PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਰਕਾਰ ਨੇ ਸਹਿਕਾਰਤਾ ਲਈ 60 ਤੋਂ ਵੱਧ ਯੋਜਨਾਵਾਂ ਸ਼ੁਰੂ ਕੀਤੀਆਂ: ਸ਼ਾਹ

ਅਹਿਮਦਾਬਾਦ- ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਹਿਕਾਰਤਾ ਦਾ ਭਵਿੱਖ ਰੋਸ਼ਨ ਹੈ ਅਤੇ ਉਨ੍ਹਾਂ ਦੇ ਮੰਤਰਾਲੇ ਨੇ ਆਪਣੇ ਗਠਨ ਤੋਂ ਬਾਅਦ 60 ਤੋਂ ਵੱਧ ਯੋਜਨਾਵਾਂ ਸ਼ੁਰੂ ਕੀਤੀਆਂ ਹਨ।

ਸ਼ਾਹ ਨੇ ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਏਡੀਸੀ ਬੈਂਕ ਦੇ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਏਡੀਸੀ ਨੂੰ ਛੋਟੇ ਲੋਕਾਂ ਲਈ ਵੱਡਾ ਬੈਂਕ ਦੱਸਿਆ ਜਿਸ ਨੇ ਪੀੜ੍ਹੀਆਂ ਤੋਂ ਲੱਖਾਂ ਕਿਸਾਨਾਂ ਤੇ ਪਸ਼ੂ ਪਾਲਕਾਂ ਦੀ ਜ਼ਿੰਦਗੀ ’ਚ ਖੁਸ਼ਹਾਲੀ ਲਿਆਉਣ ਦਾ ਕੰਮ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ, ‘ਜਦੋਂ ਤੋਂ (ਮੋਦੀ ਨੇ) ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਕੀਤੀ ਹੈ, ਉਦੋਂ ਤੋਂ ਇਸ ਨੇ 60 ਤੋਂ ਵੱਧ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਅਸੀਂ ਪੰਜ ਸਾਲਾਂ ’ਚ ਦੋ ਲੱਖ ਮੁੱਢਲੀਆਂ ਸਹਿਕਾਰੀ ਸੁਸਾਇਟੀਆਂ ਦੀ ਰਜਿਸਟਰੇਸ਼ਨ ਯਕੀਨੀ ਬਣਾਈ ਹੈ। ਇਸ ’ਚ ਸੇਵਾ ਸਹਿਕਾਰੀ ਸੁਸਾਇਟੀਆਂ ਅਤੇ ਮੁੱਢਲੀਆਂ ਦੁੱਧ ਉਤਪਾਦਕ ਸਹਿਕਾਰੀ ਸੁਸਾਇਟੀਆਂ ਸ਼ਾਮਲ ਹਨ ਜੋ ਸਹਿਕਾਰੀ ਅੰਦੋਲਨ ਦੀ ਨੀਂਹ ਹਨ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਸਹਿਕਾਰਤਾ ਦਾ ਭਵਿੱਖ ਰੋਸ਼ਨ ਹੈ। ਸ਼ਾਹ ਨੇ ਕਿਹਾ ਕਿ ਦੇਸ਼ ’ਚ ਇੱਕ ਵੀ ਪੰਚਾਇਤੀ ਅਜਿਹੀ ਨਹੀਂ ਹੋਣੀ ਚਾਹੀਦੀ ਜਿਸ ’ਚ ਮੁੱਢਲੀ ਸੇਵਾ ਸਹਿਕਾਰੀ ਕਮੇਟੀ ਜਾਂ ਮੁੱਢਲੀ ਦੁੱਧ ਉਤਪਾਦਕ ਕਮੇਟੀ ਨਾ ਹੋਵੇ। ਉਨ੍ਹਾਂ ਕਿਹਾ ਕਿ ਕਮੇਟੀਆਂ ਦੇ ਸੰਵਿਧਾਨ ’ਚ ਕਈ ਆਦਰਸ਼ ਉਪ-ਨਿਯਮ ਬਣਾ ਕੇ ਉਨ੍ਹਾਂ ਨੂੰ ਕਈ ਨਵੇਂ ਕੰਮਾਂ ਨਾਲ ਜੋੜਿਆ ਗਿਆ ਹੈ। ਸ਼ਾਹ ਨੇ ਕਿਹਾ ਕਿ ਅਜਿਹੀ ਸਹਿਕਾਰੀ ਕਮੇਟੀ ਸਸਤੀ ਦਵਾਈ ਦੀ ਦੁਕਾਨ ਵੀ ਖੋਲ੍ਹ ਸਕਦੀ ਹੈ ਅਤੇ ਪੈਟਰੋਲ ਪੰਪ ਤੇ ਗੈਸ ਵੰਡ ਸੇਵਾਵਾਂ ਲਈ ਉਨ੍ਹਾਂ ਨੂੰ ਕੋਟਾ ਦਿੱਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਸਬਸਿਡੀ ਵਾਲੇ ਅਨਾਜ ਦੀ ਵੰਡ ’ਚ ਵੀ ਉਨ੍ਹਾਂ ਨੂੰ ਤਰਜੀਹ ਮਿਲਦੀ ਹੈ। ਇਸ ਤੋਂ ਪਹਿਲਾਂ ਦਿਨੇ ਕੇਂਦਰੀ ਮੰਤਰੀ ਨੇ ਅਹਿਮਦਾਬਾਦ ’ਚ ਕਰਵਾਏ ‘ਅਖੰਡ ਆਨੰਦੋਤਸਵ’ ਵਿੱਚ ਮੁੱਖ ਮੰਤਰੀ ਭੁਪੇਂਦਰ ਪਟੇਲ ਦੀ ਹਾਜ਼ਰੀ ਵਿੱਚ ਸਸਤੂ ਸਾਹਿਤ ਪ੍ਰਕਾਸ਼ਨ ਟਰੱਸਟ ਵੱਲੋਂ ਪੁਨਰ ਪ੍ਰਕਾਸ਼ਿਤ 24 ਪੁਸਤਕਾਂ ਵੀ ਰਿਲੀਜ਼ ਕੀਤੀਆਂ।

Related posts

ਇਸ ਦੇਸ਼ ‘ਚ ਪਾਬੰਦੀਆਂ ਦਾ ਦੌਰ ਫਿਰ ਤੋਂ ਸ਼ੁਰੂ, ਅੱਜ ਰਾਤ ਤੋਂ ਇਕ ਹੋਰ ਲਾਕਡਾਊਨ ਦੀ ਸ਼ੁਰੂਆਤ

On Punjab

ਕਸ਼ਮੀਰ ‘ਤੇ ਨਾਕਮ ਰਹਿਣ ਮਗਰੋਂ ਇਮਰਾਨ ਖ਼ਾਨ ਦਾ ਛਲਕਿਆ ਦਰਦ

On Punjab

ਸਾਈਬਰ ਹਮਲੇ ਦੇ ਖਤਰੇ ਮਗਰੋਂ ਅਮਰੀਕਾ ਨੇ ਐਲਾਨੀ ਐਮਰਜੈਂਸੀ

On Punjab