29.88 F
New York, US
January 6, 2025
PreetNama
ਖਾਸ-ਖਬਰਾਂ/Important Newsਰਾਜਨੀਤੀ/Politics

ਨਿਗਮ ਚੋਣਾਂ ਲਈ ‘ਆਪ’ ਵੱਲੋਂ 784 ਉਮੀਦਵਾਰਾਂ ਦੀ ਪਹਿਲੀ ਲਿਸਟ, ਇੱਥੇ ਦੇਖੋ ਕਿਨ੍ਹਾਂ ਨੂੰ ਮਿਲੀ ਟਿਕਟ

ਚੰਡੀਗੜ੍ਹ : ਪੰਜਾਬ ‘ਚ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਪੰਚਾਇਤਾ ਤੇ ਨਗਰ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ 784 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ (Aman Arora) ਨੇ ਦੱਸਿਆ ਕਿ ਜਲੰਧਰ ਨਗਰ ਨਿਗਮ ਲਈ 83, ਲੁਧਿਆਣਾ ਨਗਰ ਨਿਗਮ ਲਈ 94, ਪਟਿਆਲਾ ਨਗਰ ਨਿਗਮ ਲਈ 56 ਅਤੇ ਅੰਮ੍ਰਿਤਸਰ ਨਗਰ ਨਿਗਮ ਲਈ 74 ਉਮੀਦਵਾਰ ਹਨ। ਨਗਰ ਕੌਂਸਲ ਧਰਮਕੋਟ, ਬਾਘਾਪੁਰਾਣਾ, ਮਾਛੀਵਾੜਾ, ਅਮਲੋਹ, ਮਲੌਦ, ਤਲਵੰਡੀ ਸਾਬੋਂ, ਮੱਖੂ, ਰਾਮਪੁਰਾ ਫੂਲ, ਸਰਦੂਲਗੜ੍ਹ, ਨਰੋਟ ਜੈਮਲ ਸਿੰਘ ਨਗਰ, ਬਾਬਾ ਬਕਾਲਾ ਤੇ ਨਡਾਲਾ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਖੇਮਕਰਨ, ਢਿਲਵਾਂ, ਬੇਗੋਵਾਲ, ਨਡਾਲਾ, ਘਨੌਰ, ਭੁਲੱਥ ਨਗਰ ਪੰਚਾਇਤ ਲਈ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਨੇ ਕੁੱਲ 977 ਵਾਰਡਾਂ ਵਿੱਚੋਂ 784 ਉਮੀਦਵਾਰਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ।

Related posts

ਭਾਰਤ-ਪਾਕਿ ਵਿਚਾਲੇ ਵਧਿਆ ਤਣਾਅ, ਇਮਰਾਨ ਖ਼ਾਨ ਨੇ ਫਿਰ ਦਿੱਤੀ ਪਰਮਾਣੂ ਜੰਗ ਦੀ ਧਮਕੀ

On Punjab

‘ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ’, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ ਸੁਪਰੀਮ ਕੋਰਟ ਨੇ ਨਿੱਜੀ ਸੰਪਤੀ ਵਿਵਾਦ ’ਤੇ ਵੱਡਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਦੇ 9 ਜੱਜਾਂ ਦੇ ਵੱਡੇ ਬੈਂਚ ਨੇ ਮੰਗਲਵਾਰ ਨੂੰ ਆਪਣੇ ਅਹਿਮ ਫ਼ੈਸਲੇ ’ਚ ਕਿਹਾ ਕਿ ਸਰਕਾਰ ਸਾਰੀਆਂ ਨਿੱਜੀ ਸੰਪਤੀਆਂ ਦੀ ਵਰਤੋਂ ਉਦੋਂ ਤਕ ਨਹੀਂ ਕਰ ਸਕਦੀ, ਜਦੋਂ ਤਕ ਜਨਤਕ ਹਿੱਤ ਨਾ ਜੁੜ ਰਹੇ ਹੋਣ।

On Punjab

ਬਿਕਰਮ ਸਿੰਘ ਮਜੀਠੀਆ ਨੂੰ SC ਤੋਂ ਨਹੀਂ ਮਿਲੀ ਰਾਹਤ, ਪਟੀਸ਼ਨ ‘ਤੇ ਸੁਣਵਾਈ ਤੋਂ ਇਨਕਾਰ

On Punjab