ਦਿੱਲੀ ਪੁਲਿਸ ਦੇ ਜਵਾਨਾਂ ਦੀ ਬਹਾਦਰੀ ਅਤੇ ਤੁਰੰਤ ਕਾਰਵਾਈ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਨਾਜ਼ੁਕ ਮੋੜਾਂ ‘ਤੇ ਸਮਝਦਾਰੀ ਨਾਲ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕਦਾ ਹੈ। ਦਿੱਲੀ ਪੁਲਿਸ ਦੇ ਜਵਾਨਾਂ ਦੀ ਹਿੰਮਤ ਸਦਕਾ ਅੱਗ ਲੱਗਣ ਤੋਂ ਬਾਅਦ ਸੜਦੇ ਫਲੈਟ ਵਿੱਚ ਫਸੇ ਦੋ ਛੋਟੇ ਬੱਚਿਆਂ ਅਤੇ ਇੱਕ ਵਿਅਕਤੀ ਦੀ ਜਾਨ ਬਚ ਗਈ। ਦਿੱਲੀ ਪੁਲਿਸ ਅਨੁਸਾਰ ਪੁਲਿਸ ਸਟੇਸ਼ਨ ਮਾਲਵੀਆ ਨਗਰ ਦੇ ਪੁਲਿਸ ਮੁਲਾਜ਼ਮਾਂ ਦੀ ਤੁਰੰਤ ਕਾਰਵਾਈ ਅਤੇ ਬਹਾਦਰੀ ਸਦਕਾ ਮਾਲਵੀਆ ਨਗਰ ਇਲਾਕੇ ‘ਚ ਅੱਗ ਲੱਗਣ ਵਾਲੀ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਫਸੇ 4 ਅਤੇ 7 ਸਾਲ ਦੇ ਦੋ ਬੱਚਿਆਂ ਅਤੇ ਇੱਕ ਵਿਅਕਤੀ ਦੀ ਜਾਨ ਬਚ ਸਕੀ।
ਅੱਗ ਕਾਰਨ 3 ਜਾਨਾਂ ਖਤਰੇ ‘ਚ ਸਨ
ਅੱਗ ਕਾਰਨ ਇਮਾਰਤ ਧੂੰਏਂ ਨਾਲ ਭਰ ਗਈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਿਨਾਂ ਸਮਾਂ ਬਰਬਾਦ ਕੀਤੇ ਨੇੜਲੇ ਸਾਰੇ ਫਲੈਟਾਂ ਨੂੰ ਖਾਲੀ ਕਰਵਾ ਲਿਆ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ। ਇਸ ਦੌਰਾਨ ਪਤਾ ਲੱਗਾ ਕਿ 4 ਅਤੇ 7 ਸਾਲ ਦੇ ਦੋ ਛੋਟੇ ਬੱਚੇ ਬਲਦੇ ਫਲੈਟ ਦੇ ਅੰਦਰ ਫਸੇ ਹੋਏ ਸਨ। ਅੱਗ ਫਲੈਟ ਦੇ ਅਗਲੇ ਪਾਸੇ ਤੋਂ ਤੇਜ਼ ਲਾਟਾਂ ਨਾਲ ਬਲ ਰਹੀ ਸੀ। ਬਿਨਾਂ ਕੋਈ ਸਮਾਂ ਬਰਬਾਦ ਕੀਤੇ ਪੁਲਿਸ ਮੁਲਾਜ਼ਮਾਂ ਨੇ ਸਿਆਣਪ ਦਿਖਾਉਂਦੇ ਹੋਏ ਫਲੈਟ ਦੀ ਪਿਛਲੀ ਕੰਧ ਤੋੜ ਦਿੱਤੀ।
ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਫਸੇ ਲੋਕਾਂ ਨੂੰ ਬਚਾਇਆ।
ਪੁਲਿਸ ਵਾਲਿਆਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕਮਰੇ ਵਿਚ ਦਾਖਲ ਹੋ ਕੇ ਸੜ ਰਹੇ ਫਲੈਟ ਵਿਚੋਂ ਦੋਵਾਂ ਬੱਚਿਆਂ ਅਤੇ ਇਕ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਿਆ। ਅੱਗ ਬੁਝਾਊ ਗੱਡੀਆਂ ਨੇ ਬਾਅਦ ‘ਚ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਪੁਲਿਸ ਮੁਲਾਜ਼ਮਾਂ ਦੀ ਸਿਆਣਪ ਅਤੇ ਦਲੇਰੀ ਸਦਕਾ ਕੀਮਤੀ ਜਾਨਾਂ ਬਚ ਗਈਆਂ।