45.18 F
New York, US
March 14, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਐਫ਼.ਬੀ.ਆਈ. ਦੇ ਨਵੇਂ ਅੰਕੜੇ: ਅਮਰੀਕਾ ’ਚ ਨਫ਼ਰਤੀ ਅਪਰਾਧਾਂ ਦੇ ਸੱਭ ਤੋਂ ਵੱਧ ਪੀੜਤ ਸਿੱਖ

ਰੀਪੋਰਟ ਅਨੁਸਾਰ 2022 ’ਚ ਧਾਰਮਕ ਤੌਰ ’ਤੇ ਪ੍ਰੇਰਿਤ ਨਫ਼ਰਤੀ ਅਪਰਾਧ ਦੇ ਸ਼ਿਕਾਰ ਸਭ ਤੋਂ ਵੱਧ ਸਨ ਜਿਨ੍ਹਾਂ ’ਚ 2021 ਤੋਂ 17 ਫ਼ੀ ਸਦੀ ਦਾ ਵਾਧਾ ਹੋਇਆ।
ਵਾਸ਼ਿੰਗਟਨ (ਡੀ.ਸੀ.), 20 ਅਕਤੂਬਰ: ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ਼.ਬੀ.ਆਈ.) ਨੇ ਨਫ਼ਰਤੀ ਅਪਰਾਧਾਂ ਦੇ ਅੰਕੜਿਆਂ ਦੀ ਅਪਣੀ ਸਾਲਾਨਾ ਰੀਪੋਰਟ ਜਾਰੀ ਕੀਤੀ ਹੈ ਜੋ ਕਿ 2022 ਲਈ ਅਮਰੀਕਾ ’ਚ ਵਾਪਰੇ ਨਫ਼ਰਤੀ ਅਪਰਾਧਾਂ ਬਾਰੇ ਜਾਣਕਾਰੀ ਦਿੰਦੀ ਹੈ। ਅੰਕੜਿਆਂ ਅਨੁਸਾਰ ਨਫ਼ਰਤੀ ਅਪਰਾਧ ਪੀੜਤਾਂ ਦੀ ਗਿਣਤੀ ਹੁਣ ਤਕ ਦੀ ਸੱਭ ਤੋਂ ਵੱਧ ਰੀਪੋਰਟ ਕੀਤੀ ਗਈ ਗਿਣਤੀ ਹੈ ਜੋ ਕਿ 2021 ਤੋਂ 2022 ਤਕ 7 ਫ਼ੀ ਸਦੀ ਵਧ ਗਏ।

ਰੀਪੋਰਟ ਅਨੁਸਾਰ 2022 ’ਚ ਧਾਰਮਕ ਤੌਰ ’ਤੇ ਪ੍ਰੇਰਿਤ ਨਫ਼ਰਤੀ ਅਪਰਾਧ ਦੇ ਸ਼ਿਕਾਰ ਸਭ ਤੋਂ ਵੱਧ ਸਨ ਜਿਨ੍ਹਾਂ ’ਚ 2021 ਤੋਂ 17 ਫ਼ੀ ਸਦੀ ਦਾ ਵਾਧਾ ਹੋਇਆ। ਐਫ਼.ਬੀ.ਆਈ. ਵਲੋਂ ਜਾਰੀ ਰੀਪੋਰਟ ਅਨੁਸਾਰ ਸਾਲ ਦੌਰਾਨ ਨਫ਼ਰਤੀ ਅਪਰਾਧ ਦੇ ਸਭ ਤੋਂ ਵੱਧ ਪੀੜਤ ਸਿੱਖ ਸਨ ਜਿਨ੍ਹਾਂ ਦੀ ਗਿਣਤ 198 ਸੀ। ਸਿੱਖ ਅਜੇ ਵੀ ਦੂਜੇ ਨਫ਼ਰਤੀ ਹਿੰਸਾ ਦੇ ਸਭ ਤੋਂ ਵੱਧ ਨਿਸ਼ਾਨੇ ’ਤੇ ਸਮੂਹ ਬਣੇ ਹੋਏ ਹਨ।

ਹੋਰ ਧਰਮਾਂ ਦੀ ਗੱਲ ਕਰੀਏ ਤਾਂ ਦੇਸ਼ ’ਚ 1,217 ਯਹੂਦੀ ਵਿਰੋਧੀ ਨਫ਼ਰਤੀ ਅਪਰਾਧ, 200 ਇਸਲਾਮ ਵਿਰੋਧੀ ਨਫ਼ਰਤੀ ਅਪਰਾਧ, ਅਤੇ 29 ਹਿੰਦੂ-ਵਿਰੋਧੀ ਨਫਰਤ ਅਪਰਾਧ ਹੋਏ। 2015 ’ਚ ਐਫ਼.ਬੀ.ਆਈ. ਨੇ ਸਿੱਖ ਕੁਲੀਸ਼ਨ ਦੀ ਵਕਾਲਤ ਦੇ ਨਤੀਜੇ ਵਜੋਂ ਧਾਰਮਕ ਤੌਰ ’ਤੇ ਪ੍ਰੇਰਿਤ ਨਫ਼ਰਤੀ ਅਪਰਾਧਾਂ (ਸਿੱਖ-ਵਿਰੋਧੀ, ਹਿੰਦੂ-ਵਿਰੋਧੀ, ਅਤੇ ਹੋਰਾਂ ਸਮੇਤ) ਦੀਆਂ ਹੋਰ ਸ਼੍ਰੇਣੀਆਂ ਬਾਰੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਸਨ।

Related posts

PM Modi Nepal Visit : PM Modi 16 ਮਈ ਨੂੰ ਜਾਣਗੇ ਨੇਪਾਲ, ਪ੍ਰਧਾਨ ਮੰਤਰੀ ਦੇਉਬਾ ਨਾਲ ਕਰਨਗੇ ਗੱਲਬਾਤ

On Punjab

ਸਿੱਧੂ ਮੂਸੇਵਾਲਾ ਦੀ ਮੌਤ ਤੋਂ 2 ਸਾਲ ਬਾਅਦ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕੀਤਾ ਦੂਜੇ ਪੁੱਤਰ ਦਾ ਸਵਾਗਤ; ਪ੍ਰਸ਼ੰਸਕ ਕਹਿੰਦੇ ਹਨ ‘ਬਾਦਸ਼ਾਹ ਵਾਪਸ ਆ ਗਿਆ ਹੈ’

On Punjab

Racism in US: ਅਮਰੀਕਾ ਦੇ ਪਾਪਾਂ ਦਾ ਪਰਦਾਫਾਸ਼ ਕਰਨ ਵਾਲੀ ਇੱਕ ਰਿਪੋਰਟ! ਦੇਸ਼ ਨਸਲਵਾਦ ਤੇ ਅਸਮਾਨਤਾ ‘ਚ ਹੈ ਸਭ ਤੋਂ ਉੱਪਰ

On Punjab