ਅਮਰੀਕਾ ਦਾ ਇੱਕ ਨਾਗਰਿਕ ਮੱਧ ਪ੍ਰਦੇਸ਼ ਵਿੱਚ ਇੰਦੌਰ ਦੇ ਇੱਕ ਫਾਈਵ ਸਟਾਰ ਹੋਟਲ ਦੇ ਕਮਰੇ ਵਿੱਚ ਮ੍ਰਿਤ ਮਿਲਿਆ ਹੈ। ਏਡੀਸੀਪੀ ਰਾਜੇਸ਼ ਦੰਡੋਤੀਆ ਨੇ ਕਿਹਾ ਕਿ ਘਟਨਾ ਸਥਾਨ ’ਤੇ ਝੜਪ ਦਾ ਕੋਈ ਨਿਸ਼ਾਨ ਨਹੀਂ ਹੈ ਅਤੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ, ‘‘ਅਮਰੀਕੀ ਨਾਗਰਿਕ ਵਿਲੀਅਮ ਮਾਈਕਲ ਰਿਨੋਲਡਜ਼ (36) ਵਿਜੈ ਨਗਰ ਇਲਾਕੇ ਵਿੱਚ ਇੱਕ ਹੋਟਲ ਵਿੱਚ ਮ੍ਰਿਤ ਮਿਲਿਆ ਹੈ। ਉਹ ਸ਼ਿਕਾਗੋ ਦਾ ਵਸਨੀਕ ਹੈ।’’