ਮੁੰਬਈ: ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਅਦਾਕਾਰਾ ਨਿਮਰਤ ਕੌਰ ਆਉਣ ਵਾਲੀ ਐਕਸ਼ਨ ਫਿਲਮ ‘ਸਕਾਈ ਫੋਰਸ’ ਵਿੱਚ ਇਕੱਠੇ ਨਜ਼ਰ ਆਉਣਗੇ। ਫਿਲਮਕਾਰਾਂ ਨੇ 24 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਇੱਕ ਗੀਤ ‘ਰੰਗ’ ਰਿਲੀਜ਼ ਕੀਤਾ ਹੈ। ਅਕਸ਼ੈ ਅਤੇ ਨਿਮਰਤ ਨੇ ਇਸ ਗੀਤ ਦੀਆਂ ਧੁਨਾਂ ’ਤੇ ਬਿਹਤਰੀਨ ਕੋਰਿਓਗ੍ਰਾਫੀ ਨਾਲ ਨੱਚਦਿਆਂ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਇਸ ਫਿਲਮ ਵਿੱਚ ਇਨ੍ਹਾਂ ਦੋਵਾਂ ਦੇ ਨਾਲ ਸਾਰਾ ਅਲੀ ਖਾਨ ਅਤੇ ਵੀਰ ਪਹਾਰੀਆ ਵੀ ਨਜ਼ਰ ਆਉਣਗੇ। ਅਕਸ਼ੈ ਅਤੇ ਨਿਮਰਤ ਇਸ ਫਿਲਮ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਹਨ ਜਦੋਂਕਿ ਸਾਰਾ ਅਤੇ ਵੀਰ ਨੇ ਵੀ ਕਾਫ਼ੀ ਸ਼ਾਨਦਾਰ ਅਦਾਕਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਅਕਸ਼ੈ ਅਤੇ ਨਿਮਰਤ ਇਸ ਤੋਂ ਪਹਿਲਾਂ ਸਾਲ 2016 ਵਿੱਚ ਫਿਲਮ ‘ਏਅਰਲਿਫਟ’ ਵਿੱਚ ਵੀ ਇਕੱਠੇ ਨਜ਼ਰ ਆਏ ਸਨ। ਇਹ ਜੋੜੀ ਇਸ ਨਵੀਂ ਫਿਲਮ ਨਾਲ ਮੁੜ ਦਰਸ਼ਕਾਂ ਦੇ ਦਿਲ ਜਿੱਤਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫਿਲਮਕਾਰਾਂ ਨੇ ਇਸ ਫਿਲਮ ਦਾ ਟਰੇਲਰ ਅਤੇ ਦੋ ਗੀਤ ਜਾਰੀ ਕੀਤੇ ਹਨ। ਇਸ ਗੀਤ ਨੂੰ ਸਤਿੰਦਰ ਸਰਤਾਜ ਅਤੇ ਜ਼ਾਹਰਾ ਐੱਸ ਖਾਨਾ ਨੇ ਗਾਇਆ ਹੈ। ਇਸ ਗੀਤ ਦੇ ਲੇਖਕ ਸ਼ਲੋਕ ਲਾਲ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਗੀਤ ਦੇ ਕੰਪੋਜ਼ਰ ਤਨਿਸ਼ਕ ਬਾਗਚੀ ਨੇ ਕਿਹਾ ਕਿ ਦੋਵਾਂ ਗਾਇਕਾਂ ਨੇ ਇਸ ਗੀਤ ਨੂੰ ਰੂਹ ਨਾਲ ਗਾਇਆ ਹੈ।
previous post