ਤੁਸੀਂ ਅਜਿਹੀਆਂ ਬੁਹਤ ਸਾਰੀਆਂ ਘਟਨਾਵਾਂ ਸੁਣੀਆਂ ਹੋਣਗੀਆਂ, ਜਿਸ ਵਿੱਚ ਕਾਲਾ ਜਾਦੂ ਅਤੇ ਅੰਧਵਿਸ਼ਵਾਸ ਦੇ ਚੱਕਰ ਵਿੱਚ ਕੁਝ ਅਜਿਹਾ ਕਰ ਦਿੰਦੇ ਹਨ, ਜਿਨ੍ਹਾਂ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੀਆਂ ਘਟਨਾ ਬਾਰੇ ਦੱਸ ਰਹੇ ਹਾਂ, ਜਿਸ ‘ਤੇ ਤੁਸੀਂ ਇੱਕ ਵਾਰ ਤਾਂ ਭਰੋਸਾ ਨਹੀਂ ਹੋਵੇਗਾ।
ਦੱਸ ਦਈਏ ਕਿ ਇੱਕ ਮਹਿਲਾ ਨੇ ਦਫ਼ਤਰ ਵਿੱਚ ਆਪਣੀ ਨਾਲ ਦੇ ਮੁਲਾਜ਼ਮ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਜੇਕਰ ਤੁਸੀਂ ਸੋਚ ਰਹੇ ਹੋ ਕਿ ਕਿਸੇ ਟੂਣੇ-ਟੋਟਕੇ ਦਾ ਮਾਮਲਾ ਹੈ ਤਾਂ ਤੁਸੀਂ ਗਲਤ ਹੋ। ਅਸਲੀ ਵਜ੍ਹਾ ਸੁਣ ਕੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ। ਇਸ ਵੇਲੇ ਚੀਨ ਦੇ ਸੋਸ਼ਲ ਮੀਡੀਆ ‘ਤੇ ਇਹ ਘਟਨਾ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਤੇ ਲੋਕ ਆਪਣੀ ਵੱਖਰੀ-ਵੱਖਰੀ ਪ੍ਰਤੀਕਿਰਿਆ ਦੇ ਰਹੇ ਹਨ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਦੇ ਮੁਤਾਬਕ ਇਹ ਘਟਨਾ ਹੁਬੇਈ ਪ੍ਰੋਵਿੰਸ ਵਿੱਚ ਵਾਪਰੀ ਹੈ। ਇੱਥੇ ਐਨਸ਼ੀ ਤੁਜੀਆ ਵਿੱਚ ਮੌਜੂਦ ਹਾਈਡ੍ਰੋਲੋਜੀ ਐਂਡ ਵਾਟਰ ਰਿਸੋਰਸਜ਼ ਇਨਵੈਸਟੀਗੇਸ਼ਨ ਬਿਊਰੋ ਵਿਚ ਕੰਮ ਕਰਨ ਵਾਲੀ ਇਕ ਔਰਤ ਗਰਭਵਤੀ ਸੀ। ਇੱਕ ਦਿਨ ਜਦੋਂ ਉਹ ਆਪਣੇ ਡੈਸਕ ਤੋਂ ਉੱਠ ਕੇ ਪਾਣੀ ਪੀਣ ਲੱਗੀ ਤਾਂ ਉਸ ਨੂੰ ਇਸ ਦਾ ਸੁਆਦ ਕੁਝ ਅਜੀਬ ਜਿਹਾ ਲੱਗਿਆ।
ਉਸ ਨੇ ਬੋਤਲ ਵੀ ਬਦਲੀ, ਪਰ ਪਾਣੀ ਦਾ ਸਵਾਦ ਨਹੀਂ ਬਦਲਿਆ। ਇਸ ਦੌਰਾਨ ਉਸ ਦੇ ਦੋਸਤ ਨੇ ਮਜ਼ਾਕ ਵਿਚ ਕਿਹਾ ਕਿ ਕੀ ਉਸ ਦੇ ਪਾਣੀ ਵਿਚ ਕੋਈ ਚੀਜ਼ ਮਿਲੀ ਹੋਈ ਹੈ? ਜਦੋਂ ਔਰਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਆਪਣਾ ਆਈਪੈਡ ਚੈੱਕ ਕੀਤਾ ਤਾਂ ਉਹ ਹੈਰਾਨ ਰਹਿ ਗਈ।
ਔਰਤ ਨੇ ਦੇਖਿਆ ਕਿ ਉਸ ਦੇ ਇਕ ਸਾਥੀ ਨੇ ਉਸ ਦੀ ਬੋਤਲ ਵਿਚ ਕੋਈ ਪਾਊਡਰ ਮਿਲਾਇਆ ਹੋਇਆ ਸੀ। ਇਸ ਪਾਊਡਰ ਕਰਕੇ ਹੀ ਉਸ ਨੂੰ ਪਾਣੀ ਅਜੀਬ ਲੱਗ ਰਿਹਾ ਸੀ। ਇਦਾਂ ਕਰਕੇ ਉਹ ਔਰਤ ਦੀ ਮੈਟੀਰਨਿਟੀ ਲੀਵ ਨੂੰ ਟਾਲਣਾ ਚਾਹੁੰਦੀ ਸੀ, ਤਾਂ ਕਿ ਉਸ ‘ਤੇ ਕੰਮ ਦਾ ਵੱਧ ਪ੍ਰੈਸ਼ਰ ਨਾ ਪਵੇ।
ਦੱਸ ਦਈਏ ਕਿ ਜਿਸ ਵਿਭਾਗ ‘ਚ ਉਹ ਕੰਮ ਕਰਦੀ ਸੀ, ਉੱਥੇ ਭਰਤੀ ਬੜੀ ਮੁਸ਼ਕਲ ਨਾਲ ਕੀਤੀ ਜਾਂਦੀ ਹੈ। ਅਜਿਹੇ ‘ਚ ਉਸ ਨੇ ਇਹ ਘਟੀਆ ਹਰਕਤ ਇਸ ਲਈ ਕੀਤੀ, ਤਾਂਕਿ ਉਸ ਨੂੰ ਜ਼ਿਆਦਾ ਕੰਮ ਨਾ ਕਰਨਾ ਪਵੇ।