51.6 F
New York, US
October 18, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਪੱਛਮੀ ਬੰਗਾਲ: ਨਵੇਂ ਚੁਣੇ ਵਿਧਾਇਕਾਂ ਦੇ ਸਹੁੰ ਚੁੱਕ ਸਮਾਗਮ ਦਾ ਮਾਮਲਾ ਭਖਿ਼ਆ

ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੇ ਦੋ ਨਵੇਂ ਚੁਣੇ ਵਿਧਾਇਕਾਂ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਵਿਵਾਦ ਅੱਜ ਵੀ ਜਾਰੀ ਰਿਹਾ। ਰਾਜਪਾਲ ਸੀਵੀ ਆਨੰਦ ਬੋਸ ਵਿਧਾਨ ਸਭਾ ਵਿੱਚ ਸਮਾਗਮ ਕਰਵਾਉਣ ਤੋਂ ਇਨਕਾਰ ਕਰਦਿਆਂ ਨਵੀਂ ਦਿੱਲੀ ਲਈ ਰਵਾਨਾ ਹੋ ਗਏ। ਇਸ ਤੋਂ ਨਾਰਾਜ਼ ਵਿਧਾਇਕ ਸਯੰਤਿਕਾ ਬੰਦੋਪਾਧਿਆਏ ਅਤੇ ਰਿਆਤ ਹੁਸੈਨ ਸਰਕਾਰ ਨੇ ਕਿਹਾ ਕਿ ਉਹ ਕੁਝ ਦਿਨ ਹੋਰ ਇੰਤਜ਼ਾਰ ਕਰਨਗੇ ਅਤੇ ਫਿਰ ਪਾਰਟੀ ਦੀ ਹਾਈ ਕਮਾਂਡ ਨਾਲ ਇਸ ਬਾਰੇ ਵਿਚਾਰ-ਚਰਚਾ ਕਰਨਗੇ। ਦੋਵੇਂ ਵਿਧਾਇਕਾਂ ਵੱਲੋਂ ਫਿਲਹਾਲ ਵਿਧਾਨ ਸਭਾ ਸਪੀਕਰ ਬਿਮਨ ਬੈਨਰਜੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੋਭਨਦੇਵ ਚਟੋਪਾਧਿਆਏ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਰਾਜ ਭਵਨ ਨੇ ਹਾਲ ਹੀ ਵਿੱਚ ਹੋਈਆਂ ਜ਼ਿਮਨੀ ਚੋਣਾਂ ’ਚ ਚੁਣੇ ਗਏ ਦੋਵਾਂ ਵਿਧਾਇਕਾਂ ਨੂੰ ਅੱਜ ਰਾਜ ਭਵਨ ’ਚ ਸਹੁੰ ਚੁੱਕਣ ਲਈ ਸੱਦਾ ਦਿੱਤਾ ਸੀ। ਹਾਲਾਂਕਿ ਟੀਐੱਮਸੀ ਨੇ ਦਾਅਵਾ ਕੀਤਾ ਕਿ ਜ਼ਿਮਨੀ ਚੋਣ ਜਿੱਤਣ ਦੇ ਮਾਮਲੇ ਵਿੱਚ ਰਾਜਪਾਲ ਵੱਲੋਂ ਵਿਧਾਨ ਸਭਾ ਦੇ ਸਪੀਕਰ ਜਾਂ ਡਿਪਟੀ ਸਪੀਕਰ ਨੂੰ ਸਹੁੰ ਚੁਕਾਉਣ ਦਾ ਕੰਮ ਸੌਂਪਦਿਆ ਜਾਂਦਾ ਹੈ। ਰਾਜ ਭਵਨ ਦੇ ਸੂਤਰਾਂ ਮੁਤਾਬਕ ਰਾਜਪਾਲ ਅੱਜ ਸ਼ਾਮ ਨਵੀਂ ਦਿੱਲੀ ਲਈ ਰਵਾਨਾ ਹੋ ਗਏ। 

Related posts

ਅਣਭੋਲ ਸੱਜਣ ਨਾ ਕਦੇ ਸਮਝਿਆ

Pritpal Kaur

ਪੁਲਿਸ ਸੁੱਤੀ ਕੁੰਭਕਰਨੀ ਨੀਂਦ, ਸਕੂਲ ‘ਚੋਂ ਰਾਸ਼ਣ ਚੋਰੀ ਦੀਆਂ ਘਟਨਾਵਾਂ ‘ਚ ਹੋਣ ਲੱਗਿਆ ਵਾਧਾ!!!

Pritpal Kaur

ਭਾਰਤ ‘ਤੇ ਅੱਤਵਾਦੀ ਹਮਲੇ ਦਾ ਖਤਰਾ! ਅਮਰੀਕਾ ਨੇ ਕਸ਼ਮੀਰ ਬਾਰੇ ਕੀਤਾ ਚੌਕਸ

On Punjab