36.52 F
New York, US
February 23, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਸਾਲ ਏਂਡਰ 2024: ਦਿਲਜੀਤ ਦੁਸਾਂਝ ਤੋਂ ਲੈ ਕੇ ਕਰਨ ਔਜਲਾ ਤਕ, ਇਸ ਸਾਲ ਵਿਵਾਦ ’ਚ ਰਹੇ ਪ੍ਰਸਿੱਧ ਗਾਇਕਾਂ ਦੇ ਨਾਂ

ਨਵੀਂ ਦਿੱਲੀ : ਸਾਲ 2024 ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਸਿਨੇਮਾ ਤੇ ਸੰਗੀਤ ਪ੍ਰੇਮੀਆਂ ਲਈ ਉਨ੍ਹਾਂ ਘਟਨਾਵਾਂ ਨੂੰ ਯਾਦ ਕਰਨਾ ਜ਼ਰੂਰੀ ਹੈ, ਜਿਨ੍ਹਾਂ ਕਾਰਨ ਉਨ੍ਹਾਂ ਦੇ ਚਹੇਤੇ ਸਿਤਾਰਿਆਂ ਦੇ ਨਾਂ ਵਿਵਾਦਾਂ ‘ਚ ਰਹੇ। ਇਸ ਸੂਚੀ ‘ਚ ਪੰਜਾਬੀ ਤੇ ਬਾਲੀਵੁੱਡ ਗਾਇਕਾਂ ਦੇ ਨਾਂ ਸ਼ਾਮਿਲ ਹਨ, ਜੋ ਇਸ ਸਾਲ ਆਪਣੇ ਕੰਸਰਟ ਜਾਂ ਗੀਤਾਂ ਨਾਲ ਜੁੜੇ ਵਿਵਾਦਾਂ ਕਾਰਨ ਵਿਵਾਦ ਦਾ ਹਿੱਸਾ ਰਹੇ। ਇਸ ਤੋਂ ਇਲਾਵਾ ਸੰਗੀਤ ਜਗਤ ਦੇ ਦੋ ਵੱਡੇ ਗਾਇਕਾਂ ਵਿਚਾਲੇ ਆਪਣੇ ਗੀਤਾਂ ਨੂੰ ਲੈ ਕੇ ਹੋਈ ਲੜਾਈ ਵੀ ਸੁਰਖੀਆਂ ‘ਚ ਰਹੀ ਹੈ।ਪ੍ਰਸ਼ੰਸਕ ਉਤਸ਼ਾਹ ਨਾਲ ਗਾਇਕ ਦੇ ਕੰਸਰਟ ਦਾ ਆਨੰਦ ਲੈਣ ਲਈ ਜਾਂਦੇ ਹਨ। ਸੰਗੀਤ ਪ੍ਰੇਮੀਆਂ ‘ਚ ਕ੍ਰੇਜ਼ ਦੇਖ ਕੇ ਗਾਇਕਾਂ ਦਾ ਹੌਸਲਾ ਵੀ ਵਧਦਾ ਹੈ ਤੇ ਉਹ ਨਵੇਂ-ਨਵੇਂ ਮਿਊਜ਼ਿਕ ਟ੍ਰੈਕ ਲੈ ਕੇ ਆਉਂਦੇ ਹਨ ਪਰ ਕੁਝ ਗੀਤ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿਚ ਸ਼ਰਾਬ, ਸਿਗਰਟਨੋਸ਼ੀ ਜਾਂ ਨਸ਼ਿਆਂ ਨਾਲ ਸਬੰਧਿਤ ਸ਼ਬਦ ਵਰਤੇ ਜਾਂਦੇ ਹਨ। 2024 ‘ਚ ਕੁਝ ਗਾਇਕਾਂ ਦੇ ਨਾਂ ਅਜਿਹੇ ਗੀਤਾਂ ਕਾਰਨ ਸੁਰਖੀਆਂ ‘ਚ ਰਹੇ ਹਨ।

ਦਿਲਜੀਤ ਦੁਸਾਂਝ ਦਾ ‘ਦਿਲ-ਲੁਮਿਨਾਟੀ’ ਟੂਰ ਰਿਹਾ ਵਿਵਾਦਾਂ ‘ਚ-ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ‘ਦਿਲ-ਲੁਮਿਨਾਟੀ’ ਟੂਰ ਨੂੰ ਪ੍ਰਸ਼ੰਸਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ। ਪੂਰੇ ਸਾਲ ਦੌਰਾਨ ਦੇਸ਼ ਦੇ ਹਰ ਸ਼ਹਿਰ ‘ਚ ਦਿਲਜੀਤ ਦੇ ਕੰਸਰਟ ‘ਚ ਸ਼ਿਰਕਤ ਕਰਨ ਲਈ ਪ੍ਰਸ਼ੰਸਕਾਂ ‘ਚ ਕਾਫ਼ੀ ਕ੍ਰੇਜ਼ ਸੀ। ਖ਼ੈਰ ਗਾਇਕ ਦੇ ਇਸ ਮਿਊਜ਼ਿਕ ਕੰਸਰਟ ਨਾਲ ਕਈ ਵਿਵਾਦ ਵੀ ਜੁੜੀਆਂ। ਤੇਲੰਗਾਨਾ ਸਰਕਾਰ ਨੇ ਦਿਲਜੀਤ ਨੂੰ ਨਸ਼ਿਆਂ ਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਤੋਂ ਰੋਕਣ ਲਈ ਨੋਟਿਸ ਭੇਜਿਆ ਹੈ। ਇਸ ਤੋਂ ਬਾਅਦ ਪ੍ਰਸਿੱਧ ਗਾਇਕ ਨੇ ਤੋੜ-ਮਰੋੜ ਕੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਫਿਰ ਉਸ ਦੇ ਸ਼ੋਅ ਦੀ ਟਿਕਟ ਬਲੈਕ ਹੋਣ ਦੀ ਜਾਣਕਾਰੀ ਸਾਹਮਣੇ ਆਈ। ਇਸ ‘ਤੇ ਦਿਲਜੀਤ ਦਾ ਰਿਐਕਸ਼ਨ ਵੀ ਵਾਇਰਲ ਹੋ ਗਿਆ। ਉਨ੍ਹਾਂ ਕਿਹਾ ਸੀ, ‘ਦੇਸ਼ ‘ਚ ਕੁਝ ਲੋਕ ਮੇਰੇ ਖਿਲਾਫ ਹਨ, ਜੋ ਕਹਿੰਦੇ ਹਨ ਕਿ ਸ਼ੋਅ ਟਿਕਟਾਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਇਸ ਵਿੱਚ ਮੇਰਾ ਕੋਈ ਕਸੂਰ ਨਹੀਂ, ਜੇ ਤੁਸੀਂ 10 ਰੁਪਏ ਵਿਚ ਟਿਕਟਾਂ ਖਰੀਦ ਕੇ 100 ਰੁਪਏ ਵਿੱਚ ਵੇਚਦੇ ਹੋ ਤਾਂ ਇਸ ’ਚ ਗਾਇਕ ਕੀ ਕਰ ਸਕਦਾ ਹੈ?

ਹਾਲ ਹੀ ‘ਚ ਚੰਡੀਗੜ੍ਹ ‘ਚ ਉਸ ਦੇ ਸ਼ੋਅ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ, ਜਿਸ ‘ਚ ਉਸ ਨੂੰ ਤੋੜ-ਮਰੋੜ ਕੇ ਵੀ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਮਿਊਜ਼ਿਕ ਕੰਸਰਟ ‘ਚ ਦਿਲਜੀਤ ਨੇ ਫਿਲਮ ਪੁਸ਼ਪਾ ਦਾ ਇਕ ਡਾਇਲਾਗ ਸੁਣਾਉਂਦਿਆਂ ਹੇਟਰਜ਼ ‘ਤੇ ਨਿਸ਼ਾਨਾ ਸਾਧਿਆ।

ਕਰਨ ਔਜਲਾ ਨੂੰ ਜਾਰੀ ਹੋਇਆ ਨੋਟਿਸ –ਦਿਲਜੀਤ ਦੁਸਾਂਝ ਤੋਂ ਇਲਾਵਾ ਮਸ਼ਹੂਰ ਗਾਇਕ ਕਰਨ ਔਜਲਾ ਦੇ ਮਿਊਜ਼ਿਕ ਕੰਸਰਟ ਲਈ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬੀ ਗਾਇਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਸ਼ਰਾਬ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ। ਜ਼ਿਕਰਯੋਗ ਹੈ ਕਿ 15, 17 ਅਤੇ 19 ਦਸੰਬਰ ਨੂੰ ਗੁਰੂਗ੍ਰਾਮ ‘ਚ ਉਨ੍ਹਾਂ ਦਾ ਕੰਸਰਟ ਹੋਣ ਜਾ ਰਿਹਾ ਹੈ। ਗੁਰੂਗ੍ਰਾਮ ਦੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਵੀ ਉਸ ਨੂੰ ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਉਣ ਦੀ ਸਲਾਹ ਦਿੱਤੀ ਹੈ। ਇਨ੍ਹੀਂ ਦਿਨੀਂ ਇਹ ਦੂਜਾ ਮਾਮਲਾ ਹੈ, ਜਦੋਂ ਕਿਸੇ ਮਿਊਜ਼ਿਕ ਲਈ ਐਡਵਾਇਜ਼ਰੀ ਜਾਂ ਨੋਟਿਸ ਜਾਰੀ ਕੀਤਾ ਗਿਆ ਹੈ।

‘ਮਾਫੀਆ ਮੁੰਡੀਰ’ ਕਾਰਨ ਸੁਰਖੀਆਂ ‘ਚ ਰਹੇ ਬਾਦਸ਼ਾਹ ਤੇ ਹਨੀ ਸਿੰਘ –ਗਾਇਕ ਯੋ-ਯੋ ਹਨੀ ਸਿੰਘ ਅਤੇ ਬਾਦਸ਼ਾਹ ਦਾ ਵਿਵਾਦ ਵੀ ਸਾਲ ਭਰ ਸੁਰਖੀਆਂ ਵਿਚ ਰਿਹਾ। ਦੋਵਾਂ ਦਾ ਇੰਟਰਵਿਊ ਵਾਇਰਲ ਹੋਇਆ, ਜਿਸ ‘ਚ ਹਨੀ ਸਿੰਘ ਨੇ ਦੱਸਿਆ ਸੀ ਕਿ ਬਾਦਸ਼ਾਹ ਕਦੇ ਵੀ ਮਾਫੀਆ ਮੁੰਡੀਰ ਦਾ ਮੈਂਬਰ ਨਹੀਂ ਰਿਹਾ। ਇਸ ਦੇ ਨਾਲ ਹੀ ਬਾਦਸ਼ਾਹ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਹਨੀ ਸਿੰਘ ਲਈ ਕਈ ਗੀਤ ਲਿਖੇ ਹਨ ਅਤੇ ਉਨ੍ਹਾਂ ਦੇ ਪ੍ਰਸਿੱਧ ਗੀਤ ਬਰਾਊਨ ਰੰਗ ਦਾ ਰੈਪ ਵੀ ਲਿਖਿਆ ਹੈ। ਹਾਲਾਂਕਿ ਹਨੀ ਸਿੰਘ ਨੇ ਬਾਦਸ਼ਾਹ ਦੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ। ਮਿਊਜ਼ਿਕ ਇੰਡਸਟਰੀ ਦੇ ਦੋ ਸਫਲ ਗਾਇਕਾਂ ਵਿਚਾਲੇ ਦੋਸ਼ਾਂ ਦਾ ਸਿਲਸਿਲਾ ਜਾਰੀ ਰਿਹਾ। ਹਨੀ ਸਿੰਘ ਤੇ ਬਾਦਸ਼ਾਹ ਦੀ ਲੜਾਈ ਦਰਮਿਆਨ ਮਾਫੀਆ ਮੁੰਡੀਰ ਸੁਰਖੀਆਂ ‘ਚ ਰਿਹਾ। ਜ਼ਿਕਰਯੋਗ ਹੈ ਕਿ ਇਹ ਇਕ ਬੈਂਡ ਸੀ, ਜਿਸ ਵਿਚ ਹਨੀ ਸਿੰਘ ਅਤੇ ਬਾਦਸ਼ਾਹ ਦੋਵੇਂ ਹਿੱਸਾ ਸਨ।

Related posts

ਜਨਵਰੀ ਦੇ ਅੰਤ ’ਚ ਐੱਸਈਸੀ ਦੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਣਗੇ ਭਾਰਤਵੰਸ਼ੀ ਅਰਥਸ਼ਾਸਤਰੀ

On Punjab

ਮਰਨ ਤੋਂ ਪਹਿਲਾਂ ਸ਼੍ਰੀਦੇਵੀ ਨੇ ਜਾਨਵੀ ਨੂੰ ਦਿੱਤੀ ਸੀ ਸਪੈਸ਼ਲ ਸਲਾਹ

On Punjab

Pamela Anderson : 12 ਦਿਨਾਂ ਦੇ ਵਿਆਹ ‘ਚ ਅਦਾਕਾਰਾ ਦੇ ਨਾਂ ਪਤੀ ਨੇ ਲਿਖੀ 81 ਕਰੋੜ ਦੀ ਵਸੀਅਤ, 5 ਦਿਨ ਇਕੱਠਾ ਰਿਹਾ ਜੋੜਾ

On Punjab