ਪਟਿਆਲਾ- ਨਗਰ ਨਿਗਮ ਪਟਿਆਲਾ ਨੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਸਖਤ ਹੋ ਗਿਆ ਹੈ। ਇਸ ਤਹਿਤ ਪ੍ਰਾਪਰਟੀ ਟੈਕਸ ਸ਼ਾਖਾ ਨੇ ਸੀਲਿੰਗ ਮੁਹਿੰਮ ਦੌਰਾਨ ਤਿੰਨ ਯੂਨਿਟਾਂ ਸੀਲ ਕਰ ਦਿੱਤੀਆਂ ਹਨ, ਜਦਕਿ ਕੁਝ ਨੇ ਮੌਕੇ ’ਤੇ ਹੀ ਬਕਾਏ ਦੀ ਅਦਾਇਗੀ ਕਰਨ ਕਰਕੇ ਉਨ੍ਹਾਂ ਦੇ ਯੂਨਿਟ ਸੀਲ ਨਹੀਂ ਕੀਤੇ ਗਏ। ਉਧਰ 31 ਮਾਰਚ ਤੱਕ ਪ੍ਰ੍ਰਾਪਰਟੀ ਟੈਕਸ ਦੇ ਬਕਾਏ ਦਾ ਭੁਗਤਾਨ ਨਾ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਲਈ ਅੱਜ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ 10 ਸੀਲਿੰਗ ਟੀਮਾਂ ਦਾ ਵੀ ਗਠਨ ਕਰ ਦਿੱਤਾ ਗਿਆ ਹੈ।
previous post