ਰੰਗਾਂ ਧੂਮ ਮਚਾਈ,
ਗੂੜੇ ਸੱਭੇ ਫੱਬਦੇ ਨੇ,
ਫਿਰਾ ਲੱਭਦੀ,
ਮੈ ਕੁੱਝ ਰੰਗਾਂ ਨੂੰ,
ਕਿਥੇ ਰੰਗ ਗੁਆਚੇ
ਲੱਭਦੇ ਨੇ
ਸਾਰੇ ਦਰਦ, ਸਿਕਵੇ,
ਹਾਉਕੇ ਹਾਵੇ ਤੇ ਹੰਝੂ,
ਕੁੱਝ ਰੰਗਾਂ ਵਿੱਚ
ਸਮੇਟ ਲਏ,
ਜਦੋਂ ਵਟਾਉਂਦੇ
ਰੰਗ ਨੇ ਸੱਜਣ,
ਤਾਂ ਹੀ ਤਾਂ ਸੁਪਨੇ
ਦੱਬਦੇ ਨੇ
ਪਾਣੀ ਦੀ ਹੋਲੀ ਛੱਡੋ
ਹੁਣ ਫੁੱਲਾਂ ਦੀ
ਹੋਲੀ ਖੇਡ ਲਓ
ਹੱਥਾਂ ਦੀ ਲਕੀਰ,
ਮੱਥੇ ਦੀ ਤਕਦੀਰ
ਆਪੇ ਹੀ ਸੰਵਾਰ ਲਓ
ਪਰਮਜੀਤ ਕੌਰ ਸਿੱਧੂ