ਨਵੀਂ ਦਿੱਲੀ। ਤਬਲਾ ਵਾਦਨ ਨੂੰ ਗਲੋਬਲ ਪੱਧਰ ਤੱਕ ਪਹੁੰਚਾਉਣ ਵਾਲੇ ਜ਼ਾਕਿਰ ਹੁਸੈਨ ਦਾ 73 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਦੋ ਹਫ਼ਤਿਆਂ ਤੋਂ ਸੈਨ ਫਰਾਂਸਿਸਕੋ ਵਿੱਚ ਹਸਪਤਾਲ ਵਿੱਚ ਦਾਖਲ ਸਨ ਤੇ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਜ਼ਾਕਿਰ ਦੀ ਮੌਤ ਤੋਂ ਬਾਅਦ ਬਾਲੀਵੁੱਡ ‘ਚ ਸੋਗ ਦੀ ਲਹਿਰ ਦੌੜ ਗਈ ਤੇ ਫੈਨਜ਼ ਤੇ ਸਿਤਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ।
ਏ ਆਰ ਰਹਿਮਾਨ ਨੇ ਜ਼ਾਕਿਰ ਨੂੰ ਦਿੱਤੀ ਸ਼ਰਧਾਂਜਲੀ –ਦਰਅਸਲ ਏ ਆਰ ਰਹਿਮਾਨ ਤਬਲਾ ਵਾਦਕ ਜ਼ਾਕਿਰ ਹੁਸੈਨ ਨਾਲ ਇੱਕ ਐਲਬਮ ਕਰਨ ਜਾ ਰਹੇ ਸਨ। ਐਕਸ ਹੈਂਡਲ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਉਸਤਾਦ ਨੂੰ ਸ਼ਰਧਾਂਜਲੀ ਦਿੱਤੀ ਤੇ ਲਿਖਿਆ, ਜ਼ਾਕਿਰ ਭਾਈ ਇਕ ਪ੍ਰੇਰਨਾ ਸਰੋਤ ਸਨ, ਇੱਕ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਤਬਲੇ ਨੂੰ ਵਿਸ਼ਵ ਪ੍ਰਸਿੱਧੀ ਵਿੱਚ ਲਿਆਂਦਾ, ਉਨ੍ਹਾਂ ਦਾ ਘਾਟਾ ਸਾਡੇ ਸਾਰਿਆਂ ਲਈ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਹੈ।”
ਏ ਆਰ ਰਹਿਮਾਨ ਨੂੰ ਇਸ ਗੱਲ ਦਾ ਅਫਸੋਸ –ਏ ਆਰ ਰਹਿਮਾਨ ਨੇ ਲਿਖਿਆ, “ਮੈਨੂੰ ਅਫਸੋਸ ਹੈ ਕਿ ਅਸੀਂ ਉਨ੍ਹਾਂ ਨਾਲ ਓਨਾ ਸਹਿਯੋਗ ਨਹੀਂ ਕਰ ਸਕੇ ਜਿੰਨਾ ਅਸੀਂ ਦਹਾਕਿਆਂ ਪਹਿਲਾਂ ਕੀਤਾ ਸੀ, ਹਾਲਾਂਕਿ ਅਸੀਂ ਇਕੱਠੇ ਇੱਕ ਐਲਬਮ ਬਣਾਉਣ ਦੀ ਯੋਜਨਾ ਬਣਾਈ ਸੀ। ਤੁਹਾਨੂੰ ਬਹੁਤ ਯਾਦ ਕੀਤਾ ਜਾਵੇਗਾ। ਉਨ੍ਹਾਂ ਦੇ ਪਰਿਵਾਰ ਤੇ ਦੁਨੀਆਂ ਭਰ ਦੇ ਅਣਗਿਣਤ ਵਿਦਿਆਰਥੀਆਂ ਨੂੰ ਇਸ ਭਾਰੀ ਨੁਕਸਾਨ ਨੂੰ ਸਹਿਣ ਦੀ ਤਾਕਤ ਮਿਲੇ।