ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮੁਸਲਿਮ ਲੀਗ-ਐਨ ਦੇ ਨੇਤਾ ਨਵਾਜ਼ ਸ਼ਰੀਫ ਚਾਰ ਸਾਲ ਲੰਡਨ ‘ਚ ਬਿਤਾਉਣ ਤੋਂ ਬਾਅਦ ਸ਼ਨੀਵਾਰ ਦੁਪਹਿਰ ਨੂੰ ਪਾਕਿਸਤਾਨ ਪਰਤ ਆਏ। ਡਾਨ ਡਾਟ ਕਾਮ ਦੀ ਰਿਪੋਰਟ ਮੁਤਾਬਕ ਸਾਬਕਾ ਕਾਨੂੰਨ ਮੰਤਰੀ ਆਜ਼ਮ ਤਰਾਰ ਸਮੇਤ ਪੀਐੱਮਐੱਲ-ਐੱਨ ਸੁਪਰੀਮੋ ਦੀ ਕਾਨੂੰਨੀ ਟੀਮ ਨੇ ਇਸਲਾਮਾਬਾਦ ਕੌਮਾਂਤਰੀ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸਵਾਗਤ ਕੀਤਾ।
ਬੀਬੀਸੀ ਦੀ ਰਿਪੋਰਟ ਮੁਤਾਬਕ ਸਾਬਕਾ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਹੈ ਕਿ ਨਵਾਜ਼ ਸ਼ਰੀਫ਼ ਹਵਾਈ ਅੱਡੇ ਤੋਂ ਸਿੱਧੇ ਲਾਹੌਰ ਜਾਣਗੇ ਅਤੇ ਉੱਥੇ ਇੱਕ ਮੀਟਿੰਗ ਨੂੰ ਸੰਬੋਧਨ ਕਰਨਗੇ। ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਨਵਾਜ਼ ਸ਼ਰੀਫ ਮੁਸਕਰਾਉਂਦੇ ਹੋਏ ਜਹਾਜ਼ ਤੋਂ ਉਤਰੇ ਅਤੇ ਸਭ ਤੋਂ ਪਹਿਲਾਂ ਏਅਰਪੋਰਟ ਲਾਉਂਜ ਪਹੁੰਚੇ, ਇਸ ਦੌਰਾਨ ਸਾਬਕਾ ਵਿੱਤ ਮੰਤਰੀ ਇਸਹਾਕ ਡਾਰ ਉਨ੍ਹਾਂ ਦੇ ਨਾਲ ਸਨ।
ਨਵਾਜ਼ ਨੇ ਪਾਕਿਸਤਾਨ ਦੇ ਹਾਲਾਤ ‘ਤੇ ਚਿੰਤਾ ਪ੍ਰਗਟਾਈ
ਇਸ ਤੋਂ ਪਹਿਲਾਂ ਦੁਬਈ ਹਵਾਈ ਅੱਡੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਾਜ਼ ਸ਼ਰੀਫ਼ ਨੇ ਪਾਕਿਸਤਾਨ ਦੇ ਮੌਜੂਦਾ ਹਾਲਾਤ ‘ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਲਾਤ 2017 ਦੇ ਮੁਕਾਬਲੇ ਕਿਤੇ ਜ਼ਿਆਦਾ ਵਿਗੜ ਗਏ ਹਨ।
ਨਵਾਜ਼ ਦੇ ਪਾਕਿਸਤਾਨ ਪਰਤਣ ‘ਤੇ ਸ਼ਾਹਬਾਜ਼ ਸ਼ਰੀਫ ਨੇ ਕਿਹਾ
ਦੂਜੇ ਪਾਸੇ ਆਪਣੇ ਭਰਾ ਦੇ ਦੇਸ਼ ਪਰਤਣ ‘ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਕਿ ਉਹ ਆਪਣੇ ਲੋਕਾਂ ‘ਚ ਨਫਰਤ ਨਹੀਂ ਸਗੋਂ ਪਿਆਰ ਫੈਲਾਉਣ ਲਈ ਵਾਪਸ ਆ ਰਹੇ ਹਨ, ਉਹ ਤੁਹਾਨੂੰ ਬਿਹਤਰ ਨਾਗਰਿਕ ਬਣਨ ‘ਚ ਮਦਦ ਕਰਨ ਲਈ ਵਾਪਸ ਆ ਰਹੇ ਹਨ। ਕੋਈ ਵੀ ਪਾਰਟੀ ਜਾਂ ਗਰੁੱਪ ਕੋਈ ਵੀ ਹੋਵੇ।