16.54 F
New York, US
December 22, 2024
PreetNama
ਖਾਸ-ਖਬਰਾਂ/Important News

ਕੌਮਾਂਤਰੀ ਵਿਦਿਆਰਥੀਆਂ ਨੂੰ ਪੱਕੇ ਨਹੀਂ ਕਰੇਗਾ ਕੈਨੇਡਾ

ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਈਕ ਮਿੱਲਰ ਨੇ ਕੌਮਾਂਤਰੀ ਵਿਦਿਆਰਥੀਆਂ ’ਤੇ ਹੋਰ ਸਖਤੀ ਕਰਦਿਆਂ ਕਿਹਾ ਹੈ ਕਿ ਸਟੱਡੀ ਪਰਮਿਟ ਕਿਸੇ ਨੂੰ ਵੀ ਕੈਨੇਡਾ ਵਿੱਚ ਪੱਕੇ ਹੋਣ ਦੀ ਗਾਰੰਟੀ ਨਹੀਂ ਦਿੰਦਾ ਤੇ ਨਾ ਹੀ ਹੁਣ ਇਸ ਨੂੰ ਪੀਆਰ ਦਾ ਵਸੀਲਾ ਬਣਨ ਦਿੱਤਾ ਜਾਏਗਾ। ਮੰਤਰੀ ਨੇ ਸਖਤ ਭਰੇ ਲਹਿਜ਼ੇ ਵਿਚ ਕਿਹਾ ਕਿ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀ ਇਹ ਸੋਚ ਕੇ ਹੀ ਇੱਥੇ ਆਉਣ। ਮੰਤਰੀ ਨੇ ਕਿਹਾ ਕਿ ਇੱਥੇ ਵੱਡੀ ਗਿਣਤੀ ਵਿਚ ਆਏ ਵਿਦਿਆਰਥੀ ਪਹਿਲਾਂ ਹੀ ਸਰਕਾਰ ਲਈ ਚੁਣੌਤੀ ਬਣੇ ਹੋਏ ਹਨ। ਕਾਮਿਆਂ ਦੀ ਲੋੜ ਬਾਰੇ ਕੀਤੇ ਸਰਵੇਖਣਾਂ ਤੋਂ ਪਤਾ ਲੱਗਿਆ ਹੈ ਕਿ ਇਸ ਪ੍ਰਣਾਲੀ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਹੋ ਰਹੀ ਹੈ ਜਿਸ ’ਤੇ ਹੁਣ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਏਗਾ। ਮਾਈਕ ਮਿਲਰ ਨੇ ਸੰਕੇਤ ਦਿੱਤੇ ਕਿ ਇਸ ਪ੍ਰਣਾਲੀ ਵਿਚਲੀਆਂ ਚੋਰ ਮੋਰੀਆਂ ਬੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਖਤੀ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਤੇ ਹੁਣ ਕਈ ਦੇਸ਼ਾਂ ਦੇ ਸਟੱਡੀ ਪਰਮਿਟ ’ਤੇ ਆ ਰਹੇ ਵਿਦਿਆਰਥੀਆਂ ਦੀ ਗਿਣਤੀ ਕਾਫੀ ਘੱਟ ਗਈ ਹੈ।

ਇਸ ਸਖਤੀ ਤੋਂ ਪ੍ਰੇਸ਼ਾਨ ਹੋਏ ਕਈ ਲੋਕਾਂ ਨੇ ਮੰਤਰੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਜੇ ਸਰਕਾਰ ਨੇ ਇਸ ਮਾਮਲੇ ’ਤੇ ਪਹਿਲਾਂ ਹੀ ਕਾਬੂ ਪਾਇਆ ਹੁੰਦਾ ਤਾਂ ਵਿਦਿਆਰਥੀਆਂ ਦੀਆਂ ਮੁਸੀਬਤਾਂ ਨਾ ਵਧਦੀਆਂ। ਵਿਦਿਆਰਥੀ ਜਥੇਬੰਦੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ 70 ਹਜ਼ਾਰ ਵਿਦਿਆਰਥੀਆਂ ਦੇ ਸਿਰ ’ਤੇ ਪਹਿਲਾਂ ਹੀ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ ਜਿਨ੍ਹਾਂ ਵਿਚੋਂ 10 ਹਜ਼ਾਰ ਨੂੰ ਵਾਪਸੀ ਲਈ ਕਹਿ ਵੀ ਦਿੱਤਾ ਗਿਆ ਹੈ।

Related posts

ਹਾਰ ਮਗਰੋਂ ਟਰੰਪ ਨੇ ਕੀਤੀ ਵੱਡੀ ਕਾਰਵਾਈ, ਗੱਦੀ ਛੱਡਣ ਦਾ ਨਹੀਂ ਮੂਡ

On Punjab

ਭਾਰਤੀ ਰੇਲਵੇ ਸਟੇਸ਼ਨਾਂ ‘ਤੇ ਸ਼ੁਰੂ ਹੋਣ ਜਾ ਰਹੀ ਹੈ ਪੌਡ ਹੋਟਲ ਸਰਵਿਸ, ਜਾਣੋ ਪੂਰੀ ਜਾਣਕਾਰੀ

On Punjab

ਸੋਚ-ਸਮਝ ਕੇ ਖਾਓ ਹਾਈ ਪ੍ਰੋਟੀਨ ਵਾਲੀ ਡਾਈਟ…ਫਾਇਦੇ ਦੀ ਥਾਂ ਨੁਕਸਾਨ ਵੀ ਹੋ ਸਕਦਾ, ਜਾਣੋ ਸਿਹਤ ਮਾਹਿਰ ਦੀ ਰਾਏ

On Punjab