35.42 F
New York, US
February 6, 2025
PreetNama
ਸਮਾਜ/Social

Amritsar News: ਪੱਟੀ ਤੋਂ ਦਿਲ ਦਹਿਲਾਉਣ ਵਾਲੀ ਖਬਰ! ਪਰਿਵਾਰ ਦੇ ਤਿੰਨ ਜੀਆਂ ਦਾ ਕਤਲ

ਪੱਟੀ ਤੋਂ ਪਰਿਵਾਰ ਦੇ ਤਿੰਨ ਜੀਆਂ ਦੇ ਕਤਲ ਦੀ ਖਬਰ ਆਈ ਹੈ। ਪਰਿਵਾਰ ਦੀਆਂ ਦੋ ਔਰਤਾਂ ਤੇ ਇੱਕ ਬੰਦੇ ਦਾ ਕਤਲ ਹੋਇਆ ਹੈ। ਪਰਿਵਾਰ ਦੇ ਬੱਚੇ ਵਿਦੇਸ਼ ਰਹਿੰਦੇ ਹਨ। ਪੁਲਿਸ ਨੂੰ ਇਹ ਲੁੱਟ ਦੀ ਘਟਨਾ ਜਾਪ ਰਹੀ ਹੈ। ਇਸ ਲਈ ਪੁਲਿਸ ਕਈ ਪੱਖਾਂ ਤੋਂ ਜਾਂਚ ਵਿੱਚ ਜੁੱਟ ਗਈ ਹੈ।

ਹਾਸਲ ਜਾਣਕਾਰੀ ਮੁਤਾਬਕ ਪੱਟੀ ਨੇੜਲੇ ਪਿੰਡ ਤੁੰਗ ਅੰਦਰ ਬੀਤੀ ਰਾਤ ਪਰਿਵਾਰ ਦੇ ਤਿੰਨ ਜੀਆਂ ਇਕਬਾਲ ਸਿੰਘ ਪੁੱਤਰ ਗੁਰਚਰਨ ਸਿੰਘ, ਲਖਵਿੰਦਰ ਕੌਰ ਪਤਨੀ ਇਕਬਾਲ ਸਿੰਘ ਤੇ ਸੀਤਾ ਕੌਰ ਪਤਨੀ ਹਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਇਹ ਹੱਤਿਆਵਾਂ ਗਲਾ ਘੁੱਟ ਕੇ ਕੀਤੀਆਂ ਗਈਆਂ ਹਨ।

ਪਰਿਵਾਰ ਅਨੁਸਾਰ ਮ੍ਰਿਤਕਾਂ ਦੇ ਬੱਚੇ ਆਸਟਰੇਲੀਆ ਵਿੱਚ ਹਨ। ਮੁਲਜ਼ਮਾਂ ਵੱਲੋਂ ਘਟਨਾ ਦੌਰਾਨ ਤਿੰਨਾਂ ਦੇ ਹੱਥਾਂ-ਪੈਰਾਂ ਨੂੰ ਕੱਪੜੇ ਨਾਲ ਬੰਨ੍ਹ ਦਿੱਤਾ ਤੇ ਮੂੰਹਾਂ ਉਪਰ ਟੇਪ ਨਾਲ ਲਗਾ ਦਿੱਤੀ। ਕਮਰਿਆਂ ਦੀਆਂ ਅਲਮਾਰੀਆਂ ਨੂੰ ਤੋੜਿਆ ਗਿਆ ਤੇ ਸਾਮਾਨ ਵੀ ਖਿੱਲਰਿਆ ਪਿਆ ਸੀ।

ਤਰਨ ਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਨੇ ਮੌਕੇ ’ਤੇ ਪਹੁੰਚ ਕਿ ਘਟਨਾ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ’ਤੇ ਇਹ ਘਟਨਾ ਲੁੱਟ ਦੀ ਜਾਪਦੀ ਹੈ। 25 ਸਾਲਾਂ ਤੋਂ ਅਸ਼ੋਕ ਭਈਆ ਨਾਮੀ ਮਜ਼ਦੂਰ ਇਸ ਪਰਿਵਾਰ ਨਾਲ ਕੰਮ ਕਰ ਰਿਹਾ ਸੀ ਜੋ ਘਰ ਵਿੱਚੋਂ ਗਾਇਬ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Related posts

ਪੰਜਾਬ ਦੀ ਜਵਾਨੀ ਦਾ ਵੱਧ ਰਿਹਾ ਨਸ਼ਿਆਂ ਪ੍ਰਤੀ ਅਕਰਸ਼ਨ..ਕਿਉਂ? (ਭਾਗ-2)

Pritpal Kaur

ਵੱਧ ਤੋਂ ਵੱਧ 25 ਕਿਮੀ ਦੀ ਸਪੀਡ ਵਾਲੇ ਈ-ਸਕੂਟਰ ਚਲਾ ਸਕਣਗੇ ਨਾਬਾਲਿਗ, ਲਰਨਿੰਗ ਲਾਇਸੈਂਸ ‘ਤੇ ਵੀ ਰੋਕ ਜੁਵੇਨਾਈਲ ਡਰਾਈਵਿੰਗ ਯਾਨੀ ਨਾਬਾਲਗ ਬੱਚਿਆਂ ਦੇ ਵਾਹਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਅਜਿਹੇ ਵਾਹਨਾਂ ਦੀ ਵੱਧ ਤੋਂ ਵੱਧ ਸਪੀਡ ਸੀਮਾ 25 ਕਿਲੋਮੀਟਰ ਪ੍ਰਤੀ ਘੰਟਾ ਤੈਅ ਕਰਨ ਜਾ ਰਹੀ ਹੈ। ਇਨ੍ਹਾਂ ਵਾਹਨਾਂ ਦਾ ਇੰਜਣ 50 ਸੀਸੀ ਤੋਂ ਵੱਧ ਨਹੀਂ ਹੋਵੇਗਾ ਅਤੇ ਵੱਧ ਤੋਂ ਵੱਧ ਮੋਟਰ ਪਾਵਰ 1500 ਵਾਟ ਤੋਂ ਵੱਧ ਨਹੀਂ ਹੋਵੇਗੀ। ਸਰਕਾਰ ਵੱਲੋਂ ਇਹ ਫੈਸਲਾ ਨਾਬਾਲਗਾਂ ਨਾਲ ਹੋ ਰਹੇ ਹਾਦਸਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ।

On Punjab

ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਦੇ ਤਿੰਨ ਮੈਂਬਰ ਮੁਕਾਬਲੇ ’ਚ ਹਲਾਕ

On Punjab