ਅਮਰੀਕਾ ਦੇ ਸੇਨ ਫਰਾਂਸਿਸਕੋ ਵਿੱਚ ਗਰਮਖਿਆਲੀ ਸਮਰਥਕਾਂ ਦੇ ਪ੍ਰਦਰਸ਼ਨ ਦੌਰਾਨ ਦੋ ਧੜਿਆਂ ਵਿੱਚ ਜ਼ਬਰਦਸਤ ਲੜਾਈ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਹਿੰਸਕ ਝੜਪ ਸਾਨ ਫਰਾਂਸਿਸਕੋ ਵਿੱਚ ਅਖੌਤੀ “Khalistan referendum” ਦੌਰਾਨ ਦੋ ਵਿਰੋਧੀ ਗਰੋਹਾਂ ਦਰਮਿਆਨ ਹੋਈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਪ੍ਰਦਰਸ਼ਨ ਦੌਰਾਨ ਹਿੰਸਕ ਝੜਪਾਂ ਦਿਖਾਈ ਦੇ ਰਹੀਆਂ ਹਨ। ਕਈ ਲੋਕ ਇਕ-ਦੂਜੇ ‘ਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ, ਜਦਕਿ ਸੁਰੱਖਿਆ ਕਰਮਚਾਰੀ ਸਥਿਤੀ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੰਗਾਮੇ ਵਿੱਚ ਸ਼ਾਮਲ ਲੋਕ Khalistani ਝੰਡੇ ਲਹਿਰਾਉਂਦੇ ਵੀ ਨਜ਼ਰ ਆ ਰਹੇ ਹਨ। ਇਹ ਵੀਡੀਓ 28 ਜਨਵਰੀ ਦੀ ਦੱਸੀ ਜਾ ਰਹੀ ਹੈ।
ਵੀਡੀਓ ਨੂੰ ਅਪਲੋਡ ਕਰਨ ਵਾਲੇ ਸੋਸ਼ਲ ਮੀਡੀਆ ਉਪਭੋਗਤਾ ਸਿਧਾਂਤ ਸਿੱਬਲ ਨੇ ਲਿਖਿਆ ਕਿ ਸਾਨ ਫਰਾਂਸਿਸਕੋ ਵਿੱਚ ਅਖੌਤੀ “Khalistan referendum” ਦੌਰਾਨ ਵਿਰੋਧੀ ਗੈਂਗ ਹਿੰਸਕ ਤੌਰ ‘ਤੇ ਟਕਰਾ ਗਏ। ਦਾਅਵਾ ਕੀਤਾ ਗਿਆ ਹੈ ਕਿ ਝੜਪ ਵਿੱਚ ਇੱਕ ਧੜੇ ਦੀ ਅਗਵਾਈ ਮੇਜਰ ਸਿੰਘ ਨਿੱਝਰ ਅਤੇ ਦੂਜੇ ਦੀ ਅਗਵਾਈ ਸਰਬਜੀਤ ਸਿੰਘ ‘ਸਾਬੀ’ ਕਰ ਰਹੇ ਹਨ।