PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਅਧਿਆਪਕ ਦਿਵਸ ’ਤੇ ਮੁੜ ‘ਜਮਾਤ’ ਵਿੱਚ ਪੁੱਜਿਆ ਸਿਧਾਰਥ ਮਲਹੋਤਰਾ

ਬੌਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਨੇ ਅਧਿਆਪਕ ਦਿਵਸ ਮੌਕੇ ਆਪਣੀ ਜ਼ਿੰਦਗੀ ’ਚ ਮਿਲਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ ਹੈ। ਉਸ ਨੇ ਲਿਖਿਆ ਕਿ ਕਿਵੇਂ ਉਸ ਦਾ ਜੀਵਨ ਸਕੂਲ ਦੇ ਖੇਡ ਦੇ ਮੈਦਾਨ ਤੋਂ ਲੈ ਕੇ ਫ਼ਿਲਮ ਦੇ ਸੈੱਟਾਂ ਤੱਕ ਇੱਕ ਵੱਡਾ ਕਲਾਸਰੂਮ ਰਿਹਾ ਹੈ। ਇਸ ਸਬੰਧੀ ਉਸ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਿਧਾਰਥ ਨੇ ਕੈਪਸ਼ਨ ਦਿੱਤੀ ਹੈ, ‘ਸਿਧਾਰਥ ਮਲਹੋਤਰਾ ਵੱਲੋਂ ਨਿਭਾਏ ਕਿਰਦਾਰਾਂ ਤੋਂ ਸਿਖਣਯੋਗ ਗੱਲਾਂ।’ ਇਸ ਦੇ ਨਾਲ ਹੀ ਉਸ ਨੇ ਆਪਣੀਆਂ ਵੱਖਰੀਆਂ-ਵੱਖਰੀਆਂ ਫਿਲਮਾਂ ’ਚ ਨਿਭਾਏ ਗਏ ਕਿਰਦਾਰਾਂ ਦੇ ਕੁਝ ਡਾਇਲਾਗ ਵੀ ਲਿਖੇ ਹਨ। ‘ਕਪੂਰ ਐਂਡ ਸਨਜ਼’ ਵਿੱਚ ਸਿਧਾਰਥ ਨੇ ਅਰਜੁਨ ਦਾ ਕਿਰਦਾਰ ਨਿਭਾਇਆ ਸੀ। ਇਸ ਵਿੱਚ ਉਸ ਦਾ ਡਾਇਲਾਗ ਸੀ, ‘ਪਰਿਵਾਰ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਤੇ ਅਸੀਂ ਇਕਜੁੱਟਤਾ ਨਾਲ ਕਿਸੇ ਵੀ ਮੁਸੀਬਤ ’ਚੋਂ ਬਾਹਰ ਨਿਕਲ ਸਕਦੇ ਹਾਂ।’ ‘ਏਕ ਵਿਲੇਨ’ ਫ਼ਿਲਮ ’ਚੋਂ ਸਿਧਾਰਥ ਨੇ ਲਿਖਿਆ, ‘ਬੇਇਨਸਾਫ਼ੀ ਨਾਲ ਸਾਧਾਰਨ ਵਿਅਕਤੀ ਡਟ ਕੇ ਲੜ ਸਕਦਾ ਹੈ।’  ਅਗਲਾ ਡਾਇਲਾਗ ਫ਼ਿਲਮ ‘ਸਟੂਡੈਂਟ ਆਫ ਦਾ ਯੀਅਰ’ ਵਿੱਚੋਂ ਹੈ, ਜਿਸ ਵਿੱਚ ਉਸ ਨੇ ਲਿਖਿਆ, ‘ਜ਼ਿੰਦਗੀ ਕੁਝ ਸਿੱਖਣ ਅਤੇ ਅੱਗੇ ਵਧਣ ਬਾਰੇ ਹੈ,  ਸਿਰਫ ਜਿੱਤਣ ਬਾਰੇ ਨਹੀਂ।’

Related posts

ਜਾਣੋ ਕਿੰਨੇ ਸਾਲਾ ਦੇ ਹੋਏ ਪੰਜਾਬੀ ਸਿੰਗਰ ਜੱਸ ਮਾਣਕ,ਸ਼ੇਅਰ ਕੀਤੀਆਂ ਤਸਵੀਰਾਂ

On Punjab

ਕਰੀਨਾ ਕਪੂਰ ਦੀ ਲਾਈਫ ’ਚ ਆਇਆ ‘ਤੀਜਾ ਬੱਚਾ’, ਅਦਾਕਾਰਾ ਦੀ Ultrasound Report ਦੇਖ ਹੈਰਾਨ ਹੋਏ ਫੈਨਜ਼

On Punjab

ਵਹਿਮਾਂ ਦੇ ਵਿਗਿਆਨਕ ਅਧਾਰ

Pritpal Kaur