰਚੀ ਸੀ।

ਇਸ ਤੋਂ ਇਲਾਵਾ ਬਾਇਡਨ ਸਰਕਾਰ ਅਮਰੀਕੀ ਫੌਜੀ ਨੈੱਟਵਰਕ ‘ਚ ਚੀਨੀ ਵਾਇਰਸ ਦੀ ਵੀ ਤਲਾਸ਼ ਕਰ ਰਹੀ ਹੈ। ਸਰਕਾਰ ਨੂੰ ਡਰ ਹੈ ਕਿ ਚੀਨ ਨੇ ਅਮਰੀਕੀ ਫੌਜ ਦੇ ਪਾਵਰ ਗਰਿੱਡ, ਸੰਚਾਰ ਪ੍ਰਣਾਲੀ ਅਤੇ ਜਲ ਸਪਲਾਈ ਨੈੱਟਵਰਕ ਵਿੱਚ ਕੰਪਿਊਟਰ ਕੋਡ (ਵਾਇਰਸ) ਫਿੱਟ ਕਰ ਦਿੱਤਾ ਹੈ। ਜਿਸ ਨਾਲ ਜੰਗ ਦੌਰਾਨ ਉਨ੍ਹਾਂ ਦਾ ਕੰਮ ਠੱਪ ਹੋ ਸਕਦਾ ਹੈ।

Related posts

ਜਗਰਾਉਂ ਵਿੱਚ ਨਿਕਾਸੀ ਪ੍ਰਬੰਧਾਂ ਦੀ ਪੋਲ ਖੁੱਲ੍ਹੀ

On Punjab

ਸਥਿਰ ਰਿਹਾ ਸ਼ੇਅਰ ਬਜ਼ਾਰ, ਨਿਫ਼ਟੀ 14ਵੇਂ ਦਿਨ ਵੀ ਉੱਪਰ

On Punjab

ਬਾਦਲ ਤੇ ਮਜੀਠੀਆ ਨੂੰ ਫਲੈਟ ਖ਼ਾਲੀ ਕਰਨ ਦੇ ਆਦੇਸ਼, ਰੰਧਾਵਾ ਤੋਂ ਵਾਪਸ ਮੰਗੀ ਮੰਤਰੀ ਦੇ ਕੋਟੇ ਵਾਲੀ ਕਾਰ

On Punjab