PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸ਼ੇਅਰ ਮਾਰਕੀਟ: ਸੈਂਸੈਕਸ 200 ਅੰਕ ਹੇਠਾਂ ਖਿਸਕਿਆ

ਮੁੰਬਈ:  ਸੈਂਸੈਕਸ ਵੀਰਵਾਰ ਨੂੰ ਆਪਣੇ ਸ਼ੁਰੂਆਤੀ ਵਾਧੇ ਤੋਂ ਹੇਠਾਂ ਆਉਂਦਿਆਂ 200 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 200.85 ਅੰਕ ਜਾਂ 0.27 ਪ੍ਰਤੀਸ਼ਤ ਡਿੱਗ ਕੇ 73,828.91 ’ਤੇ ਬੰਦ ਹੋਇਆ। ਸਵੇਰ ਦੇ ਸੈਸ਼ਨ ਵਿੱਚ ਸੈਂਸੈਕਸ ਵਾਧੇ ਨਾਲ ਖੁੱਲ੍ਹਿਆ ਪਰ ਬਲੂਚਿੱਪ ਸ਼ੇਅਰਾਂ ਵਿਚ ਵਿੱਚ ਲਗਾਤਾਰ ਵਿਕਰੀ ਕਾਰਨ ਲਾਭ ਨੂੰ ਬਰਕਰਾਰ ਰੱਖਣ ਵਿੱਚ ਅਸਫਲ ਰਿਹਾ।

NSE Nifty 73.30 ਅੰਕ ਜਾਂ 0.33 ਪ੍ਰਤੀਸ਼ਤ ਡਿੱਗ ਕੇ 22,397.20 ’ਤੇ ਬੰਦ ਹੋਇਆ। ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਜ਼ੋਮੈਟੋ, ਟਾਟਾ ਮੋਟਰਜ਼, ਇੰਡਸਇੰਡ ਬੈਂਕ, ਏਸ਼ੀਅਨ ਪੇਂਟਸ, ਬਜਾਜ ਫਾਈਨੈਂਸ, ਮਾਰੂਤੀ ਸੁਜ਼ੂਕੀ ਇੰਡੀਆ, ਅਡਾਨੀ ਪੋਰਟਸ, ਹਿੰਦੁਸਤਾਨ ਯੂਨੀਲੀਵਰ, ਰਿਲਾਇੰਸ ਇੰਡਸਟਰੀਜ਼, ਬਜਾਜ ਫਿਨਸਰਵ, ਅਲਟਰਾਟੈਕ ਸੀਮੈਂਟ ਅਤੇ ਇਨਫੋਸਿਸ ਪਛੜ ਗਏ। ਦੂਜੇ ਪਾਸੇ ਸਟੇਟ ਬੈਂਕ ਆਫ਼ ਇੰਡੀਆ, ਆਈਸੀਆਈਸੀਆਈ ਬੈਂਕ, ਟਾਟਾ ਸਟੀਲ, ਐੱਨਟੀਪੀਸੀ, ਟਾਟਾ ਕੰਸਲਟੈਂਸੀ ਸਰਵਿਸਿਜ਼, ਪਾਵਰਗ੍ਰਿੱਡ, ਕੋਟਕ ਮਹਿੰਦਰਾ ਬੈਂਕ ਅਤੇ ਸਨ ਫਾਰਮਾਸਿਊਟੀਕਲਜ਼ ਲਾਭਕਾਰੀ ਰਹੇ।

Related posts

ਕੈਨੇਡਾ ‘ਚ ਪੰਜਾਬੀ ਬਣਾਉਣਗੇ ਸਰਕਾਰ, ਜਗਮੀਤ ਸਿੰਘ ਸਿੰਘ ‘ਕਿੰਗ ਮੇਕਰ’

On Punjab

Vijay Rupani Resign : ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਦਿੱਤਾ ਅਸਤੀਫ਼ਾ, ਜਾਣੋ ਕੀ ਕਿਹਾ

On Punjab

ਮੁਕਤਸਰ-ਮਲੋਟ ਸੜਕ ’ਤੇ ਟਰੱਕ ਦੀ ਫੇਟ ਵੱਜਣ ਕਰਕੇ ਪੰਜਾਬ ਰੋਡਵੇਜ਼ ਦੀ ਬੱਸ ਖਤਾਨਾਂ ਵਿਚ ਪਲਟੀ

On Punjab