37.63 F
New York, US
December 28, 2024
PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important News

ਦੋ ਗੁੱਟਾਂ ਦੀ ਆਪਸੀ ਰੰਜ਼ਿਸ਼ ਦੌਰਾਨ ਪਿੰਡ ਚੀਮਾਂ ਖੁਰਦ ‘ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਤਿੰਨ ਜ਼ਖਮੀ ਬੀਤੀ ਰਾਤ ਸਾਬਕਾ ਚੇਅਰਮੈਨ ਜੱਸਾ ਚੀਮਾ ਦੇ ਭਤੀਜੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਦੋ ਗੁੱਟਾਂ ਵਿੱਚ ਝਗੜਾ ਹੋ ਗਿਆ, ਜਿਸ ਦੌਰਾਨ ਹਮਲਾਵਰਾਂ ਨੇ ਸਰਾਏ ਅਮਾਨਤ ਖਾਂ ਤੋਂ ਕਾਰ ਵਿੱਚ ਸਵਾਰ ਹਰਦੀਪ ਸਿੰਘ ਉਰਫ਼ ਭੋਲਾ ‘ਤੇ ਗੋਲੀਆਂ ਚਲਾ ਦਿੱਤੀਆਂ।

ਜ.ਸ. ਤਰਨਤਾਰਨ: ਥਾਣਾ ਸਰਾਏ ਅਮਾਨਤ ਖਾਂ ਦੇ ਪਿੰਡ ਚੀਮਾਂ ਖੁਰਦ ਵਿੱਚ ਦੋ ਗੁੱਟਾਂ ਦੀ ਆਪਸੀ ਰੰਜਿਸ਼ ਕਾਰਨ ਹਰਦੀਪ ਸਿੰਘ ਉਰਫ਼ ਭੋਲਾ ਨਾਮੀ ਨੌਜਵਾਨ ਦੀ ਗੋਲੀਆਂ ਚੱਲਣ ਨਾਲ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ।

ਬੀਤੀ ਰਾਤ ਸਾਬਕਾ ਚੇਅਰਮੈਨ ਜੱਸਾ ਚੀਮਾ ਦੇ ਭਤੀਜੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਦੋ ਗੁੱਟਾਂ ਵਿੱਚ ਝਗੜਾ ਹੋ ਗਿਆ, ਜਿਸ ਦੌਰਾਨ ਹਮਲਾਵਰਾਂ ਨੇ ਸਰਾਏ ਅਮਾਨਤ ਖਾਂ ਤੋਂ ਕਾਰ ਵਿੱਚ ਸਵਾਰ ਹਰਦੀਪ ਸਿੰਘ ਉਰਫ਼ ਭੋਲਾ ‘ਤੇ ਗੋਲੀਆਂ ਚਲਾ ਦਿੱਤੀਆਂ। ਸਿਰ ਵਿਚ ਗੋਲੀ ਲੱਗਣ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਹਰਮਨਦੀਪ ਸਿੰਘ, ਸੁਲਤਾਨ ਸਿੰਘ ਅਤੇ ਜਗਰੂਪ ਸਿੰਘ ਜ਼ਖਮੀ ਹੋ ਗਏ।ਥਾਣਾ ਸਰਾਏ ਅਮਾਨਤ ਖਾ ਦੇ ਮੁਖੀ ਬਲਰਾਜ ਸਿੰਘ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Related posts

Pasta Side Effects: ਜੇ ਤੁਸੀਂ ਵੀ ਹੋ ਪਾਸਤਾ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ, ਇਨ੍ਹਾਂ ਸਮੱਸਿਆਵਾਂ ਦੇ ਹੋ ਸਕਦੇ ਹੋ ਸ਼ਿਕਾਰ

On Punjab

ਇਹ ਪੰਜਾਬ ਏ, ਚੀਕਾਂ ਕਢਵਾ ਦੇਵੇਗਾ ਚੀਕਾ!, ਫੋਰਸ ਲਾ ਕੇ ਅੰਨਦਾਤਾ ਨੂੰ ਰੋਕਣਾ ਚਾਹੁੰਦੇ ਹੋ: ਰਾਜਾ ਵੜਿੰਗ

On Punjab

ਕੋਵਿਡ -19 ਦੀ ਦਵਾਈ ਬਣਾਉਣ ਦੀ ਦਿਸ਼ਾ ‘ਚ ਭਾਰਤ ਦਾ ਵੱਡਾ ਕਦਮ, ਰੇਮੇਡਿਸਿਵਰ ‘ਤੇ ਮਿਲੀ ਸਫਲਤਾ : ਰਿਪੋਰਟ

On Punjab