ਨਵੀਂ ਦਿੱਲੀ-ਪਹਿਲਾਂ ਤੋਂ ਪੜਤਾਲ ਕਰਵਾ ਚੁੱਕੇ ਭਾਰਤੀ ਨਾਗਰਿਕਾਂ ਤੇ ਪਰਵਾਸੀ ਭਾਰਤੀ ਨਾਗਰਿਕ (ਓਸੀਆਈ) ਕਾਰਡਧਾਰਕਾਂ ਲਈ ਤੇਜ਼ੀ ਨਾਲ ਇਮੀਗਰੇਸ਼ਨ ਪ੍ਰਕਿਰਿਆ ਭਲਕੇ 16 ਜਨਵਰੀ ਤੋਂ ਮੁੰਬਈ, ਚੇਨੱਈ, ਕੋਲਕਾਤਾ ਤੇ ਚਾਰ ਹੋਰ ਅਹਿਮ ਹਵਾਈ ਅੱਡਿਆਂ ’ਤੇ ਸ਼ੁਰੂ ਕੀਤੀ ਜਾਵੇਗੀ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੰਬਈ, ਚੇਨੱਈ, ਕੋਲਕਾਤਾ, ਬੰਗਲੂਰੂ, ਹੈਦਰਾਬਾਦ, ਕੋਚੀਨ ਤੇ ਅਹਿਮਦਾਬਾਦ ਹਵਾਈ ਅੱਡਿਆਂ ’ਤੇ ‘ਫਾਸਟ ਟਰੈਕ ਇੰਮੀਗਰੇਸ਼ਨ-ਟਰੱਸਟਡ ਟਰੈਵਲਰ ਪ੍ਰੋਗਰਾਮ’ (ਐੱਫਟੀਆਈ-ਟੀਟੀਪੀ) ਦਾ ਉਦਘਾਟਨ ਕਰਨਗੇ। ਸ਼ਾਹ ਭਲਕੇ ਅਹਿਮਦਾਬਾਦ ਤੋਂ ਸੱਤ ਹਵਾਈ ਅੱਡਿਆਂ ਲਈ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਗ੍ਰਹਿ ਮੰਤਰੀ ਨੇ 22 ਜੂਨ 2024 ਨੂੰ ਨਵੀਂ ਦਿੱਲੀ ’ਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈਜੀਆਈ) ਦੇ ਟਰਮੀਨਲ-ਤਿੰਨ ਤੋਂ ਐੱਫਟੀਆਈ-ਟੀਟੀਪੀ ਸ਼ੁਰੂ ਕੀਤਾ ਸੀ। ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐੱਫਟੀਆਈ-ਟੀਟੀਪੀ 2047 ਤੱਕ ਵਿਕਸਿਤ ਭਾਰਤ ਦ੍ਰਿਸ਼ਟੀਕੋਣ ਤਹਿਤ ਅਹਿਮ ਪਹਿਲ ਹੈ। ਇਸ ਦਾ ਮਕਸਦ ਮੁਸਾਫ਼ਰਾਂ ਨੂੰ ਵਿਸ਼ਵ ਪੱਧਰੀ ਇਮੀਗਰੇਸ਼ਨ ਸਹੂਲਤਾਂ ਮੁਹੱਈਆ ਕਰਨਾ ਹੈ ਜਿਸ ਨਾਲ ਕੌਮਾਂਤਰੀ ਯਾਤਰਾ ਨਿਰਵਿਘਨ ਤੇ ਸੁਰੱਖਿਅਤ ਹੋ ਸਕੇ।’ ਸ਼ੁਰੂਆਤੀ ਗੇੜ ’ਚ ਇਸ ਨੂੰ ਭਾਰਤੀ ਨਾਗਰਿਕਾਂ ਤੇ ਓਸੀ