ਭਾਰਤ ਨੇ ਨਿਊਜ਼ੀਲੈਂਡ ਨੂੰ 217 ‘ਤੇ ਆਲਆਉਟ ਕਰ ਕੇ ਸੀਰੀਜ਼ 4-1 ਨਾਲ ਜਿੱਤ ਲਈ ਹੈ।ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦਾ ਆਖਰੀ ਮੁਕਾਬਲਾ ਵਲਿੰਗਟਨ ਵਿਚ ਖੇਡਿਆ ਜਾ ਰਿਹਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੇ ਟੀਮ ਇੰਡੀਆ 49.5 ਓਵਰਾਂ ਵਿਚ 252 ਦੌੜਾਂ ‘ਤੇ ਆਲ ਆਉਟ ਹੋ ਗਈ ਸੀ। ਜਿਸ ਦੇ ਜਵਾਬ ਵਿਚ ਨਿਊਜ਼ੀਲੈਂਡ 44.1 ਓਵਰਾਂ ਵਿਚ 217 ਦੌੜਾਂ ਹੀ ਬਣਾ ਸਕੀ। ਪੰਜ ਵਨਡੇ ਮੈਚਾਂ ਦੀ ਸੀਰੀਜ਼ ਵਿਚ ਭਾਰਤੀ ਟੀਮ ਨੇ ਪਹਿਲਾਂ ਹੀ ਮੇਜ਼ਬਾਨ ਟੀਮ ‘ਤੇ 3-1 ਦੀ ਬੜ੍ਹਤ ਬਣਾ ਰੱਖੀ ਸੀ। ਜ਼ਿਕਰਯੋਗ ਹੈ ਕਿ ਭੁਵਨੇਸ਼ਵਰ ਨੇ ਇਕ ਵਿਕਟ, ਮੁਹੰਮਦ ਸ਼ੰਮੀ ਨੇ 2, ਚਹਿਲ ਨੇ ਤਿੰਨ, ਕੇਦਾਰ ਜਾਧਵ ਨੇ ਇਕ ਤੇ ਹਾਰਦਿਕ ਪਾਂਡਿਆ ਨੇ ਦੋ ਵਿਕਟਾਂ ਲਈਆਂ। ਪਿਛਲੇ ਮੈਚ ਦੀ ਸ਼ਰਮਨਾਕ ਹਾਰ ਤੋਂ ਬਾਅਦ ਭਾਰਤ ਨੇ ਜ਼ਬਰਦਸਤ ਵਾਪਸੀ ਕੀਤੀ।