ਵਜ਼ਨ ਘਟਾਉਣ ਦੇ ਸਲਾਹਕਾਰ ਅਤੇ ਨਿਊਟ੍ਰੀਸ਼ਨਿਸਟ ਸ਼ਿਵਾਲਿਕਾ ਖੰਨਾ ਨੂੰ ਦੁਬਈ ਵਿਖੇ ਏਸ਼ੀਆ-ਅਰਬ ਐਜੂਕੇਸ਼ਨਲ ਐਂਡ ਲੀਡਰਸ਼ਿਪ ਸਿਖ਼ਰ–ਸੰਮੇਲਨ ਦੌਰਾਨ ਥੇਮਜ਼ ਇੰਟਰਨੈਸ਼ਨਲ ਯੂਨੀਵਰਸਿਟੀ, ਪੈਰਿਸ ਵੱਲੋਂ ਪੀ–ਐੱਚਡੀ ਦੀ ਆੱਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਕੌਮਾਂਤਰੀ ਸਿਹਤ ਸੰਭਾਲ (ਹੈਲਥ ਕੇਅਰ) ਦੇ ਖੇਤਰ ਵਿੱਚ ਉਨ੍ਹਾਂ ਦੀਆਂ ਵਿਲੱਖਣ ਉਪਲਬਧੀਆਂ ਕਾਰਣ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਸ਼ਿਵਾਲਿਕਾ ਖੰਨਾ ਨੂੰ ਏਸ਼ੀਆ–ਅਰਬ ਐਕਸੇਲੈਂਸ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਅਤੇ ਦੁਬਈ ਸਥਿਤ ਮੋਸਾਹਾਮਾ ਇਨਵੈਸਟਮੈਂਟਸ ਐਂਡ ਟ੍ਰੇਡਿੰਗ ਡਿਵੈਲਪਮੈਂਟ ਦੇ ਸੀਈਓ ਫ਼ਾਹਦ ਅਲ ਮਜ਼ਰੂਈ, ਥੇਮਜ਼ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਖਾੜੀ ਦੇਸ਼ਾਂ ਦੇ ਪ੍ਰੋ–ਵਾਈਸ ਚਾਂਸਲਰ ਡਾ. ਮਾਨਵ ਆਹੂਜਾ, ਸ਼ਾਰਜਾਹ (ਸੰਯੁਕਤ ਅਰਬ ਅਮੀਰਾਤ) ਦੇ ਵੈਸਟਫ਼ੋਰਡ ਯੂਨੀਵਰਸਿਟੀ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਡਾ. ਫ਼ਿਰੋਜ਼ ਖ਼ਾਨ ਅਤੇ ਦੁਬਈ ਸਥਿਤ ਅਬਦੁੱਲ੍ਹਾ ਗਰੁੱਪ ਦੇ ਚੇਅਰਮੈਨ ਡਾ. ਬੂ ਅਬਦੁੱਲ੍ਹਾ ਜਿਹੀਆਂ ਸ਼ਖ਼ਸੀਅਤਾਂ ਮੌਜੂਦ ਸਨ।