26.38 F
New York, US
December 26, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਘੱਗਾ-ਫ਼ਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ ’ਤੇ ਜਾਣ ਵਾਲੀ ਸੰਗਤ ਲਈ ਲੰਗਰ ਦੀ ਤਿਆਰੀ ’ਚ ਜੁਟੇ ਸੇਵਾਦਾਰ ਸਤਵਿੰਦਰ ਸਿੰਘ (31) ਦੀ ਅੱਜ ਅਚਾਨਕ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਬੂਟਾ ਸਿੰਘ ਵਾਲਾ ਦੀ ਸੰਗਤ ਵੱਲੋਂ ਹਰ ਸਾਲ ਵਾਂਗ ਸ਼ਹੀਦੀ ਸਭਾ ਦੇ ਯਾਤਰੂਆਂ ਲਈ ਲੰਗਰ ਦੀ ਤਿਆਰੀ ਦੌਰਾਨ ਘੱਗਾ ਤੋਂ ਸਮਾਣਾ ਰੋਡ ’ਤੇ ਝੰਡੇ ਲਾਉਣ ਦੀ ਸੇਵਾ ਦੌਰਾਨ ਸਤਵਿੰਦਰ ਸਿੰਘ ਨੂੰ ਅਚਾਨਕ ਬਿਜਲੀ ਦੀਆਂ ਲੰਘਦੀਆਂ ਤਾਰਾਂ ਤੋਂ ਕਰੰਟ ਲੱਗ ਗਿਆ| ਉਸ ਨੂੰ ਸਮਾਣਾ ਦੇ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ| ਸਤਵਿੰਦਰ ਸਿੰਘ ਮਾਪਿਆਂ ਦੀ ਇੱਕਲੌਤਾ ਪੁੱਤਰ ਸੀ ਤੇ ਉਸ ਦੇ ਪਰਿਵਾਰ ’ਚ ਪਤਨੀ ਤੇ ਇੱਕ ਛੋਟਾ ਬੱਚਾ ਹੈ|

Related posts

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਦੇ 352ਵੇਂ ਪ੍ਰਕਾਸ਼ ਪੁਰਬ ’ਤੇ ਉਨ੍ਹਾਂ ਦੀ ਯਾਦ ’ਚ ਸਿੱਕਾ ਜਾਰੀ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਉਨ੍ਹਾਂ ਨਾਲ ਮੰਚ ’ਤੇ ਹਾਜ਼ਰ ਸਨ। ਮੋਦੀ ਨੇ ਕਰਤਾਰਪੁਰ ਲਾਂਘੇ ਸਬੰਧੀ ਕੇਂਦਰ ਸਰਕਾਰ ਦੀ ਪਹਿਲ ਬਾਰੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 1947 ਵਿੱਚ ਜੋ ਸਾਡੇ ਕੋਲੋਂ ਕੁਤਾਹੀ ਹੋਈ ਸੀ, ਇਹ ਉਸ ਦਾ ਪਛਤਾਵਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਗੁਰੂ ਦਾ ਸਭ ਤੋਂ ਮਹੱਤਵਪੂਰਨ ਸਥਾਨ ਸਿਰਫ ਕੁਝ ਹੀ ਕਿੱਲੋਮੀਟਰ ਦੂਰ ਸੀ, ਪਰ ਉਸ ਨੂੰ ਆਪਣੇ ਵੱਲ ਨਹੀਂ ਲਿਆਂਦਾ ਗਿਆ। ਹੁਣ ਇਹ ਲਾਂਘਾ ਉਸ ਨੁਕਸਾਨ ਨੂੰ ਘੱਟ ਕਰਨ ਦਾ ਨਤੀਜਾ ਹੈ। ਇਸ ਬਿਆਨ ਤੋਂ ਪਹਿਲਾਂ ਪੀਐਮ ਮੋਦੀ ਨੇ ਟਵੀਟ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ। ਯਾਦ ਰਹੇ ਕਿ ਦੋ ਸਾਲ ਪਹਿਲਾਂ ਪੀਐਮ ਨਰੇਂਦਰ ਮੋਦੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਡਾਕ ਟਿਕਟ ਜਾਰੀ ਕੀਤੀ ਸੀ। ਪਿਛਲੇ ਸਾਲ 30 ਦਸੰਬਰ ਨੂੰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਬਲੀਦਾਨ ਤੇ ਦੇਸ਼ ਪ੍ਰੇਮ ਦੀ ਤਾਰੀਫ਼ ਵੀ ਕੀਤੀ ਸੀ।

Pritpal Kaur

ਇੱਕ ਹਫਤੇ ‘ਚ ਐਪਲ ਸਟੋਰ ਤੋਂ ਕੀਤੀ 1.22 ਅਰਬ ਡਾਲਰ ਦੀ ਖਰੀਦਾਰੀ

On Punjab

UAE ‘ਚ ਹੁਣ ਨਾਬਾਲਿਗ ਨਾਲ ਜਿਨਸੀ ਸ਼ੋਸ਼ਣ ‘ਤੇ ਮੌਤ ਦੀ ਸਜ਼ਾ, ਸਖ਼ਤ ਕੀਤੇ ਗਏ ਕਈ ਕਨੂੰਨ

On Punjab