ਚਲ ਦਿਲਾਂ,ਚਲ ਚੱਲੀਏ ਉੱਥੇ,
ਜਿੱਥੇ ਲੱਗਣ ਦਿਲਾਂ ਦੇ ਮੇਲੇ।
ਇਹ ਦੁਨੀਆ ਵਿੱਚ ਤੇਰਾ ਕੋਈ ਨਾ ਸਾਥੀ,
ਇੱਥੇ ਸਭ ਜਿਸਮਾਂ ਦੇ ਮੇਲੇ।
ਚੱਲ ਦਿਲਾਂ, ਚੱਲ ਚੱਲੀਏ…..
ਜਿਸਮਾਂ ਦੀਆਂ ਇੱਥੇ ਬਾਤਾਂ ਪਾਉਂਦੇ,
ਇੱਥੇ ਕੋਈ ਰੂਹ ਵੱਲ ਨਾ ਵੇਖੇ।
ਪਾਉੰਣ ਤਾਂ ਇੱਥੇ ਮੁੱਹਬਤ ਬਾਤਾਂ,
ਪਰ ਆ ਮੁੱਕਣ ਜਿਸਮਾਂ ਦੇ ਮੇਲੇ।
ਚੱਲ ਦਿਲਾਂ, ਚੱਲ ਚੱਲੀਏ ਉੱਥੇ…….
ਗੁਰੀ ਇੱਥੇ ਨਾ ਮਿਲਣ ਸੱਚੇ ਆਸ਼ਿਕ,
ਸਭ ਜਿਸਮਾਂ ਦੀ ਚਾਹਤ ਰੱਖਣ।
ਚੱਲ ਦਿਲਾਂ, ਚੱਲ ਚੱਲੀਏ ਉੱਥੇ…….
ਰੂਹਦੀਪ ਗੁਰੀ