ਰੋਜ ਦੁਆਵਾਂ ਮੰਗਾ
ਮੈਂ ਉਹਦੇ ਲਈ
ਰੋਜ ਮਰਾ ਵੀ ਮੈਂ
ਉਹਦੇ ਲਈ
ਦਸਣਾ ਤਾਂ ਬਣਦਾ
ਸੀ ਕਿ ਅਸੀਂ ਤੇਰੇ
ਹਾਂ
ਲੁੱਟਣਾ ਹੀ ਸੀ
ਤਾਂ ਦਿਲ ਖੋਲ੍ਹ ਕੇ
ਲੁਟਦੇ
ਕੁੱਟਣਾ ਹੀ ਸੀ
ਸੰਘੀ ਮਤੋੜ ਕੇ
ਕੁੱਟਦੇ
ਇਸ ਤਰਾਂ ਅਧਮੋਇਆ
ਕਰ ਕਿਉਂ ਸੁੱਟਦੇ
ਨਾ ਘਰ ਦੇ ਰਹੇ
ਨਾ ਤੇਰੇ ਦਰਬਾਰ ਦੇ
ਦੱਸ ਕਿਹੜਾ ਰਾਹ
ਆਪਨਾਈਏ ਹੁਣ
ਪਿਆਰ ਦੇ
ਰਹਿਣ ਦੇ “ਪ੍ਰੀਤ”
ਕਿਉਂ ਮਾਰੇ ਟੱਕਰਾਂ
ਏਥੇ ਕੋਈ ਨਹੀਂ ਤੇਰਾ
ਕਿਉਂ ਕਿਸੇ ਨੂੰ ਆਖੇ
ਆਪਣਾ
ਛੱਡ ਦੁਨੀਆਂ ਤੇ
ਯਕੀਨ ਕਰਨਾ
ਇਹ ਧੋਖੇਬਾਜ਼ ਨਿਰੀ
ਕਿਉਂ ਜ਼ਮੀਰ
ਮਾਰਨਾ
#ਪ੍ਰੀਤ