65.41 F
New York, US
April 19, 2025
PreetNama
Patialaਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਡਾਣਾ ਦੇ ਪੁੱਤਰ ਦੇ ਵਿਆਹ ਦੀ ਪਾਰਟੀ ’ਚ ਮੰਤਰੀਆਂ ਵੱਲੋਂ ਸ਼ਿਰਕਤ

ਪਟਿਆਲਾ-ਆਮ ਆਦਮੀ ਪਾਰਟੀ ਦੇ ਸੂਬਾਈ ਸਕੱਤਰ ਅਤੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦੇ ਪੁੱਤਰ ਅਭੈਜੋਤ ਹਡਾਣਾ ਦੇ ਵਿਆਹ ਦੀ ਪਾਰਟੀ ਇਥੋਂ ਦੇ ਸਪਰਿੰਗ ਫੀਲਡ ਮੈਰਿਜ ਪੈਲੇਸ ’ਚ ਹੋਈ। ਪਾਰਟੀ ’ਚ ਪੰਜਾਬ ਸਰਕਾਰ ਦੀ ਅੱਧੀ ਤੋਂ ਵੱਧ ਕੈਬਨਿਟ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ, ਚੇਅਰਮੈਨ, ਅਧਿਕਾਰੀ ਤੇ ਵੱਡੀ ਗਿਣਤੀ ’ਚ ‘ਆਪ’ ਆਗੂ ਹਾਜ਼ਰ ਸਨ। ਸਮਾਗਮ ਦਾ ਹਿੱਸਾ ਬਣਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ’ਚ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਸਮੇਤ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ, ਅਮਨ ਅਰੋੜਾ, ਬਰਿੰਦਰ ਗੋਇਲ, ਗੁਰਮੀਤ ਸਿੰਘ ਖੁੱਡੀਆਂ, ਤਰੁਨਪ੍ਰੀਤ ਸੌਂਦ, ਹਰਦੀਪ ਮੁੰਡੀਆਂ, ਲਾਲ ਚੰਦ ਕਟਾਰੂਚੱਕ ਅਤੇ ਬਲਜਿੰਦਰ ਕੌਰ, ਚੇਅਰਮੈਨ ਹਰਚੰਦ ਬਰਸਟ, ਸਨੀ ਆਹਲੂਵਾਲੀਆ, ਸ਼ਮਿੰਦਰ ਖਿੰਡਾ, ਇੰਦਰਜੀਤ ਸੰਧੂ, ਗੁਰਦੇਵ ਲਖਣਾ ਤੇ ਜਸਵੀਰ ਕੁਦਨੀ ਸ਼ਾਮਲ ਹੋਏ। ਜਦਕਿ ਸਮਾਗਮ ’ਚ ਪੁੱਜਣ ਵਾਲੇ ਵਿਧਾਇਕਾਂ ’ਚ ਚੇਤਨ ਜੌੜਾਮਾਜਰਾ, ਹਰਮੀਤ ਪਠਾਣਮਾਜਰਾ, ਅਜੀਤਪਾਲ ਕੋਹਲੀ, ਪ੍ਰਿੰਸੀਪਲ ਬੁੱਧਰਾਮ, ਡਿੰਪੀ ਢਿੱਲੋਂ, ਨਰਿੰਦਰ ਭਰਾਜ, ਕੁਲਜੀਤ ਰੰਧਾਵਾ, ਕੁਲਵੰਤ ਸਿੰਘ, ਜ਼ਮੀਲ-ਉਰ-ਰਹਿਮਾਨ, ਜਸਵੰਤ ਗੱਜਣਮਾਜਰਾ, ਕਾਕਾ ਬਰਾੜ ਤੇ ਲਖਬੀਰ ਰਾਏ ਤੋਂ ਇਲਾਵਾ ਦਰਸ਼ਨ ਧਾਲੀਵਾਲ, ਬਲਤੇਜ ਪੰਨੂ ਤੇ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਬਲਜਿੰਦਰ ਢਿੱਲੋਂ ਸਮੇਤ ਕਈ ਹੋਰ ਸ਼ਖਸੀਅਤਾਂ ਸ਼ਾਮਲ ਸ਼ਾਮਲ ਸਨ।

Related posts

ਡੇਂਗੂ ਦੀ ਰੋਕਥਾਮ ਲਈ ਸੁਸਾਇਟੀ ਨੇ ਫੌਗਿੰਗ ਕਰਵਾਈ ਡੇਂਗੂ ਦੇ ਖਦਸ਼ੇ ਨੂੰ ਵੇਖਦੇ ਹੋਏ ਸੁਸਾਇਟੀ ਵੱਲੋਂ ਫੌਗਿੰਗ ਸ਼ੁਰੂ ਕੀਤੀ

On Punjab

ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਦਿੱਤੀ ਬਹਿਸ ਕਰਨ ਦੀ ਚੁਣੌਤੀ

On Punjab

ਅਮਿਤ ਸ਼ਾਹ ਦਾ ਨਿੱਜੀ ਸਕੱਤਰ ਬਣ ਕੇ ਮੰਤਰੀਆਂ ਨੂੰ ਫੋਨ ਕਰਨ ਵਾਲਾ ਗ੍ਰਿਫਤਾਰ

On Punjab