ਅਮਰੀਕਾ-ਨਵੇਂ ਸਾਲ ਦੇ ਪਹਿਲੇ ਦਿਨ ਅੱਜ ਨਿਊ ਓਰਲੀਅਨਜ਼ (ਲੁਸਿਆਨਾ) ਦੀ ਮਸ਼ਹੂਰ ਕੈਨਾਲ ਤੇ ਬਰਬਨ ਸਟਰੀਟ ਉਤੇ ਤੇਜ਼ਤਰਾਰ ਕਾਰ ਨੇ ਹਜੂਮ ਨੂੰ ਦਰੜ ਦਿੱਤਾ। ਹਾਦਸੇ ਵਿਚ ਦਸ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 30 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਸ਼ਹਿਰ ਦੀ ਹੰਗਾਮੀ ਹਾਲਾਤ ਦੀਆਂ ਤਿਆਰੀਆਂ ਬਾਰੇ ਏਜੰਸੀ ‘ਨੋਲਾ ਰੈਡੀ’ ਨੇ ਇਲਾਕੇ ਦੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਪੁਲੀਸ ਵੱਲੋਂ ਇਸ ਘਟਨਾ ਦੀ ਦਹਿਸ਼ਤੀ ਹਮਲੇ ਵਜੋਂ ਜਾਂਚ ਕੀਤੀ ਜਾ ਰਹੀ ਹੈ। ਹਮਲਾ ਬੁੱਧਵਾਰ ਨੂੰ ਤੜਕੇ ਸਵਾ ਤਿੰਨ ਵਜੇ ਦੇ ਕਰੀਬ ਬਰਬਨ ਸਟਰੀਟ ਉੱਤੇ ਹੋਇਆ। ਇਸ ਸਟਰੀਟ ਨੂੰ ਨਵੇਂ ਸਾਲ ਦੀ ਪੂਰਬਲੀ ਸੰਧਿਆ ਹੁੰਦਿਆਂ ਪਾਰਟੀਆਂ ਲਈ ਜਾਣਿਆ ਜਾਂਦਾ ਹੈ। ਅਧਿਕਾਰੀਆਂ ਨੇ ਅਜੇ ਤੱਕ ਕਾਰ ਦੇ ਡਰਾਈਵਰ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
next post