49.68 F
New York, US
March 19, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ ਦੇਸ਼ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ: ਰਿਪੋਰਟ

ਨਵੀਂ ਦਿੱਲੀ- ਸਾਲ 2024-25 ਦੀਆਂ ਸਰਦੀਆਂ ਦੌਰਾਨ ਦਿੱਲੀ ਭਾਰਤ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਵੱਡਾ ਸ਼ਹਿਰ ਬਣਿਆ ਹੈ। ਇਸ ਵਿਚ ਦੂਜਾ ਸਥਾਨ ਕੋਲਕਾਤਾ ਦਾ ਹੈ ਜਿੱਥੇ ਲੋਕ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ। ਇਹ ਖੁਲਾਸਾ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿਚ ਹੋਇਆ ਹੈ।

ਇਸ ਦੀ ਰਿਪੋਰਟ ਅਨੁਸਾਰ ਦਿੱਲੀ ਵਿਚ ਔਸਤਨ ਪੀਐਮ 2.5 ਗਾੜ੍ਹਾਪਣ 175 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਸੀ। ਹਾਲਾਂਕਿ 2023-24 ਦੀਆਂ ਸਰਦੀਆਂ (189 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ) ਦੇ ਮੁਕਾਬਲੇ 2024-25 ਦੀਆਂ ਸਰਦੀਆਂ (1 ਅਕਤੂਬਰ ਤੋਂ 31 ਜਨਵਰੀ) ਵਿੱਚ ਕੌਮੀ ਰਾਜਧਾਨੀ ਦੇ ਪ੍ਰਦੂਸ਼ਣ ਵਿੱਚ ਗਿਰਾਵਟ ਦਰਜ ਕੀਤੀ ਗਈ। ਕੋਲਕਾਤਾ 2024-25 ਦੀਆਂ ਸਰਦੀਆਂ ਦੌਰਾਨ ਦੂਜਾ ਸਭ ਤੋਂ ਵੱਧ ਪ੍ਰਦੂਸ਼ਿਤ ਵੱਡਾ ਸ਼ਹਿਰ ਬਣਿਆ।

Related posts

ਕਰਤਾਰਪੁਰ ਕੌਰੀਡੋਰ ਬਾਰੇ ਅਹਿਮ ਬੈਠਕ, ਭਾਰਤ ਨੇ ਪਾਕਿਸਤਾਨ ਨੂੰ ਸੌਂਪੀਆਂ 11 ਸ਼ਰਤਾਂ

On Punjab

ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ 2024

On Punjab

ਜਸਪ੍ਰੀਤ ਬੁਮਰਾਹ ਸਾਲ ਦੇ ਸਰਬੋਤਮ ਟੈਸਟ ਕ੍ਰਿਕਟਰ ਦੇ ਪੁਰਸਕਾਰ ਲਈ ਨਾਮਜ਼ਦ

On Punjab